ਮੁਹਾਲੀ ਦੇ ਨਵੇਂ ਬਣੇ ਮੇਅਰ ਅਮਰਜੀਤ ਸਿੰਘ ਉੱਤੇ ਸ਼ਮਸ਼ਾਨਘਾਟ ਦੀ ਜ਼ਮੀਨ ਉੱਤੇ ਕਬਜ਼ਾ ਕਰਨ ਦਾ ਇਲਜ਼ਾਮ ਲੱਗਿਆ ਹੈ ।ਜਾਣਕਾਰੀ ਮੁਤਾਬਕ ਮੋਹਾਲੀ ਦੇ ਨੇੜਲੇ ਪਿੰਡ ਮਾਣਕਪੁਰ ਕੱਲਰ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ ਦੀ ਪੰਚਾਇਤੀ ਜ਼ਮੀਨ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪਿੰਡ ਵਾਲਿਆਂ ਵੱਲੋਂ ਕੀਤੇ ਐਡਵੋਕੇਟ ਅਨਿਲ ਸਾਗਰ ਨੇ ਦੱਸਿਆ ਕਿ ਫ਼ਰਦ ਕਢਵਾ ਕੇ ਦੇਖੀ ਜਾ ਸਕਦੀ ਹੈ, ਕਿ ਇਸ ਜ਼ਮੀਨ ਉਤੇ ਸ਼ਮਸ਼ਾਨ ਘਾਟ ਦਾ ਵੇਰਵਾ ਪਿਆ ਹੋਇਆ ਹੈ । ਪਰ ਇਕ ਕੰਪਨੀ ਵੱਲੋਂ ਇਸ ਸ਼ਮਸ਼ਾਨਘਾਟ ਦੇ ਨਾਲ ਹੀ ਇੱਕ ਮੈਗਾ ਪ੍ਰਾਜੈਕਟ ਲਗਾਇਆ ਜਾ ਰਿਹਾ ਹੈ ।ਪਰ ਇਹ ਕੰਪਨੀ ਨਾਲ ਲਗਦੇ ਸ਼ਮਸ਼ਾਨਘਾਟ ਨੂੰ ਇਥੋਂ ਹਟਾਉਣਾ ਚਾਹੁੰਦੀ ਹੈ । ਜਿਸ ਕਰਕੇ ਕੰਪਨੀ ਵੱਲੋਂ ਹਾਈ ਕੋਰਟ ਵਿੱਚ ਅਰਜ਼ੀ ਵੀ ਪੇਸ਼ ਕੀਤੀ ਗਈ ਸੀ, ਪਰ ਕਿਸੇ ਕਾਰਨ ਕਰਕੇ ਉਹ ਖਾਰਿਜ ਕੀਤੀ ਗਈ ਅਤੇ ਹੁਣ ਇਸ ਕੰਪਨੀ ਵਾਲਿਆਂ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ ।
ਉਨ੍ਹਾਂ ਦੱਸਿਆ ਕਿ ਪਹਿਲਾਂ ਇਨ੍ਹਾਂ ਨੇ ਸ਼ਮਸ਼ਾਨਘਾਟ ਆਵਣ ਵਾਲਾ ਸਰਕਾਰੀ ਰਸਤਾ ਪੁੱਟ ਦਿੱਤਾ ਅਤੇ ਫਿਰ ਸ਼ਮਸ਼ਾਨਘਾਟ ਅੰਦਰ ਬਣਿਆ ਸ਼ੈੱਡ ਢਾਹ ਦਿੱਤਾ। ਐਡਵੋਕੇਟ ਅਨਿਲ ਸਾਗਰ ਨੇ ਕਿਹਾ ਕਿ ਪਿੰਡ ਦੇ ਲੋਕਾਂ ਨੂੰ ਉਨ੍ਹਾਂ ਦਾ ਹੱਕ ਮਿਲਣਾ ਚਾਹੀਦਾ ਹੈ , ਇਸੇ ਲਈ ਉਨ੍ਹਾਂ ਦੁਆਰਾ ਬਿਨਾਂ ਕਿਸੇ ਫੀਸ ਤੋਂ ਇਹ ਕੇਸ ਲੜਿਆ ਜਾ ਰਿਹਾ ਹੈ।