ਪ੍ਰੇਮਿਕਾ ਨੇ ਲੁਕਣ-ਮੀਟੀ ਦੀ ਖੇਡ ‘ਚ ਪ੍ਰੇਮੀ ਨੂੰ ਕੀਤਾ ਸੂਟਕੇਸ ‘ਚ ਬੰਦ

ਅਮਰੀਕਾ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਪ੍ਰੇਮਿਕਾ ਨੇ ਖੇਡਦੇ ਹੋਏ ਆਪਣੇ ਬੁਆਏਫ੍ਰੈਂਡ ਦਾ ਕਤਲ ਕਰ ਦਿੱਤਾ। ਦਰਅਸਲ, ਖੇਡਦੇ ਹੋਏ ਪ੍ਰੇਮਿਕਾ ਆਪਣੇ ਬੁਆਏਫ੍ਰੈਂਡ ਨੂੰ ਸੂਟਕੇਸ ‘ਚ ਬੰਦ ਕਰਕੇ ਭੁੱਲ ਗਈ। ਇਸ ਤੋਂ ਬਾਅਦ ਪ੍ਰੇਮਿਕਾ ਜਾ ਕੇ ਬੈੱਡ ‘ਤੇ ਸੌਂ ਗਈ। ਸੂਟਕੇਸ ਵਿੱਚ ਦਮ ਘੁੱਟਣ ਕਾਰਨ ਪ੍ਰੇਮੀ ਦੀ ਮੌਤ ਹੋ ਗਈ। ਮਰਨ ਤੋਂ ਪਹਿਲਾਂ ਪ੍ਰੇਮੀ ਰੌਲਾ ਪਾਉਂਦਾ ਰਿਹਾ ਪਰ ਪ੍ਰੇਮਿਕਾ ਉਸ ਦੀ ਆਵਾਜ਼ ਨਹੀਂ ਸੁਣ ਸਕੀ।

ਲੁਕਣ-ਮੀਟੀ ਦੀ ਖੇਡ ‘ਚ ਬੁਆਏਫ੍ਰੈਂਡ ਦੀ ਜਾਨ ਚਲੀ ਗਈ ਖਬਰਾਂ ਮੁਤਾਬਕ ਫਲੋਰੀਡਾ ਦੀ ਰਹਿਣ ਵਾਲੀ ਸਾਰਾ ਬੂਨ ਨੂੰ ਆਪਣੇ ਪ੍ਰੇਮੀ ਦੇ ਕਤਲ ਦੇ ਦੋਸ਼ ‘ਚ ਚਾਰ ਸਾਲ ਬਾਅਦ ਅਦਾਲਤ ਨੇ ਸਜ਼ਾ ਸੁਣਾਈ ਹੈ। ਸਾਰਾ ਦਾ ਜਾਰਜ ਟੋਰੇਸ ਨਾਂ ਦੇ ਵਿਅਕਤੀ ਨਾਲ ਅਫੇਅਰ ਸੀ। ਸਾਲ 2020 ‘ਚ ਬੂਨ ਨੇ ਆਪਣੇ ਪ੍ਰੇਮੀ ਨੂੰ ਆਪਣੇ ਫਲੈਟ ‘ਤੇ ਬੁਲਾਇਆ ਸੀ। ਦੋਵਾਂ ਨੇ ਫਲੈਟ ‘ਤੇ

WhatsApp Group Join Now
Telegram Group Join Now

ਬੈਠ ਕੇ ਬਹੁਤ ਜ਼ਿਆਦਾ ਸ਼ਰਾਬ ਪੀਤੀ। ਫਿਰ ਸ਼ਰਾਬੀ ਹੋ ਕੇ ਦੋਵਾਂ ਨੇ ਲੁਕਣਮੀਟੀ ਦੀ ਖੇਡ ਖੇਡਣੀ ਸ਼ੁਰੂ ਕਰ ਦਿੱਤੀ। ਇਸ ਦੌਰਾਨ, ਸਾਰਾ ਨੇ ਆਪਣੇ ਬੁਆਏਫ੍ਰੈਂਡ ਟੋਰੇਸ ਨੂੰ ਨੀਲੇ ਸੂਟਕੇਸ ਵਿੱਚ ਬੰਦ ਕਰ ਦਿੱਤਾ। ਇਸ ਦੌਰਾਨ ਟੋਰੇਸ ਦੀਆਂ ਦੋ ਉਂਗਲਾਂ ਸੂਟਕੇਸ ਦੇ ਬਾਹਰ ਲਟਕ ਰਹੀਆਂ ਸਨ।

Leave a Comment