ਬੇਅਦਬੀ ਮਾਮਲਿਆਂ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਦੁਆਰਾ ਕੈਪਟਨ ਅਮਰਿੰਦਰ ਸਿੰਘ ਉੱਤੇ ਲਗਾਤਾਰ ਵਾਰ ਕੀਤੇ ਜਾ ਰਹੇ ਹਨ। ਜਿਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਇਕ ਬਿਆਨ ਦਿੱਤਾ ਸੀ ਕਿ ਜੇਕਰ ਨਵਜੋਤ ਸਿੰਘ ਸਿੱਧੂ ਉਨ੍ਹਾਂ ਦੇ ਖ਼ਿਲਾਫ਼ ਲੜਨਾ ਚਾਹੁੰਦੇ ਹਨ ਤਾਂ ਸ਼ੌਕ ਨਾਲ ਲੜਨ। ਪਰ ਉਹ ਯਾਦ ਰੱਖਣ ਕਿ ਉਨ੍ਹਾਂ ਦਾ ਵੀ ਉਹੀ ਹਾਲ ਹੋਵੇਗਾ ਜੋ ਚੋਣਾਂ ਹਾਰਨ ਤੋਂ ਬਾਅਦ ਜਨਰਲ ਜੇ ਜੇ ਸਿੰਘ ਦਾ ਹੋਇਆ ਸੀ ।
ਕੈਪਟਨ ਅਮਰਿੰਦਰ ਦੇ ਇਸ ਬਿਆਨ ਤੋਂ ਬਾਅਦ ਜਨਰਲ ਜੇਜੇ ਸਿੰਘ ਵੀ ਇਸ ਲੜਾਈ ਵਿਚ ਆ ਕੁੱਦੇ ਅਤੇ ਲਗਾਤਾਰ ਟਵੀਟ ਕਰ ਰਹੇ ਹਨ । ਇਕ ਟਵੀਟ ਵਿੱਚ ਉਹ ਲਿਖਦੇ ਹਨ ਕਿ ਪਟਿਆਲਾ ਰਾਜ ਘਰਾਣੇ ਦਾ ਇਤਿਹਾਸ ਰਿਹਾ ਹੈ ਕਿ ਉਹ ਕੌਮ ਵਿਰੋਧੀ ਰਹੇ ਹਨ ਅਤੇ ਹਮੇਸ਼ਾਂ ਹੀ ਉੱਚੇ ਘਰਾਣਿਆਂ ਵੱਲੋਂ ਗ਼ਰੀਬ ਲੋਕਾਂ ਦਾ ਲਹੂ ਪੀਤਾ ਗਿਆ ਹੈ ।
ਅਜਿਹੇ ਲੋਕਾਂ ਤੋਂ ਇਨਸਾਫ਼ ਦੀ ਆਸ ਰੱਖਣਾ ਬਹੁਤ ਵੱਡੀ ਭੁੱਲ ਹੋਵੇਗੀ। ਇਕ ਹੋਰ ਟਵੀਟ ਵਿੱਚ ਉਹ ਲਿਖਦੇ ਹਨ ਕਿ ਦੋ ਹਜਾਰ ਸਤਾਰਾਂ ਦੀਆਂ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਜ਼ਿਸ਼ ਕਰ ਕੇ ਕੈਪਟਨ ਸਰਕਾਰ ਨੂੰ ਜਿਤਾਇਆ ਗਿਆ ਅਤੇ ਹੁਣ ਬੇਅਦਬੀ ਮਾਮਲਿਆਂ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਪੱਖ ਪੂਰ ਕੇ ਕੈਪਟਨ ਸਰਕਾਰ ਵੱਲੋਂ ਉਨ੍ਹਾਂ ਦਾ ਅਹਿਸਾਨ ਉਤਾਰਿਆ ਜਾ ਰਿਹਾ ਹੈ।ਜ