ਸਰਕਾਰ ਦੁਆਰਾ ਦਿੱਤੀਆਂ ਨਵੀਂਆਂ ਹਦਾਇਤਾਂ ਤੇ ਭੜਕੇ ਇਮੀਗ੍ਰੇਸ਼ਨ ਵਾਲੇ

Viral Khabar

ਸਰਕਾਰ ਵੱਲੋਂ ਕਰੋਨਾ ਤੋਂ ਬਚਣ ਲਈ ਜੋ ਨਿਯਮ ਬਣਾਏ ਜਾ ਰਹੇ ਹਨ ਉਹ ਲੋਕਾਂ ਨੂੰ ਮੁਸ਼ਕਲਾਂ ਵਿੱਚ ਪਾ ਰਹੇ ਹਨ । ਕਿਉਂਕਿ ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਲਾਕਡਾਊਨ ਦਾ ਸਮਾਂ ਬਦਲਿਆ ਗਿਆ ,ਜਿਸ ਕਰਕੇ ਪੰਜ ਵਜੇ ਹੀ ਉਨ੍ਹਾਂ ਦੀਆਂ ਦੁਕਾਨਾਂ ਬੰਦ ਕਰਵਾ ਦਿੱਤੀਆਂ ਜਾਂਦੀਆਂ ਹਨ ਜੋ ਕਿ ਇਕ ਦੁਕਾਨਦਾਰ ਦੇ ਕੰਮ ਕਰਨ ਦਾ ਸਮਾਂ ਹੁੰਦਾ ਹੈ। ਇਸ ਤੋਂ ਇਲਾਵਾ ਇੱਕ ਹੋਰ ਹਦਾਇਤ ਸਾਹਮਣੀ ਆਈ ਸੀ

ਜਿਸ ਵਿੱਚ ਕਿਹਾ ਗਿਆ ਕਿ ਪ੍ਰਾਈਵੇਟ ਅਦਾਰਿਆਂ ਦੇ ਲੋਕਾਂ ਨੂੰ ਘਰੋਂ ਹੀ ਕੰਮ ਕਰਨਾ ਪਵੇਗਾ । ਜਿਸ ਦੇ ਵਿਰੋਧ ਵਿਚ ਮੁਹਾਲੀ ਦੇ ਇਮੀਗ੍ਰੇਸ਼ਨ ਦੇ ਮਾਲਕ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ , ਉਨ੍ਹਾਂ ਕਿਹਾ ਕਿ ਪਹਿਲਾਂ ਹੀ ਉਨ੍ਹਾਂ ਦੇ ਦਫਤਰਾਂ ਵਿਚ ਸਿਰਫ ਪੰਜਾਹ ਫ਼ੀਸਦ ਸਟਾਫ ਕੰਮ ਕਰਦਾ ਸੀ ਅਤੇ ਕੋਈ ਵੀ ਕਲਾਇੰਟ ਨਹੀਂ ਆਉਂਦਾ ਸੀ ਅਤੇ ਹੁਣ ਸਰਕਾਰ ਨੇ ਸਟਾਫ ਨੂੰ ਵੀ ਘਰੇ ਬਿਠਾਉਣ ਦੇ ਹੁਕਮ ਜਾਰੀ ਕੀਤੇ ਹਨ ।

ਉਨ੍ਹਾਂ ਕਿਹਾ ਕਿ ਘਰੋਂ ਕੰਮ ਕਰਨਾ ਉਨ੍ਹਾਂ ਲਈ ਬਹੁਤ ਮੁਸ਼ਕਲ ਹੈ, ਕਿਉਂਕਿ ਅਜਿਹਾ ਕਰਨ ਨਾਲ ਕੋਈ ਡਾਟਾ ਪ੍ਰਾਇਵੇਸੀ ਨਹੀਂ ਰਹਿੰਦੀ ।ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਦਫ਼ਤਰਾਂ ਵਿੱਚ ਲੱਖਾਂ ਰੁਪਿਆ ਖਰਚ ਕੀਤਾ ਹੋਇਆ ਹੈ ਅਤੇ ਪ੍ਰੋਜੈਕਟਰ, ਵਾਈ ਫਾਈ, ਕੈਮਰਾ ,ਕੰਪਿਊਟਰ ਆਦਿ ਲਗਵਾਏ ਹੋਏ ਹਨ ਤੇ ਉਹ ਸਾਰੇ ਸਾਮਾਨ ਨੂੰ ਪੁੱਟ ਕੇ ਘਰਾਂ ਵਿੱਚ ਨਹੀਂ ਲਿਜਾ ਸਕਦੇ।

Leave a Reply

Your email address will not be published. Required fields are marked *