ਕੈਨੇਡਾ ਭੇਜਣ ਦੇ ਬਹਾਨੇ ਲੱਖਾਂ ਰੁਪਏ ਦੀ ਠੱ ਗੀ ਮਾਰਨ ਵਾਲੇ ਦੋ ਔਰਤਾਂ ਖਿਲਾਫ ਥਾਣਾ ਦੁੱਗਰੀ ਦੀ ਪੁਲਸ ਨੇ ਕਾਰਵਾਈ ਕੀਤੀ ਹੈ। ਪੁਲੀਸ ਨੇ ਪਵਿੱਤਰ ਨਗਰ ਹੈਬੋਵਾਲ ਦੀ ਰਹਿਣ ਵਾਲੀ ਆਰਤੀ ਕੌਰ ਦੇ ਬਿਆਨਾਂ ’ਤੇ ਸੈਕਟਰ-32-ਏ ਦੀ ਰਹਿਣ ਵਾਲੀ ਇੰਦਰਜੀਤ ਕੌਰ ਅਤੇ ਕੇਅਰ ਆਫ ਕਰੀਅਰ ਦੀ ਸ਼ੈਲੀ ਮਿਸ਼ਰਾ ਨੂੰ ਨਾਮਜ਼ਦ ਕੀਤਾ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਆਰਤੀ ਕੌਰ ਨੇ ਦੱਸਿਆ ਕਿ ਗਿਣੀ ਮਿਥੀ ਸਾਜ਼ਿਸ਼ ਤਹਿਤ ਉਕਤ ਦੋਵੇਂ ਔਰਤਾਂ ਨੇ ਉਸ ਦੀ ਲੜਕੀ ਅਵਨੀਤ ਕੌਰ ਨੂੰ ਵਿਦੇਸ਼ ਭੇਜਣ ਦੇ ਬਹਾਨੇ 6 ਲੱਖ 65 ਹਜ਼ਾਰ ਰੁਪਏ ਦੀ ਠੱ ਗੀ ਮਾਰੀ ਪਰ ਮੁਲਜ਼ਮਾਂ ਨੇ ਨਾ ਤਾਂ ਉਸ ਦੀ ਲੜਕੀ ਨੂੰ ਭੇਜਿਆ | ਵਿਦੇਸ਼ ‘ਚ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ, ਜਿਸ ‘ਤੇ ਉਸ ਨੇ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ। ਥਾਣਾ ਦੁੱਗਰੀ ਦੀ ਪੁਲੀਸ ਨੇ ਜਾਂਚ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਪੰਜਾਬੀ ਭਾਸ਼ਾ ਦੇ ਬੋਲਣ ਵਾਲੇ ਲੋਕਾਂ ਦੀ ਗਿਣਤੀ ਕੈਨੇਡਾ ਵਿੱਚ ਲਗਭਗ ਦਸ ਲੱਖ ਤੋਂ ਵੀ ਜ਼ਿਆਦਾ ਹੈ। ਟੋਰਾਂਟੋ, ਵੈਨਕੂਵਰ, ਐਡਮੰਟਨ ਅਤੇ ਮਿਸਿਸਾਗਾ ਵਰਗੇ ਸ਼ਹਿਰਾਂ ਵਿੱਚ ਪੰਜਾਬੀ ਸਮੁਦਾਇ ਦਾ ਇਕੱਠ ਹੋਣਾ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਕੈਨੇਡਾ ਵਿੱਚ ਪੰਜਾਬੀ ਲੋਕਾਂ ਦਾ ਸਾਂਸਕ੍ਰਿਤਿਕ ਅਤੇ ਆਰਥਿਕ ਪ੍ਰਭਾਵ ਕਿੰਨਾ ਮਜ਼ਬੂਤ ਹੈ। ਇਥੇ ਦੇ ਪੰਜਾਬੀ ਲੋਕਾਂ ਨੇ ਖੇਤੀਬਾੜੀ, ਰਿਅਲ ਐਸਟੇਟ, ਸਿਹਤ ਸੇਵਾਵਾਂ ਅਤੇ ਆਵਾਸੀ ਵਿਭਾਗਾਂ ਵਿੱਚ ਖੂਬ ਪ੍ਰਗਟ ਕੀਤੀ ਹੈ।ਕੈਨੇਡਾ ਵਿੱਚ ਆਏ ਪੰਜਾਬੀ ਇਮਿਗ੍ਰੰਟਾਂ ਨੇ ਆਪਣੀ ਸਾਂਸਕ੍ਰਿਤੀ ਅਤੇ ਪਰੰਪਰਾਵਾਂ ਨੂੰ ਸਥਾਨਕ ਸਮਾਜ ਵਿੱਚ ਜੋੜਨ ਦੀ ਕੋਸ਼ਿਸ਼ ਕੀਤੀ ਹੈ, ਜਿਸ ਨਾਲ ਇਕ ਨਵੀਂ ਮਲਟੀਕਲਚਰਲ ਕੈਨੇਡਾ ਦਾ ਨਿਰਮਾਣ ਹੋਇਆ ਹੈ।