ਇਹ ਔਰਤ ਬਣੀ ਸਾਰਿਆਂ ਲਈ ਮਸ਼ਾਲ,ਕਰਦੀ ਹੈ ਅਜਿਹੇ ਕੰਮ ਸੁਣ ਕੇ ਹੋਵੋਗੇ ਹੈਰਾਨ!

Viral Khabar

ਸਾਡੇ ਸਮਾਜ ਵਿੱਚ ਅੱਜਕੱਲ੍ਹ ਬਹੁਤ ਸਾਰੀਆਂ ਅਜਿਹੀਆਂ ਉਦਾਹਰਨਾਂ ਸਾਹਮਣੇ ਆ ਰਹੀਆਂ ਹਨ,ਜਿੱਥੇ ਔਰਤਾਂ ਵੱਲੋਂ ਆਪਣੇ ਘਰ ਪਰਿਵਾਰ ਦੀ ਪੂਰੀ ਜ਼ਿੰਮੇਵਾਰੀ ਚੁੱਕ ਲਈ ਜਾਂਦੀ ਹੈ ਭਾਵੇਂ ਕਿ ਸਾਡੇ ਸਮਾਜ ਦੇ ਵਿਚ ਔਰਤਾਂ ਅਤੇ ਮਰਦਾਂ ਨੂੰ ਬਰਾਬਰ ਨਹੀਂ ਸਮਝਿਆ ਜਾਂਦਾ ਭਾਵ ਹਮੇਸ਼ਾਂ ਹੀ ਇਹ ਗੱਲ ਕਹੀ ਜਾਂਦੀ ਹੈ ਕਿ ਔਰਤਾਂ ਘਰ ਦੀ ਪੂਰੀ ਜ਼ਿੰਮੇਵਾਰੀ ਨਹੀਂ ਚੁੱਕ ਸਕਦੀਆਂ ਉਹ ਕਿਤੇ ਨਾ ਕਿਤੇ ਮਾਰ ਜ਼ਰੂਰ ਖਾ ਜਾਂਦੀਆਂ ਹਨ। ਪਰ ਅੱਜਕੱਲ੍ਹ ਦੇ ਸਮੇਂ ਵਿੱਚ ਔਰਤਾਂ ਦੇ ਹੌਸਲੇ ਵੀ ਬੁਲੰਦ ਦਿਖਾਈ ਦੇ ਰਹੇ ਹਨ।ਇਸੇ ਤਰ੍ਹਾਂ ਨਾਲ ਸ੍ਰੀ ਮੁਕਤਸਰ ਸਾਹਿਬ ਦੇ

ਪਿੰਡ ਮਾਂਗਟਕੇਰ ਦੀ ਰਹਿਣ ਵਾਲੀ ਪੁਸ਼ਪਿੰਦਰ ਕੌਰ ਆਪਣੇ ਘਰ ਦੀ ਪੂਰੀ ਜ਼ਿੰਮੇਵਾਰੀ ਚੁੱਕ ਰਹੀ ਹੈ।ਜਾਣਕਾਰੀ ਮੁਤਾਬਕ ਇਸ ਦੇ ਪਤੀ ਇਸ ਦੁਨੀਆਂ ਦੇ ਵਿੱਚ ਨਹੀਂ ਹਨ ਪਰ ਇਸ ਦੇ ਦੋ ਬੱਚੇ ਹਨ ਜਿਨ੍ਹਾਂ ਦੇ ਵਿੱਚੋਂ ਇੱਕ ਲੜਕਾ ਅਤੇ ਇਕ ਲੜਕੀ ਹੈ ਲੜਕੀ ਦਾ ਵਿਆਹ ਕਰ ਦਿੱਤਾ ਗਿਆ ਹੈ।ਇਨ੍ਹਾਂ ਦੇ ਘਰ ਵਿੱਚ ਕੋਈ ਵੀ ਅਜਿਹਾ ਨਹੀਂ ਸੀ ਜੋ ਖੇਤੀਬਾੜੀ ਕਰ ਸਕੇ ਪਰ ਇਨ੍ਹਾਂ ਦੇ ਕੋਲ ਜ਼ਮੀਨ ਵਧੀਆ ਸੀ ਜੇਕਰ ਇਹ ਜ਼ਮੀਨ ਠੇਕੇ ਤੇ ਦਿੰਦੇ ਸੀ ਤਾਂ ਇਨ੍ਹਾਂ ਨੂੰ ਕੁਝ ਖ਼ਾਸ ਬਚਦਾ ਨਹੀਂ ਸੀ ਜਿਸ ਕਾਰਨ ਨਵੇਂ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਦੇ ਨਾਲ ਹੋ ਰਿਹਾ ਸੀ।

ਉਸ ਤੋਂ ਬਾਅਦ ਪੁਸ਼ਪਿੰਦਰ ਕੌਰ ਨੇ ਸੋਚਿਆ ਕਿ ਜਦੋਂ ਉਹ ਆਪਣੇ ਪੇਕੇ ਘਰ ਕੰਮ ਕਰ ਸਕਦੇ ਹਨ ਤਾਂ ਸਹੁਰੇ ਘਰ ਕਿਉਂ ਨਹੀਂ ਕਰ ਸਕਦੇ ਬਾਅਦ ਵਿੱਚ ਉਨ੍ਹਾਂ ਨੇ ਆਪਣੇ ਠੇਕੇ ਵਾਲੀ ਪੈਲੀ ਛੁਡਵਾ ਲਈ ਅਤੇ ਖੇਤੀਬਾੜੀ ਕਰਨੀ ਸ਼ੁਰੂ ਕਰ ਦਿੱਤੀ।ਇਨ੍ਹਾਂ ਦਾ ਕਹਿਣਾ ਹੈ ਕਿ ਸ਼ੁਰੂਆਤੀ ਦਿਨਾਂ ਦੇ ਵਿੱਚ ਇਨ੍ਹਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ।ਕਿਉਂਕਿ ਇਨ੍ਹਾਂ ਦੀ ਪੈਲੀ ਆਸ ਪਾਸ ਦੇ ਕਿਸਾਨਾਂ ਦੀਆਂ ਪੈਲੀਆਂ ਦੇ ਨਾਲੋਂ ਕਾਫ਼ੀ ਜ਼ਿਆਦਾ ਨੀਵੀਂ ਸੀ,ਜਿਸ ਕਾਰਨ ਇੱਥੇ ਬਹੁਤ ਜਗ੍ਹਾ ਪਾਣੀ ਖੜ੍ਹ ਜਾਂਦਾ ਸੀ ਅਤੇ ਫਸਲ ਪੂਰੀ ਤਰ੍ਹਾਂ ਨਾਲ ਖਰਾਬ ਹੋ ਜਾਂਦੀ ਸੀ।

ਬਾਅਦ ਵਿੱਚ ਇਨ੍ਹਾਂ ਨੇ ਕਾਫ਼ੀ ਜ਼ਿਆਦਾ ਪੈਸਾ ਖਰਚ ਕੀਤਾ ਅਤੇ ਪਹਿਲੀ ਨੂੰ ਉੱਚਾ ਚੁੱਕਿਆ ਅਤੇ ਦੋ ਸਾਲ ਬਾਅਦ ਇਨ੍ਹਾਂ ਦੀ ਪੈਲੀ ਦੇ ਵਿਚ ਚੰਗੇ ਤਰੀਕੇ ਨਾਲ ਫ਼ਸਲ ਹੋਣ ਲੱਗ ਗਈ ਹੁਣ ਇਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਨੂੰ ਅੱਠ ਸਾਲ ਪੂਰੇ ਹੋ ਚੁੱਕੇ ਹਨ ਜਦੋਂ ਤੇ ਖੇਤੀਬਾੜੀ ਦਾ ਪੂਰਾ ਕੰਮ ਕਰ ਰਹੇ ਹਨ ਸਿਰਫ਼ ਖੇਤੀਬਾੜੀ ਦਾ ਹੀ ਨਹੀਂ ਪਸ਼ੂਆਂ ਦਾ ਕੰਮ ਵੀ ਕਰਦੇ ਹਨ। ਘਰ ਦੇ ਕੰਮ ਵੀ ਕਰਦੇ ਹਨ ਇਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਦਾ ਪੁੱਤਰ ਵੀ ਇਨ੍ਹਾਂ ਦੋਵਾਂ ਕੰਮਾਂ ਵਿੱਚ ਹੱਥ ਵਟਾਉਂਦਾ ਹੈ। ਪਰ ਇਨ੍ਹਾਂ ਦੇ ਘਰ ਵਿੱਚ ਹੋਰ ਕੋਈ ਅਜਿਹਾ ਨਹੀਂ ਹੈ ਜੋ ਇਨ੍ਹਾਂ ਦੇ ਕੰਮ ਵਿੱਚ ਹੱਥ ਵਟਾ ਸਕੇ।ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *