ਸਿੱਧੂ ਮੂਸੇ ਵਾਲਾ ਹੋਵੇਗਾ ਇਸ ਪਾਰਟੀ ਵਿਚ ਸ਼ਾਮਿਲ,ਹੋ ਗਏ ਚਰਚੇ

Viral Khabar

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਿੱਧੂ ਮੂਸੇਵਾਲਾ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਇੱਕ ਮਸ਼ਹੂਰ ਕਲਾਕਾਰ ਹੈ ਬਹੁਤ ਸਾਰੇ ਲੋਕ ਸਿੱਧੂ ਮੂਸੇ ਵਾਲੇ ਦੇ ਗਾਣਿਆਂ ਨੂੰ ਪਸੰਦ ਕਰਦੇ ਹਨ ਅਤੇ ਬਹੁਤ ਸਾਰੇ ਲੋਕ ਉਸ ਦੇ ਕੱਟੜ ਫੈਨ ਵੀ ਹਨ ਜੋ ਸਿੱਧੂ ਮੂਸੇ ਵਾਲੇ ਦੇ ਖਿਲਾਫ਼ ਇੱਕ ਲਫ਼ਜ਼ ਵੀ ਸੁਣਨਾ ਪਸੰਦ ਨਹੀਂ ਕਰਦੇ ਅਕਸਰ ਹੀ ਸਿੱਧੂ ਮੂਸੇ ਵਾਲੇ ਦੇ ਫੈਨਜ਼ ਸੋਸ਼ਲ ਮੀਡੀਆ ਇਸ ਦੇ

ਪਿੱਛੇ ਕਿਸੇ ਨਾ ਕਿਸੇ ਦੇ ਨਾਲ ਪੰਗਾ ਪਾਈ ਹੀ ਰੱਖਦੇ ਹਨ।ਸੋ ਦੋਨਾਂ ਧਿਰਾਂ ਦੇ ਵੱਲੋਂ ਇਕ ਦੂਸਰੇ ਦੇ ਖ਼ਿਲਾਫ਼ ਸ਼ਬਦਾਵਲੀ ਵਾਰ ਕੀਤਾ ਜਾਂਦਾ ਹੈ ਭਾਵ ਸਿੱਧੂ ਮੂਸੇ ਵਾਲੇ ਦੇ ਪਿੱਛੇ ਬਹੁਤ ਸਾਰੇ ਲੋਕ ਲੜਾਈ ਕਰਨ ਦੇ ਲਈ ਵੀ ਤਿਆਰ ਹਨ ਪਿਛਲੇ ਦਿਨਾਂ ਦੇ ਵਿੱਚ ਇਹ ਖ਼ਬਰਾਂ ਵੀ ਸਾਹਮਣੇ ਆਈਆਂ ਸੀ ਕਿ ਸਿੱਧੂ ਮੂਸੇਵਾਲੇ ਵੱਲੋਂ ਹੁਣ ਰਾਜਨੀਤੀ ਦੇ ਵਿਚ ਪੈਰ ਰੱਖਿਆ ਜਾ ਸਕਦਾ ਹੈ ਪਹਿਲਾਂ ਇਸ ਨੂੰ

ਅਫ਼ਵਾਹ ਦੱਸਿਆ ਜਾ ਰਿਹਾ ਸੀ। ਪਰ ਹੁਣ ਅਜਿਹਾ ਲੱਗਦਾ ਹੈ ਕਿ ਇਹ ਕੋਈ ਅਫਵਾਹ ਨਹੀਂ ਬਲਕਿ ਸੱਚਾਈ ਹੈ ਕਿਉਂਕਿ ਸਿੱਧੂ ਮੂਸੇ ਵਾਲੇ ਦੇ ਇਕ ਦੋਸਤ ਸੰਨੀ ਮਾਲਟਨ ਨੇ ਇਕ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਉਨ੍ਹਾਂ ਨੇ ਸਿੱਧੂ ਮੂਸੇਵਾਲੇ ਨੂੰ ਟੈਗ ਕੀਤਾ ਹੈ ਅਤੇ ਕਿਹਾ ਹੈ ਕਿ ਇਕ ਆਰਟਿਸਟ ਦੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਫ਼ੈਸਲੇ ਹੁੰਦੇ ਹਨ ਇੱਥੇ ਉਨ੍ਹਾਂ ਨੇ ਪੌਲਿਟਿਕਸ ਦਾ ਵੀ ਜ਼ਿਕਰ ਕੀਤਾ ਹੈ

ਇਸੇ ਪੋਸਟਾਂ ਨੂੰ ਸਿੱਧੂ ਮੂਸੇਵਾਲੇ ਨੇ ਵੀ ਆਪਣੇ ਅਕਾਊਂਟ ਤੋਂ ਸਾਂਝਾ ਕੀਤਾ ਹੈ ਜਿਸ ਤੋਂ ਬਾਅਦ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਿੱਧੂ ਮੂਸੇਵਾਲੇ ਵੱਲੋਂ ਰਾਜਨੀਤੀ ਦੇ ਵਿਚ ਪੈਰ ਰੱਖਿਆ ਜਾਵੇਗਾ ਜਾਣਕਾਰੀ ਮੁਤਾਬਕ ਸਿੱਧੂ ਮੂਸੇਵਾਲੇ ਵੱਲੋਂ ਮਾਨਸਾ ਤੋਂ ਚੋਣ ਲੜੀ ਜਾਵੇਗੀ। ਹਣੇ ਸਵਾਲ ਖੜ੍ਹਾ ਹੁੰਦਾ ਹੈ ਕਿ ਸਿੱਧੂ ਮੂਸੇਵਾਲੇ ਵੱਲੋਂ ਕਿਹੜੀ ਪਾਰਟੀ ਦੇ ਵਿਚ ਸ਼ਾਮਿਲ ਹੋਇਆ ਜਾਵੇਗਾ ਕੁਝ ਲੋਕਾਂ

ਵੱਲੋਂ ਆਮ ਆਦਮੀ ਪਾਰਟੀ ਦਾ ਨਾਮ ਲਿਆ ਜਾ ਰਿਹਾ ਹੈ ਪਰ ਉੱਥੇ ਕੁਝ ਲੋਕਾਂ ਵੱਲੋਂ ਕਾਂਗਰਸ ਪਾਰਟੀ ਦਾ ਵੀ ਜ਼ਿਕਰ ਕੀਤਾ ਜਾ ਰਿਹਾ ਹੈ ਸੋ ਦੇਖਣਾ ਇਹ ਹੋਵੇਗਾ ਕਿ ਸਿੱਧੂ ਮੂਸੇਵਾਲੇ ਵੱਲੋਂ ਕਿਹੜੀ ਪਾਰਟੀ ਨੂੰ ਚੁਣਿਆ ਜਾਵੇਗਾ ਬਹੁਤ ਸਾਰੇ ਲੋਕਾਂ ਵੱਲੋਂ ਇਸ ਮਾਮਲੇ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਜਾ ਰਹੇ ਹਨ ਤੁਹਾਡਾ ਇਸ ਮਾਮਲੇ ਬਾਰੇ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।

Leave a Reply

Your email address will not be published. Required fields are marked *