ਬਰਨਾਲਾ ਪੁਲਿਸ ਨੇ ਥਾਣੇ ਚ ਬੰਦ ਕੀਤੀ ਓਰਬਿਟ ਬੱਸ

Viral Khabar

ਪਿਛਲੀ ਸਰਕਾਰ ਦੇ ਸਮੇਂ ਔਰਬਿਟ ਟਰਾਂਸਪੋਰਟ ਕਾਫ਼ੀ ਚਰਚਾ ਵਿੱਚ ਸੀ ਅਤੇ ਹੁਣ ਵੀ ਪੰਜਾਬ ਵਿੱਚ ਬਹੁਤ ਸਾਰੀਆਂ ਔਰਬਿਟ ਬੱਸਾਂ ਚੱਲਦੀਆਂ ਹਨ । ਪਿਛਲੇ ਦਿਨੀਂ ਬਰਨਾਲਾ ਦੇ ਥਾਣਾ ਮਹਿਲ ਕਲਾਂ ਦੀ ਪੁਲੀਸ ਵੱਲੋਂ ਇਕ ਔਰਬਿਟ ਬੱਸ ਨੂੰ ਆਪਣੇ ਕਬਜ਼ੇ ਵਿੱਚ ਲਿਆ ਗਿਆ , ਕਿਉਂਕਿ ਇਸ ਵਿਚ ਲੋੜ ਤੋਂ ਵੱਧ ਸਵਾਰੀਆਂ ਬਿਠਾਈਆਂ ਹੋਈਆਂ ਸੀ ।

ਥਾਣਾ ਮਹਿਲ ਕਲਾਂ ਦੇ ਐਸਐਚਓ ਅਮਰੀਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬਰਨਾਲਾ ਲੁਧਿਆਣਾ ਮਾਰਗ ੳੁੱਤੇ ਚੈਕਿੰਗ ਕੀਤੀ ਜਾ ਰਹੀ ਸੀ । ਜਿਸ ਦੇ ਦੌਰਾਨ ਇਸ ਆਰਬਿਟ ਬੱਸ ਨੂੰ ਰੋਕਿਆ ਗਿਆ ਤਾਂ ਇਸ ਵਿਚ ਪੰਜਾਹ ਫ਼ੀਸਦ ਤੋਂ ਜ਼ਿਆਦਾ ਸਵਾਰੀਆਂ ਬੈਠੀਆਂ ਹੋਈਆਂ ਸੀ । ਜਿਸ ਕਰਕੇ ਇਸ ਬੱਸ ਦੇ ਡਰਾਈਵਰ ਜਗਮੀਤ ਸਿੰਘ ਅਤੇ ਕੰਡਕਟਰ ਜਸਬੀਰ ਸਿੰਘ ਉੱਤੇ ਕਾਰਵਾਈ ਕੀਤੀ ਗਈ ਅਤੇ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਗਿਆ ।

ਪਰ ਹੁਣ ਉਨ੍ਹਾਂ ਨੂੰ ਜ਼ਮਾਨਤ ਉੱਤੇ ਛੱਡਿਆ ਹੋਇਆ ਹੈ । ਪਰ ਇਹ ਬੱਸ ਅਜੇ ਵੀ ਪੁਲੀਸ ਦੀ ਹਿਰਾਸਤ ਵਿਚ ਹੈ । ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਕੋਰੋਨਾ ਨੂੰ ਦੇਖਦਿਆਂ ਹੋਇਆਂ ਸਰਕਾਰ ਵਲੋਂ ਜੋ ਨਿਯਮ ਬਣਾਏ ਗਏ ਹਨ , ਬੱਸ ਚਾਲਕਾਂ ਵੱਲੋਂ ਉਨ੍ਹਾਂ ਦਾ ਪਾਲਣ ਨਹੀਂ ਕੀਤਾ ਜਾ ਰਿਹਾ । ਜਿਸ ਕਰਕੇ ਉਨ੍ਹਾਂ ਨੂੰ ਸਖ਼ਤ ਹੋਣ ਦੀ ਲੋੜ ਪੈ ਰਹੀ ਹੈ ।

Leave a Reply

Your email address will not be published. Required fields are marked *