ਬੱਚੀ ਦੀ ਖੇਡ ਨਾਲ ਹੋਈ ਇਕ ਬੇਹਦ ਦਰ ਦਨਾਕ ਘਟਨਾ

3 ਸਾਲ ਦੀ ਬੱਚੀ ਨੂੰ ਕਾਰ ਨੇ ਟੱਕਰ ਮਾਰ ਦਿੱਤੀ। ਖੇਡਦੇ ਸਮੇਂ ਬੱਚੀ ਅਚਾਨਕ ਸੜਕ ‘ਤੇ ਆ ਗਈ, ਜਿਸ ਕਾਰਨ ਉਕਤ ਹਾਦਸਾ ਵਾਪਰ ਗਿਆ। ਮ੍ਰਿਤਕ ਲੜਕੀ ਦੀ ਪਛਾਣ 3 ਸਾਲ ਦੀ ਕਰੀਨਾ ਵਜੋਂ ਹੋਈ ਹੈ। ਉਕਤ ਲੜਕੀ ਪਰਿਵਾਰ ਦੀ ਸਭ ਤੋਂ ਛੋਟੀ ਬੱਚੀ ਸੀ।ਘਟਨਾ ਤੋਂ ਬਾਅਦ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਸਮੇਂ ਬੱਚੀ ਖੇਡਦੀ ਹੋਈ ਅਚਾਨਕ ਸੜਕ ‘ਤੇ ਆ ਗਈ। ਜਿਸ ਕਾਰਨ ਇਹ ਹਾਦਸਾ ਵਾਪਰਿਆ। ਇਹ ਹਾਦਸਾ ਵਡਾਲਾ ਚੌਕ

ਨੇੜੇ ਸਥਿਤ ਮਾਨ ਮੈਡੀਸੀ ਹਸਪਤਾਲ ਨੇੜੇ ਵਾਪਰਿਆ। ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਦੇ ਸਮੇਂ ਕਰੀਨਾ ਸੜਕ ਕਿਨਾਰੇ ਖੇਡ ਰਹੀ ਸੀ। ਇਸ ਦੌਰਾਨ ਸਿਲਵਰ ਰੰਗ ਦੀ ਸਵਿਫਟ ਕਾਰ ਦੀ ਲਪੇਟ ‘ਚ ਆਉਣ ਨਾਲ ਲੜਕੀ ਦੀ ਮੌਤ ਹੋ ਗਈ। ਹਾਲਾਂਕਿ ਕਾਰ ਸਵਾਰ ਤੁਰੰਤ ਹੇਠਾਂ ਉਤਰ ਗਏ ਅਤੇ ਲੋਕਾਂ ਦੀ ਮਦਦ ਨਾਲ ਬੱਚੀ ਨੂੰ ਹਸਪਤਾਲ ਪਹੁੰਚਾਇਆ।

WhatsApp Group Join Now
Telegram Group Join Now

ਲੜਕੀ ਦਾ ਪਿਤਾ ਪਿੰਡ ਗਿਆ ਹੋਇਆ ਸੀ ਅਤੇ ਉਸ ਦੀ ਮਾਂ ਨੇੜਲੇ ਨਿੱਜੀ ਅਦਾਰੇ ਵਿੱਚ ਮਿਹਨਤ ਮਜ਼ਦੂਰੀ ਕਰ ਰਹੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਕਰੀਨਾ ਦੇ ਚਾਰ ਭੈਣ-ਭਰਾ ਹਨ ਅਤੇ ਉਹ ਪਰਵਾਸੀ ਹੈ। ਜਦੋਂ ਲੜਕੀ ਸੜਕ ‘ਤੇ ਆਈ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਡਾਂਟ ਕੇ ਘਰ ਦੇ ਅੰਦਰ ਭੇਜ ਦਿੱਤਾ ਪਰ ਇਸ ਦੌਰਾਨ ਲੜਕੀ ਮੁੜ ਸੜਕ ‘ਤੇ ਆ ਗਈ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ।

Leave a Comment