ਕੋਰੋਨਾ ਕਾਲ ਵਿੱਚ ਪ੍ਰਾਈਵੇਟ ਸਕੂਲਾਂ ਵੱਲੋਂ ਹੋ ਰਹੀ ਲੁੱਟ ਖਿਲਾਫ ਮਾਪਿਆਂ ਨੇ ਕੀਤਾ ਸਖਤ ਪ੍ਰਦਰਸ਼ਨ

Viral Khabar

ਕੋਰੋਨਾ ਕਾਰਨ ਪੰਜਾਬ ਸਰਕਾਰ ਨੇ ਲਾਕਡਾਊਨ ਲਗਾਇਆ, ਜਿਸ ਕਰ ਕੇ ਲੋਕਾਂ ਦੇ ਕਾਰੋਬਾਰ ਠੱਪ ਹੋਏ ਪਏ ਹਨ । ਜਿਸ ਕਾਰਨ ਲੋਕਾਂ ਦੀ ਆਮਦਨੀ ਤਾਂ ਬਹੁਤ ਘੱਟ ਹੋ ਚੁੱਕੀ ਹੈ ਪਰ ਖ਼ਰਚੇ ਘਟਣ ਦੀ ਜਗ੍ਹਾ ਵਧਦੇ ਜਾ ਰਹੇ ਹਨ। ਕਿਉਂ ਕੇ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਵੱਲੋਂ ਬੱਚਿਆਂ ਦੇ ਮਾਪਿਆਂ ਤੋਂ ਪੂਰੀ ਫ਼ੀਸ ਲਈ ਜਾ ਰਹੀ ਹੈ।

ਰੋਪੜ ਦੇ ਪ੍ਰਾਈਵੇਟ ਸਕੂਲ ਐੱਸਟੀ ਕਾਰਮਲ ਅੱਗੇ ਬੱਚਿਆਂ ਦੇ ਮਾਪਿਆਂ ਵੱਲੋਂ ਧਰਨਾ ਲਗਾਇਆ ਗਿਆ ਕਿਉਂਕਿ ਮਾਪਿਆਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਇਨ੍ਹਾਂ ਸਕੂਲਾਂ ਨੂੰ ਸੱਤਰ ਪ੍ਰਤੀਸ਼ਤ ਫੀਸ ਲੈਣ ਦੇ ਆਦੇਸ਼ ਹਨ। ਪਰ ਫਿਰ ਵੀ ਸਕੂਲਾਂ ਵੱਲੋਂ ਸੌ ਪ੍ਰਤੀਸ਼ਤ ਫੀਸ ਲਈ ਜਾ ਰਹੀ ਹੈ । ਟਿਊਸ਼ਨ ਫੀਸ ਦੇ ਨਾਲ ਨਾਲ ਐਨੂਅਲ ਚਾਰਜਿਜ਼ ਅਤੇ ਹੋਰ ਬਹੁਤ ਸਾਰੀਆਂ ਫ਼ੀਸਾਂ ਐਡ ਕੀਤੀਆਂ ਜਾ ਰਹੀਆਂ ਹਨ ।

ਭਾਵੇਂ ਕਿ ਉਨ੍ਹਾਂ ਦੇ ਬੱਚੇ ਸਕੂਲਾਂ ਵਿਚ ਨਹੀਂ ਆਉਂਦੇ ਪਰ ਫਿਰ ਵੀ ਉਨ੍ਹਾਂ ਤੋਂ ਪੂਰੀ ਫੀਸ ਵਸੂਲ ਕੀਤੀ ਜਾ ਰਹੀ ਹੈ ਅਤੇ ਹੁਣ ਜਦੋਂ ਉਨ੍ਹਾਂ ਨੇ ਸੰਕੇਤਕ ਧਰਨਾ ਲਗਾਇਆ ਤਾਂ ਸਕੂਲ ਦੀ ਪ੍ਰਿੰਸੀਪਲ ਗੇਟ ਤੋਂ ਬਾਹਰ ਵੀ ਨਹੀਂ ਆਏ ਅਤੇ ਪੁਲਸ ਦੇ ਆਉਣ ਤੋਂ ਬਾਅਦ ਉਨ੍ਹਾਂ ਨੇ ਗੇਟ ਖੋਲ੍ਹਿਆ ਤੇ ਹੋਣਾ ਪ੍ਰਿੰਸੀਪਲ ਵੱਲੋਂ ਇਨ੍ਹਾਂ ਮਾਪਿਆਂ ਦੇ ਹੱਥ ਵਿੱਚ ਇੱਕ ਜਾਅਲੀ ਸਟੇਟਮੈਂਟ ਫੜਾ ਦਿੱਤੀ ਗਈ ਕਿ ਸੁਪਰੀਮ ਕੋਰਟ ਦੇ ਆਰਡਰ ਹਨ ਕੇ ਵਿਦਿਆਰਥੀਆਂ ਤੋਂ ਪੂਰੀ ਫੀਸ ਲਈ ਜਾਵੇ ।

Leave a Reply

Your email address will not be published. Required fields are marked *