ਨਕਲੀ Remdesivir ਬਣਾਉਣ ਵਾਲੀ ਕੰਪਨੀ ਦਾ ਪਰਦਾਫਾਸ਼

Viral Khabar

ਕੋਰੋਨਾ ਕਾਰਨ ਜਿੱਥੇ ਇਨਸਾਨ ਮਰਦੇ ਦਿਖ ਰਹੇ ਹਨ ਉੱਥੇ ਹੀ ਇਨਸਾਨੀਅਤ ਵੀ ਮਰਦੀ ਨਜ਼ਰ ਆ ਰਹੀ ਹੈ। ਕਿਉਂ ਕਿ ਇਸ ਮੁਸ਼ਕਲ ਸਮੇਂ ਵਿੱਚ ਕੁਝ ਲੋਕਾਂ ਵੱਲੋਂ ਲੋੜੀਂਦੀਆਂ ਵਸਤੂਆਂ ਦੀ ਕਾਲਾਬਾਜ਼ਾਰੀ ਕੀਤੀ ਜਾ ਰਹੀ ਹੈ। ਜਿਸ ਕਰਕੇ ਹਸਪਤਾਲਾਂ ਵਿੱਚ ਆਕਸੀਜਨ ਦਵਾਈਆਂ ਆਦਿ ਦੀ ਕਮੀ ਹੋ ਰਹੀ ਹੈ । ਸੋ ਦਿੱਲੀ ਪੁਲੀਸ ਵੱਲੋਂ ਹੁਣ ਸਖਤਾਈ ਵਧਾਈ ਜਾ ਰਹੀ ਹੈ ਤਾਂ ਜੋ ਕਾਲਾਬਾਜ਼ਾਰੀ ਕਰਨ ਵਾਲੇ ਲੋਕਾਂ ਨੂੰ ਫੜਿਆ ਜਾ ਸਕੇ ।

ਇਸ ਦੌਰਾਨ ਦਿੱਲੀ ਪੁਲੀਸ ਵੱਲੋਂ ਉੱਤਰਾਖੰਡ ਵਿਚ ਰੈਮਡੀ ਸਿਵਰ ਨਾਂ ਦੀ ਇਕ ਦਵਾਈ ਬਣਾਉਣ ਵਾਲੀ ਫੈਕਟਰੀ ਵਿੱਚ ਛਾਪੇਮਾਰੀ ਕੀਤੀ ਗਈ ਤਾਂ ਪਤਾ ਚੱਲਿਆ ਕਿ ਇੱਥੇ ਇੱਕ ਡਾਕਟਰ, ਲੈਬ ਅਸਿਸਟੈਂਟ ਅਤੇ ਕੁਝ ਹੋਰ ਵਿਅਕਤੀਆਂ ਵੱਲੋਂ ਨਕਲੀ ਰੈਮਡੀ ਸਿਫਰ ਨਾਂ ਦੀ ਦਵਾਈ ਬਣਾਈ ਜਾ ਰਹੀ ਸੀ ਅਤੇ ਇਕ ਟੀਕੇ ਦੀ ਕੀਮਤ ਪੱਚੀ ਹਜ਼ਾਰ ਰੱਖੀ ਗਈ ਸੀ ।

ਇਸ ਮਾਮਲੇ ਵਿਚ ਪੁਲੀਸ ਨੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਸਰਕਾਰ ਨੂੰ ਸਿਫ਼ਾਰਸ਼ ਕੀਤੀ ਹੈ ਕਿ ਡਾਕਟਰ ਦਾ ਲਾਇਸੈਂਸ ਰੱਦ ਕੀਤਾ ਜਾਵੇ। ਇਸ ਤੋਂ ਇਲਾਵਾ ਦਿੱਲੀ ਪੁਲੀਸ ਵੱਲੋਂ ਆਕਸੀਜ਼ਨ ਦੀ ਕਾਲਾਬਾਜ਼ਾਰੀ ਕਰਨ ਵਾਲੇ ਕੁਝ ਲੋਕਾਂ ਨੂੰ ਵੀ ਫੜਿਆ ਗਿਆ ਹੈ ।

Leave a Reply

Your email address will not be published. Required fields are marked *