ਇਜ਼ਰਾਈਲੀ ਕੁੜੀ ਨਾਲ ਹੋਈ ਕੀ ਘਟਨਾ ਦੇਖੋ

ਅੰਮ੍ਰਿਤਸਰ ‘ਚ ਇਜ਼ਰਾਈਲੀ ਲੜਕੀ ਨੂੰ ਲੁੱ ਟਣ ਦੇ ਮਾਮਲੇ ‘ਚ ਵੱਡੀ ਕਾਮਯਾਬੀ ਮਿਲੀ ਹੈ। ਛੇਹਰਟਾ ਥਾਣਾ ਪੁਲਸ ਨੇ ਇਜ਼ਰਾਈਲੀ ਲੜਕੀ ਤੋਂ ਪਰਸ ਖੋਹਣ ਵਾਲੇ ਦੋਸ਼ੀ ਨੂੰ ਗ੍ਰਿਫ ਤਾਰ ਕੀਤਾ ਹੈ। ਗ੍ਰਿਫ਼ ਤਾਰ ਕੀਤੇ ਗਏ ਤਿੰਨ ਮੁਲਜ਼ਮਾਂ ਵਿੱਚ ਇੱਕ ਨਾਬਾਲਗ ਵੀ ਸ਼ਾਮਲ ਹੈ। ਮੁਲਜ਼ਮਾਂ ਕੋਲੋਂ ਵਾਰਦਾਤ ਵਿੱਚ ਵਰਤਿਆ ਪਰਸ ਅਤੇ ਮੋਟਰਸਾਈਕਲ ਬਰਾਮਦ ਕਰ ਲਿਆ ਗਿਆ ਹੈ।

ਲੜਕੀ ਦੇ ਪਰਸ ਵਿੱਚ ਪਾਸਪੋਰਟ ਅਤੇ ਕ੍ਰੈਡਿਟ ਕਾਰਡ ਸੀ। ਇਸ ਤੋਂ ਇਲਾਵਾ ਮੁਲਜ਼ਮਾਂ ਕੋਲੋਂ 5 ਮੋਬਾਈਲ ਫ਼ੋਨ ਅਤੇ ਇੱਕ ਲੈਪਟਾਪ ਵੀ ਬਰਾਮਦ ਕੀਤਾ ਗਿਆ ਹੈ। ਪੁਲੀਸ ਵੱਲੋਂ ਗ੍ਰਿ ਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਰਛਪਾਲ ਸਿੰਘ ਉਰਫ਼ ਸ਼ਿਵਪਾਲ (19) ਅਤੇ ਗੌਤਮ ਸਿੰਘ (19) ਵਾਸੀ ਭੱਲਾ ਕਲੋਨੀ ਅਤੇ ਇੱਕ ਨਾਬਾਲਗ ਵਜੋਂ ਹੋਈ ਹੈ। ਇਜ਼ਰਾਈਲੀ ਲੜਕੀ ਨੇ ਅਪਰਾਧੀ ਨੂੰ ਫੜਨ ਅਤੇ ਉਸਦਾ ਪਰਸ ਵਾਪਸ ਕਰਨ ਲਈ ਪੁਲਿਸ ਦਾ ਧੰਨਵਾਦ ਕੀਤਾ। ਮੁਲਜ਼ਮਾਂ ਨੇ 23 ਸਤੰਬਰ ਨੂੰ ਲੜਕੀ ਤੋਂ ਪਰਸ ਖੋਹ ਲਿਆ ਸੀ।

WhatsApp Group Join Now
Telegram Group Join Now

ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ 23 ਸਤੰਬਰ ਨੂੰ ਬਾਅਦ ਦੁਪਹਿਰ 2.45 ਵਜੇ ਇਜ਼ਰਾਈਲੀ ਲੜਕੀ ਅਵਿਸ਼ਾਗ ਰਾਵੋ ਅਤੇ ਹੋਟਲ ਸੰਚਾਲਕ ਵਿਕਾਸ ਮਹਾਜਨ ਈ-ਰਿਕਸ਼ਾ ’ਤੇ ਅਟਾਰੀ ’ਚ ਰਿਟਰੀਟ ਦੇਖਣ ਜਾ ਰਹੇ ਸਨ। ਜਦੋਂ ਉਹ ਛੇਹਰਟਾ ਚੌਕ ਤੋਂ ਥੋੜ੍ਹੀ ਦੂਰੀ ’ਤੇ ਪਹੁੰਚੇ ਤਾਂ ਬਾਈਕ ਸਵਾਰ ਤਿੰਨ ਨੌਜਵਾਨਾਂ ਨੇ ਔਰਤ ਦੇ ਹੱਥੋਂ ਪਰਸ ਖੋਹ ਲਿਆ। ਤਿੰਨੋਂ ਮੁਲਜ਼ਮਾਂ ਨੂੰ ਛੇਹਰਟਾ ਤੋਂ ਹੀ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਵਿੱਚੋਂ ਰਛਪਾਲ ਸਿੰਘ ਖ਼ਿਲਾਫ਼ ਰਣਜੀਤ ਐਵੀਨਿਊ ਥਾਣੇ ਵਿੱਚ ਸਨੈਚਿੰਗ ਦਾ ਕੇਸ ਦਰਜ ਕੀਤਾ ਗਿਆ ਹੈ।

Leave a Comment