America ਵਿਚ ਪੁਲਿਸ ਮੁਲਾਜ਼ਮ ਨੇ ਫੌਜੀ ਨਾਲ ਕਰਤਾ ਕਾਂ ਡ, ਸਾਰੀ ਵਾਰਦਾਤ ਹੋਈ ਕੈਮਰੇ ਚ ਰਿਕਾਰਡ

Uncategorized

ਫਲੋਰੀਡਾ ਵਿੱਚ ਅਮਰੀਕੀ ਪੁਲਿਸ ਵਾਲੇ ਨੇ ਰੋਜਰ ਫੋਰਟਸਨ, ਇੱਕ ਕਾਲੇ ਏਅਰ ਫੋਰਸ ਸੈਨਿਕ ਨੂੰ ਗੋ ਲੀ ਮਾਰ ਦਿੱਤੀ। ਇਸ ਘਟਨਾ ਦੀ ਵੀਡੀਓ ਪੁਲਿਸ ਮੁਲਾਜ਼ਮ ਦੇ ਬਾਡੀ ਕੈਮਰੇ ’ਚ ਰਿਕਾਰਡ ਹੋ ਗਈ, ਜੋ ਵੀਰਵਾਰ ਨੂੰ ਜਾਰੀ ਕੀਤੀ ਗਈ। ਬ੍ਰਿਟਿਸ਼ ਮੀਡੀਆ ਬੀਬੀਸੀ ਮੁਤਾਬਕ ਮ੍ਰਿਤਕ ਦੇ ਪਰਿਵਾਰ ਨੇ ਦੱਸਿਆ ਕਿ ਸ਼ਿਕਾਇਤ ਦੀ ਜਾਂਚ ਕਰਨ ਆਇਆ ਪੁਲਸ ਕਰਮਚਾਰੀ ਗਲਤ ਘਰ ’ਚ ਦਾਖਲ ਹੋ ਗਿਆ ਸੀ, ਜਿਸ ਤੋਂ ਬਾਅਦ ਉਸ ਨੇ 23 ਸਾਲਾ ਰੋਜਰ ਨੂੰ ਦਰਵਾਜ਼ੇ ’ਤੇ ਹੀ ਗੋ ਲੀ ਮਾਰ ਦਿੱਤੀ।

ਪੁਲਿਸ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ, ਜਦੋਂ ਸਿਪਾਹੀ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਸਦੇ ਹੱਥ ਵਿੱਚ ਬੰਦੂਕ ਸੀ। ਪੁਲਿਸ ਵਾਲੇ ਨੇ ਆਪਣੇ ਬਚਾਅ ਲਈ ਉਸ ’ਤੇ ਗੋ ਲੀਬਾਰੀ ਕੀਤੀ। ਰੌਜਰਸ ਫਲੋਰੀਡਾ ਸਪੈਸ਼ਲ ਆਪ੍ਰੇਸ਼ਨ ਵਿੰਗ ਦੇ ਨੇੜੇ ਰਹਿੰਦਾ ਸੀ, ਜਿੱਥੇ 3 ਮਈ ਨੂੰ ਉਸ ਦੀ ਹੱਤਿਆ ਹੋ ਗਈ।ਬੀਬੀਸੀ ਮੁਤਾਬਕ ਘਟਨਾ ਤੋਂ ਬਾਅਦ ਮੁਲਜ਼ਮ ਪੁਲਿਸ ਮੁਲਾਜ਼ਮ ਨੂੰ ਛੁੱਟੀ ’ਤੇ ਭੇਜ ਦਿੱਤਾ ਗਿਆ ਹੈ। ਇਲਾਕੇ ਦੇ ਸਰਪੰਚ ਨੇ ਭਰੋਸਾ ਦਿੱਤਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੂਰੀ ਪਾਰਦਰਸ਼ਤਾ ਨਾਲ ਕਾਰਵਾਈ ਕੀਤੀ ਜਾਵੇਗੀ।

ਘਟਨਾ ਦੀ ਵੀਡੀਓ ਮੁਤਾਬਕ ਪੁਲਿਸ ਮੁਲਾਜ਼ਮ 3 ਮਈ ਨੂੰ ਸਿਪਾਹੀ ਦੇ ਘਰ ਦੇ ਨੇੜੇ ਪਹੁੰਚਦਾ ਹੈ। ਫਿਰ ਇੱਕ ਔਰਤ ਉਸਨੂੰ ਦੱਸਦੀ ਹੈ ਕਿ ਉਸਨੇ ਫੌਜੀ ਦੇ ਘਰ ਤੋਂ ਲੜਾਈ ਦੀ ਆਵਾਜ਼ ਸੁਣੀ ਹੈ। ਇਸ ਤੋਂ ਬਾਅਦ ਪੁਲਿਸ ਵਾਲੇ ਨੇ ਘਰ ਦਾ ਦਰਵਾਜ਼ਾ ਖੜਕਾਇਆ। ਜਦੋਂ ਫੌਜੀ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਸ ਦੇ ਹੱਥ ਵਿੱਚ ਬੰਦੂਕ ਸੀ।ਇਸ ਤੋਂ ਬਾਅਦ ਪੁਲਿਸ ਵਾਲੇ ਨੇ ਤੁਰੰਤ ਫੌਜੀ ’ਤੇ ਗੋ ਲੀਆਂ ਚਲਾ ਦਿੱਤੀਆਂ। ਇਸ ਦੌਰਾਨ ਉਹ

ਰੋਜਰ ਨੂੰ ਬੰਦੂਕ ਹੇਠਾਂ ਸੁੱਟਣ ਲਈ ਵੀ ਕਹਿੰਦਾ ਹੈ। ਫਿਰ ਰੋਜਰ ਉਸਨੂੰ ਕਹਿੰਦਾ ਹੈ ਕਿ ਉਸਦੇ ਕੋਲ ਬੰਦੂਕ ਨਹੀਂ ਹੈ, ਉਸਨੇ ਇਸਨੂੰ ਪਹਿਲਾਂ ਹੀ ਸੁੱਟ ਦਿੱਤਾ ਹੈ। ਹਾਲਾਂਕਿ ਉਦੋਂ ਤੱਕ ਉਸ ਨੂੰ ਗੋ ਲੀ ਲੱਗ ਚੁੱਕੀ ਸੀ।ਰੋਜਰਜ਼ ਦੇ ਪਰਿਵਾਰ ਨੇ ਵੀਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ, ਉਹ ਇੱਕ ਦੇਸ਼ਭਗਤ ਸੀ। ਉਹ ਯੂਐਸ ਏਅਰ ਫੋਰਸ ਸਪੇਸ ਆਪ੍ਰੇਸ਼ਨ ਟੀਮ ਦੇ ਹਿੱਸੇ ਵਜੋਂ ਦੇਸ਼ ਲਈ ਲੜ ਰਿਹਾ ਸੀ। ਘਟਨਾ ਦੇ ਸਮੇਂ ਫੌਜੀ ਆਪਣੇ ਇਕ ਦੋਸਤ ਨਾਲ ਵੀਡੀਓ ਕਾਲ ’ਤੇ ਗੱਲ ਕਰ ਰਿਹਾ ਸੀ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *