ਦਿੱਲੀ ਦੇ ਹਾਲਾਤਾਂ ਤੇ ਐਮ ਐਲ ਏ ਹੋਏ ਭਾਵੁਕ ,ਆਪਣੀ ਹੀ ਪਾਰਟੀ ਨੂੰ ਕੀਤੇ ਸਵਾਲ

Viral Khabar

ਦਿੱਲੀ ਦੇ ਹਾਲਾਤ ਅੱਜਕੱਲ੍ਹ ਦਿਲ ਨੂੰ ਝੰਜੋੜਨ ਵਾਲੇ ਹਨ ਕਿਉਂ ਕੇ ਕੋਰੋਨਾ ਕਾਰਨ ਦਿੱਲੀ ਦਾ ਉਹ ਹਾਲ ਹੋਇਆ ਪਿਆ ਹੈ ,ਜੋ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਸੀ । ਕਰੋਨਾ ਦੇ ਦਿਨੋਂ ਦਿਨ ਕੋਰੂਨਾ ਦੇ ਵਧਦੇ ਕੇਸਾਂ ਕਰਕੇ ਹਸਪਤਾਲਾਂ ਵਿੱਚ ਕੰਮ ਕਰਨ ਵਾਲੇ ਡਾਕਟਰ ਵੀ ਬੇਵੱਸ ਨਜ਼ਰ ਆ ਰਹੇ ਹਨ, ਕਿਉਂਕਿ ਉਨ੍ਹਾਂ ਕੋਲ ਹਸਪਤਾਲਾਂ ਵਿੱਚ ਲੋੜੀਂਦੀਆਂ ਸਹੂਲਤਾਂ ਮੌਜੂਦ ਨਹੀਂ ਹਨ ਤਾਂ ਜੋ ਉਹ ਮਰੀਜ਼ਾਂ ਦਾ ਇਲਾਜ ਕਰ ਸਕਣ।

ਦਿੱਲੀ ਵਿੱਚ ਅੱਜ ਹਰ ਚੀਜ਼ ਦੀ ਕਾਲਾਬਾਜ਼ਾਰੀ ਹੋ ਰਹੀ ਹੈ ਇੱਥੋਂ ਤਕ ਕਿ ਸ਼ਮਸ਼ਾਨਘਾਟ ਵਿੱਚ ਵਰਤੀਆਂ ਜਾਣ ਵਾਲੀਆਂ ਲੱਕੜਾਂ ਵੀ ਲੋਕਾਂ ਨੂੰ ਬੜੀ ਮੁਸ਼ਕਿਲ ਨਾਲ ਮਿਲ ਰਹੀਆਂ ਹਨ। ਹਸਪਤਾਲਾਂ ਵਿੱਚ ਆਕਸੀਜਨ ,ਵੈਂਟੀਲੇਟਰ ,ਦਵਾਈਆਂ ਦੀ ਭਾਰੀ ਕਮੀ ਦੇਖਣ ਨੂੰ ਮਿਲ ਰਹੀ ਹੈ। ਦਿੱਲੀ ਦਾ ਅਜਿਹਾ ਹਾਲ ਦੇਖਦੇ ਹੋਏ ਇਕ ਐਮ. ਐਲ. ਏ. ਵੱਲੋਂ ਲੋਕਾਂ ਨਾਲ ਇੱਕ ਵੀਡੀਓ ਸ਼ੇਅਰ ਕੀਤੀ ਗਈ ,

ਉਨ੍ਹਾਂ ਕਿਹਾ ਕਿ ਮੇਰਾ ਇੱਕ ਦੋਸਤ ਬਿਮਾਰ ਹੈ ਅਤੇ ਉਸ ਲਈ ਹਸਪਤਾਲ ਵਿੱਚ ਬੈੱਡ ਨਹੀਂ ਮਿਲ ਰਿਹਾ ,ਦਵਾਈਆਂ ਦਾ ਪ੍ਰਬੰਧ ਨਹੀਂ ਹੋ ਰਿਹਾ, ਪੈਸਾ ਬਹੁਤ ਹੈ ਪਰ ਫਿਰ ਵੀ ਮੈਂ ਬੇਵੱਸ ਹਾਂ । ਉਨ੍ਹਾਂ ਕਿਹਾ ਕਿ ਮੈਂ ਦਿੱਲੀ ਤੋਂ ਛੇ ਵਾਰ ਐਮਐਲਏ ਰਹਿ ਚੁੱਕਿਆ ਹਾਂ ਅਤੇ ਅੱਜ ਉਸ ਨੂੰ ਆਪਣੇ ਐਮਐਲਏ ਹੋਣ ਤੇ ਬੇਇਜ਼ਤੀ ਮਹਿਸੂਸ ਹੋ ਰਹੀ ਹੈ। ਅੱਗੇ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਦਿੱਲੀ ਦੇ ਲੋਕਾਂ ਨੂੰ ਬਚਾਉਣਾ ਚਾਹੁੰਦੀ ਹੈ ਤਾਂ ਹਾਈਕੋਰਟ ਰਾਸ਼ਟਰਪਤੀ ਸ਼ਾਸਨ ਲਾਗੂ ਕਰੇ ।

Leave a Reply

Your email address will not be published. Required fields are marked *