ਪੰਜਾਬ ਸਰਕਾਰ ਲਗਾਤਾਰ ਸੂਬੇ ਦੀ ਜਨਤਾ ਨੂੰ ਝਟਕੇ ਤੇ ਝਟਕਾ ਦੇ ਰਹੀ ਹੈ। ਪਹਿਲਾਂ ਤਾਂ ਲੋਕ ਕੋਰੂਨਾ ਦੇ ਸਤਾਏ ਹੋਏ ਹਨ, ਉਸ ਤੋਂ ਬਾਅਦ ਹਸਪਤਾਲਾਂ ਦਾ ਪ੍ਰਬੰਧ ਅਜਿਹਾ ਹੈ ਕਿ ਉੱਥੇ ਇਲਾਜ ਕਰਵਾਉਣਾ ਸੰਭਵ ਨਹੀਂ ਹੈ । ਇਸ ਤੋਂ ਬਾਅਦ ਕੋਰੂਨਾ ਦੇ ਨਾਂ ਤੇ ਸਰਕਾਰ ਨੇ ਲਾਕਡਾਊਨ ਲਗਾਇਆ ਹੋਇਆ ਹੈ ਜਿਸ ਤੋਂ ਬਾਅਦ ਲੋਕਾਂ ਦੇ ਕਾਰੋਬਾਰ ਠੱਪ ਹੋਏ ਪਏ ਹਨ ਅਤੇ ਹੁਣ ਪੰਜਾਬ ਸਰਕਾਰ ਵੱਲੋਂ ਇੱਕ ਨਵਾਂ ਹੁਕਮ ਜਾਰੀ ਕੀਤਾ ਗਿਆ ਹੈ
ਕਿ ਪੰਜਾਬ ਦੇ ਤਿੰਨ ਵੱਡੇ ਮੈਡੀਕਲ ਕਾਲਜਾਂ ਵਿਚ ਜਿਨ੍ਹਾਂ ਵਿੱਚ ਫ਼ਰੀਦਕੋਟ ,ਪਟਿਆਲਾ ਅਤੇ ਅੰਮ੍ਰਿਤਸਰ ਸ਼ਾਮਲ ਹਨ ਇੱਥੇ ਹੁਣ ਓਪੀਡੀ ਬੰਦ ਕਰ ਦਿੱਤੀ ਗਈ ਹੈ। ਸਰਕਾਰ ਦੁਆਰਾ ਸੁਣਾਏ ਇਹ ਹੁਕਮ ਪੰਦਰਾਂ ਮਈ ਤੱਕ ਲਾਗੂ ਰਹਿਣਗੇ ।
ਹੁਕਮਾਂ ਅਨੁਸਾਰ ਇੱਥੇ ਮੈਡੀਕਲ ਕਾਲਜਾਂ ਵਿੱਚ ਸਿਰਫ਼ ਸੰਕਟਕਾਲੀਨ ਸੇਵਾਵਾਂ ਚਾਲੂ ਰਹਿਣਗੀਆਂ ਅਤੇ ਓਪੀਡੀ ਵਾਲੇ ਡਾਕਟਰਾਂ ਦੀ ਡਿਊਟੀ ਹੁਣ ਕੋਰੋਨਾ ਮਰੀਜ਼ਾਂ ਨੂੰ ਸੰਭਾਲਣ ਵਿਚ ਲਗਾਈ ਜਾਏਗੀ। ਦੂਸਰੇ ਮਰੀਜ਼ਾਂ ਨੂੰ ਹੁਣ ਸਿਵਲ ਹਸਪਤਾਲਾਂ ਵਿੱਚੋਂ ਇਲਾਜ ਕਰਵਾਉਣ ਲਈ ਕਿਹਾ ਗਿਆ ਹੈ। ਕਿਉਂਕਿ ਮੈਡੀਕਲ ਕਾਲਜਾਂ ਦੇ ਦਰਵਾਜ਼ੇ ਹੁਣ ਆਮ ਮਰੀਜ਼ਾਂ ਲਈ ਬੰਦ ਕਰ ਦਿੱਤੇ ਗਏ ਹਨ ।