99 ਸਾਲ ਦੀ ਬਜ਼ੁਰਗ ਬੇਬੇ ਨੇ ਮਰਨ ਤੋਂ ਪਹਿਲਾਂ ਪਰਿਵਾਰ ਅੱਗੇ ਰੱਖੀਆਂ ਇਹ ਆਖ਼ਰੀ ਇੱਛਾਵਾਂ

Viral Khabar

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਹਰ ਕਿਸੇ ਨੇ ਇਸ ਦੁਨੀਆਂ ਨੂੰ ਛੱਡ ਕੇ ਜਾਣਾ ਹੈ।ਬਹੁਤ ਸਾਰੇ ਲੋਕ ਸੜਕ ਹਾਦਸਿਆਂ ਦੌਰਾਨ ਆਪਣੀ ਜਾਨ ਗਵਾ ਬੈਠਦੇ ਹਨ ਜਾਂ ਫਿਰ ਬਿਮਾਰੀਆਂ ਕਾਰਨ ਵੀ ਬਹੁਤ ਸਾਰੇ ਲੋਕ ਜਾਨ ਗੁਆ ਰਹੇ ਹਨ।ਬਹੁਤ ਘੱਟ ਲੋਕ ਅਜਿਹੇ ਹਨ ਜੋ ਲੰਬੀ ਜ਼ਿੰਦਗੀ ਜਿਊਂਦੇ ਹਨ।ਜ਼ਿਆਦਾਤਰ ਲੋਕ ਸੱਤਰ ਤੋਂ ਅੱਸੀ ਸਾਲ ਦੀ ਉਮਰ ਦੇ ਵਿਚ ਹੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੰਦੇ ਹਨ।ਇਸ ਉਮਰ ਦੇ ਵਿਚ ਆ ਕੇ ਹੀ ਲੋਕ ਆਪਣੀਅਾਂ ਆਖ਼ਰੀ ਇੱਛਾਵਾਂ ਦੱਸਣ ਲੱਗ ਜਾਂਦੇ ਹਨ।

ਕਿਉਂਕਿ ਉਨ੍ਹਾਂ ਨੂੰ ਆਪਣੀ ਮੌਤ ਦਾ ਅਹਿਸਾਸ ਹੋਣ ਲੱਗ ਜਾਂਦਾ ਹੈ।ਇਸੇ ਤਰ੍ਹਾਂ ਦਾ ਇਕ ਮਾਮਲਾ ਮਾਛੀਵਾੜਾ ਸਾਹਿਬ ਦੇ ਪਿੰਡ ਗੁਰੂਗਡ਼੍ਹ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਨੜਿੱਨਵੇ ਸਾਲਾਂ ਦੀ ਬੇਬੇ ਤੇਜ ਕੌਰ ਇਸ ਦੁਨੀਆਂ ਨੂੰ ਅਲਵਿਦਾ ਕਹਿ ਚੁੱਕੀ ਹੈ। ਪਰ ਉਸ ਤੋਂ ਪਹਿਲਾਂ ਉਸ ਨੇ ਕੁਝ ਇੱਛਾਵਾਂ ਜ਼ਾਹਿਰ ਕੀਤੀਆਂ ਸੀ ਜਿਸ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਪੂਰਾ ਕੀਤਾ ਜਾ ਰਿਹਾ ਹੈ।ਜਾਣਕਾਰੀ ਮੁਤਾਬਕ ਬਜ਼ੁਰਗ ਬੇਬੇ ਦਾ ਕਹਿਣਾ ਸੀ ਕਿ ਉਸ ਦੀ ਮੌਤ ਹੋਣ ਤੋਂ ਬਾਅਦ ਕੋਈ ਵੀ ਨਾ ਰੋਵੇ।ਉਸ ਦੀ ਅੰਤਿਮ ਯਾਤਰਾ ਬਹੁਤ ਹੀ ਸਾਦੇ ਤਰੀਕੇ ਨਾਲ ਹੋਣੀ ਚਾਹੀਦੀ ਹੈ

ਅਤੇ ਸਾਰੇ ਲੋਕ ਵਾਹਿਗੁਰੂ ਦਾ ਜਾਪ ਕਰਨ।ਇਸ ਤੋਂ ਇਲਾਵਾ ਉਸ ਦੀ ਇੱਛਾ ਸੀ ਕਿ ਉਸ ਦੇ ਅੰਤਿਮ ਸੰਸਕਾਰ ਮੌਕੇ ਉਸ ਦਾ ਇੱਕ ਦੋਹਤਾ ਉਸ ਦੀ ਅਰਥੀ ਨੂੰ ਮੋਢਾ ਜ਼ਰੂਰ ਦੇਵੇ।ਇਸ ਤੋਂ ਇਲਾਵਾ ਇਸ ਬਜ਼ੁਰਗ ਬੇਬੇ ਦਾ ਕਹਿਣਾ ਸੀ ਕਿ ਉਸ ਦੀ ਅਰਥੀ ਬੜੇ ਹੀ ਸਾਦੇ ਢੰਗ ਦੇ ਨਾਲ ਰੱਖੀ ਜਾਵੇ।ਉਸ ਨੌੰ ਪੰਜੇ ਕਕਾਰ ਪਹਿਨਾਏ ਜਾਣ ਇਸ ਤੋਂ ਇਲਾਵਾ ਉਸ ਦੇ ਗਲੇ ਦੇ ਵਿੱਚ ਸਿਰੋਪਾ ਪਾਇਆ ਜਾਵੇ ਉਸ ਦੀ ਅੰਤਿਮ ਅਰਦਾਸ ਮੌਕੇ ਕੜਾਹ ਪ੍ਰਸ਼ਾਦ ਬਣਾਇਆ ਜਾਵੇ

ਅਤੇ ਲੰਗਰ ਚਲਾਇਆ ਜਾਵੇ ਪਰਿਵਾਰ ਵੱਲੋਂ ਉਨ੍ਹਾਂ ਦੀਆਂ ਇਹ ਇੱਛਾਵਾਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਦੇਖਿਆ ਜਾਵੇ ਤਾਂ ਅੱਜ ਕੱਲ੍ਹ ਦੇ ਸਮੇਂ ਵਿੱਚ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ ਜੋ ਅੰਤਿਮ ਅਰਦਾਸ ਮੌਕੇ ਬਹੁਤ ਸਾਰੇ ਪਕਵਾਨ ਬਣਵਾ ਲੈਂਦੇ ਹਨ।ਜਿਸ ਕਾਰਨ ਦੇਖੋ ਦੇਖ ਲੋਕ ਆਪਣੇ ਖ਼ਰਚੇ ਵਧਾਉਂਦੇ ਜਾ ਰਹੇ ਹਨ।ਭਾਵੇਂ ਉਨ੍ਹਾਂ ਨੂੰ ਕਰਜ਼ਾ ਲੈ ਕੇ ਹੀ ਕਿਉਂ ਨਾ ਇਹ ਸਭ ਕੁਝ ਕਰਨਾ ਪੈ ਜਾਵੇ ਤਾਂ ਵੀ ਉਹ ਇਹ ਸਭ ਕੁਝ ਕਰਕੇ ਹੀ ਰਹਿੰਦੇ ਹਨ ਦੇਖਿਆ ਜਾਵੇ ਤਾਂ ਅੰਤਿਮ ਅਰਦਾਸ ਵੇਲੇ ਜੇਕਰ ਕੋਈ ਵਿਅਕਤੀ ਮਿਠਾਈ ਦਾ ਪ੍ਰਬੰਧ ਕਰਦਾ ਹੈ ਤਾਂ ਇਹ ਥੋੜ੍ਹਾ ਅਜੀਬ ਲੱਗਦਾ ਹੈ ਪਰ ਫਿਰ ਵੀ ਲੋਕ ਅਜਿਹਾ ਕਰਦੇ ਹੀ ਹਨ।

Leave a Reply

Your email address will not be published. Required fields are marked *