ਦੇਸ਼ ਦੇ ਵਿਚ ਕੋਰੋਨਾ ਮਹਾਂਮਾਰੀ ਬਹੁਤ ਤੇਜ਼ੀ ਦੇ ਨਾਲ ਵਧ ਰਹੀ ਹੈ ।ਜਿਨ੍ਹਾਂ ਵੀ ਮਰੀਜ਼ਾਂ ਨੂੰ ਇਹ ਬਿਮਾਰੀ ਨੇ ਆਪਣੀ ਲਪੇਟ ਵਿੱਚ ਲੈ ਲਿਆ ਹੈ ।ਉਨ੍ਹਾਂ ਸਾਰਿਆਂ ਨੂੰ ਹੁਣ ਆਪਣੇ ਪਰਿਵਾਰ ਦੇ ਸਾਥ ਦੀ ਸਖ਼ਤ ਲੋੜ ਹੈ ।ਪਰ ਸਾਡੇ ਦੇਸ਼ ਵਿੱਚ ਲੋਕ ਇਸ ਦੇ ਉਲਟ ਕੰਮ ਕਰ ਰਹੇ ਹਨ ।ਸਾਡੇ ਦੇਸ਼ ਵਿੱਚ ਲੋਕ ਕੋਰੋਨਾ ਮਰੀਜ਼ ਨੂੰ ਇਕੱਲਾ ਛੱਡ ਕੇ ਮੁੜ੍ਹਕੇ ਉਸ ਦੀ ਕੋਈ ਸਾਰ ਨਹੀਂ ਲੈਂਦੇ ।
ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ।ਜਿਸ ਵਿੱਚ ਇੱਕ ਔਰਤ ਜੋ ਕਿ ਕੋਰੋਨਾ ਦੀ ਮਰੀਜ਼ ਪਾਈ ਗਈ ਸੀ ।ਉਸ ਨੂੰ ਹਸਪਤਾਲ ਵਾਲਿਆਂ ਵੱਲੋਂ ਨੈਗੇਟਿਵ ਰਿਪੋਰਟ ਦੇ ਕੇ ਉਸ ਨੂੰ ਘਰ ਭੇਜ ਦਿੱਤਾ ਗਿਆ ਸੀ ।ਪਰ ਜਦੋਂ ਉਹ ਅਤੇ ਉਸਦੇ ਨਾਲ ਹਸਪਤਾਲ ਦੇ ਕੁੱਝ ਅਧਿਕਾਰੀ ਉਸ ਨੂੰ ਛੱਡਣ ਲਈ ਉਸ ਦੇ ਘਰ ਪਹੁੰਚੇ ।ਤਾਂ ਅਧਿਕਾਰੀ ਇਹ ਦੇਖ ਕੇ ਹੈਰਾਨ ਹੋ ਗਏ ।
ਉਸ ਦੀ ਪੋਤੀ ਅਤੇ ਨੂੰਹ ਵੱਲੋਂ ਉਨ੍ਹਾਂ ਨੂੰ ਅੰਦਰ ਆਉਣ ਲਈ ਦਰਵਾਜ਼ਾ ਨਹੀਂ ਖੋਲ੍ਹਿਆ ਗਿਆ ।ਉਨ੍ਹਾਂ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬਹੁਤ ਸਾਰੀਆਂ ਆਵਾਜ਼ਾਂ ਲਗਾਈਆਂ ਅਤੇ ਬੈੱਲ ਵੀ ਵਜਾਈ ਪਰ ਅੰਦਰੋਂ ਕੋਈ ਰਿਸਪਾਂਸ ਨਹੀਂ ਆ ਰਿਹਾ ।ਇਸ ਦੇ ਨਾਲ ਇਹ ਸਾਹਮਣੇ ਆਇਆ ਹੈ ਕਿ ਕੋਰੂਨਾ ਦੀ ਬੀਮਾਰੀ ਤੋਂ ਲੋਕ ਇੰਨੇ ਘਬਰਾਏ ਹੋਏ ਹਨ ।ਕੀ ਉਹ ਆਪਣਿਆਂ ਦਾ ਹੀ ਸਾਥ ਛੱਡ ਰਹੇ ਹਨ ਉਨ੍ਹਾਂ ਨੂੰ ਮਰਨ ਲਈ ਛੱਡ ਦਿੱਤਾ ਗਿਆ