ਇੱਕ ਛੋਟੀ ਜਿਹੀ ਚੰਗਿਆੜੀ ਨਾਲ ਮੱਚੀ ਕਿਸਾਨ ਦੀ 80 ਕਿੱਲੇ ਫਸਲ , ਕਿਸਾਨ ਦਾ ਰੋ ਰੋ ਬੁਰਾ ਹਾਲ

Viral Khabar

ਅੱਜ ਕੱਲ੍ਹ ਅੱਗ ਦੀ ਛੋਟੀ ਜਿਹੀ ਚੰਗਿਆੜੀ ਵੀ ਖੇਤਾਂ ਵਿੱਚ ਖੜ੍ਹੀਆਂ ਫ਼ਸਲਾਂ ਵਾਸਤੇ ਘਾਤਕ ਸਾਬਤ ਹੋ ਰਹੀ ਹੈ । ਕਸਬਾ ਫਤਿਆਬਾਦ ਪਿੰਡ ਛਪਡ਼ੀ ਸਾਹਿਬ ਵਿਖੇ ਪੈਂਤੀ ਏਕੜ ਖੜ੍ਹੀ ਕਣਕ ਅਤੇ ਸੌ ਏਕੜ ਨਾੜ ਸੜ ਕੇ ਸੁਆਹ ਹੋ ਗਈ । ਜਾਣਕਾਰੀ ਮੁਤਾਬਕ ਇਹ ਅੱਗ ਹਵਾ ਦੇ ਤੇਜ਼ ਹੋਣ ਕਰਕੇ ਫੈਲੀ ਅਤੇ ਕੁਝ ਹੀ ਮਿੰਟਾਂ ਵਿੱਚ ਪੂਰਾ ਖੇਤ ਸਵਾਹ ਕਰ ਦਿੱਤਾ ।

ਮੌਕੇ ਤੇ ਮੌਜੂਦ ਕਿਸਾਨਾਂ ਵੱਲੋਂ ਅੱਗ ਉੱਤੇ ਕਾਬੂ ਪਾਉਣ ਦਾ ਦੀ ਕੋਸ਼ਿਸ਼ ਵੀ ਕੀਤੀ ਗਈ , ਪਰ ਜਦੋਂ ਤੱਕ ਉਹ ਅੱਗ ਬੁਝਾਉਣ ਵਿਚ ਕਾਮਯਾਬ ਹੋਏ ਉਦੋਂ ਤੱਕ ਬਹੁਤ ਨੁਕਸਾਨ ਹੋ ਚੁੱਕਿਆ ਸੀ । ਦੱਸਿਆ ਜਾ ਰਿਹਾ ਹੈ ਕਿ ਸਵੇਰੇ ਗਿਆਰਾਂ ਵਜੇ ਦੇ ਕਰੀਬ ਅੱਗ ਭੜਕੀ, ਇਸ ਸਮੇਂ ਖੇਤ ਵਿੱਚ ਇੱਕ ਕੰਬਾਈਨ ਵੀ ਚੱਲ ਰਹੀ ਸੀ । ਜਿਸ ਨੂੰ ਬੜੀ ਮੁਸ਼ਕਿਲ ਨਾਲ ਖੇਤ ਵਿੱਚੋਂ ਬਾਹਰ ਕੀਤਾ ਗਿਆ ,

ਜਿਸ ਕਰਕੇ ਕੰਬਾਈਨ ਦਾ ਨੁਕਸਾਨ ਹੋਣੋਂ ਬਚ ਗਿਆ। ਮੌਕੇ ਤੇ ਤਰਨਤਾਰਨ ਤੋਂ ਫਾਇਰ ਬ੍ਰਿਗੇਡ ਦੀ ਟੀਮ ਵੀ ਪੁੱਜੀ। ਜਿਸ ਦੁਆਰਾ ਅੱਗ ਬੁਝਾਉਣ ਚ ਮਦਦ ਕੀਤੀ ਗਈ ।ਇਸ ਦੌਰਾਨ ਕਿਸਾਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ। ਉਨ੍ਹਾਂ ਦੇ ਦੱਸਣ ਮੁਤਾਬਕ ਠੇਕੇ ਤੇ ਲੈ ਕੇ ਉਹ ਆਪਣੀ ਫ਼ਸਲ ਬੀਜ ਰਹੇ ਸੀ ਅਤੇ ਹੁਣ ਉਹ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਕਰ ਰਹੇ ਹਨ ।

Leave a Reply

Your email address will not be published. Required fields are marked *