ਡਾਕਟਰ ਅਤੇ ਨਰਸ ਨੇ ਹਸਪਤਾਲ ਵਿੱਚ ਸਭ ਦੇ ਸਾਹਮਣੇ ਕਰ ਦਿੱਤਾ ਕਾਰਾ

Viral Khabar

ਜਿਸ ਤਰ੍ਹਾਂ ਦੇਸ਼ ਵਿਚ ਕੋਰੂਨਾ ਦੇ ਮਰੀਜ਼ ਵਧ ਰਹੇ ਹਨ ,ਉਸੇ ਤਰ੍ਹਾਂ ਹਸਪਤਾਲਾਂ ਵਿੱਚ ਡਾਕਟਰਾਂ ਅਤੇ ਨਰਸਾਂ ਉੱਤੇ ਕੰਮ ਦਾ ਬੋਝ ਵੀ ਵਧ ਰਿਹਾ ਹੈ । ਜਿਸ ਕਰਕੇ ਉਹ ਪ੍ਰੇਸ਼ਾਨ ਹਨ ਅਤੇ ਉਨ੍ਹਾਂ ਦੀ ਪਰੇਸ਼ਾਨੀ ਦਾ ਅਸਰ ਹੁਣ ਨਜ਼ਰ ਆ ਰਿਹਾ ਹੈ। ਪਿਛਲੇ ਦਿਨੀਂ ਰਾਮਪੁਰ ਦੇ ਇਕ ਹਸਪਤਾਲ ਵਿਚ ਇਕ ਨਰਸ ਵੱਲੋਂ ਡਾਕਟਰ ਨੂੰ ਸਾਰਿਆਂ ਸਾਹਮਣੇ ਥੱਪੜ ਮਾਰਿਆ ਗਿਆ।

ਜਾਣਕਾਰੀ ਮੁਤਾਬਕ ਦੋਨਾਂ ਵਿਚਕਾਰ ਕਿਸੇ ਫ਼ਾਈਲ ਉੱਤੇ ਦਸਤਖ਼ਤ ਕਰਨ ਨੂੰ ਲੈ ਕੇ ਬਹਿਸ ਹੋ ਰਹੀ ਸੀ। ਇਨ੍ਹਾਂ ਦੇ ਆਸ ਪਾਸ ਕੁਝ ਆਮ ਲੋਕ ਵੀ ਖੜ੍ਹੇ ਸੀ। ਦੋਨੋਂ ਨਰਸ ਅਤੇ ਡਾਕਟਰ ਇੱਕ ਦੂਜੇ ਉੱਤੇ ਉੱਚੀ ਉੱਚੀ ਭੜਕ ਰਹੇ ਸੀ। ਇਸ ਦੌਰਾਨ ਨਰਸ ਨੂੰ ਗੁੱਸਾ ਆਇਆ ਅਤੇ ਉਸ ਨੇ ਡਾਕਟਰ ਦੇ ਥੱਪੜ ਮਾਰਿਆ।ਜਿਸ ਤੋਂ ਬਾਅਦ ਡਾਕਟਰ ਨੇ ਵੀ ਨਰਸ ਉਤੇ ਹੱਥ ਚੁਕਣ ਦੀ ਕੋਸ਼ਿਸ਼ ਕੀਤੀ ,

ਪਰ ਕੋਲ ਖੜ੍ਹੇ ਲੋਕਾਂ ਨੇ ਅਜਿਹਾ ਨਾ ਹੋਣ ਦਿੱਤਾ। ਹੁਣ ਹਸਪਤਾਲ ਦੇ ਪ੍ਰਸ਼ਾਸਨ ਵੱਲੋਂ ਦੋਨਾਂ ਵਿਚਕਾਰ ਸੁਲ੍ਹਾ ਕਰਵਾਈ ਜਾ ਰਹੀ ਹੈ।ਸੋ ਅਜਿਹੀਆਂ ਵੀਡਿਓਜ਼ ਦੇਖਣ ਤੋਂ ਬਾਅਦ ਪਤਾ ਚੱਲਦਾ ਹੈ ਕਿ ਹਸਪਤਾਲਾਂ ਵਿੱਚ ਡਾਕਟਰਾਂ ,ਨਰਸਾਂ ਅਤੇ ਕਰਮਚਾਰੀਆਂ ਉੱਤੇ ਕੰਮ ਦਾ ਬੋਝ ਵਧਦਾ ਜਾ ਰਿਹਾ ਹੈ, ਜਿਸ ਕਰਕੇ ਸਰਕਾਰ ਨੂੰ ਹਸਪਤਾਲਾਂ ਦੇ ਪ੍ਰਬੰਧ ਸੁਧਾਰਨ ਦੀ ਲੋੜ ਹੈ ਅਤੇ ਹੋਰ ਡਾਕਟਰ ਨਰਸ ਕਰਮਚਾਰੀਆਂ ਨੂੰ ਭਰਤੀ ਕਰਨਾ ਚਾਹੀਦਾ ਹੈ ।

Leave a Reply

Your email address will not be published.