ਹਰਿਆਣਾ ਦੇ ਇਕ ਹਸਪਤਾਲ ਵਿਚੋਂ ਚੋਰੀ ਹੋਈਆਂ ਕੋਰੋਨਾ ਵੈਕਸੀਨ ,ਚੋਰਾਂ ਨੇ ਲਿਖਿਆ sorry

Viral Khabar

ਦੇਸ਼ ਵਿਚ ਚੋਰੀਆਂ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ ।ਇਸੇ ਤਰ੍ਹਾਂ ਹਰਿਆਣਾ ਦੇ ਜੀਂਦ ਵਿੱਚ ਸਿਵਲ ਹਸਪਤਾਲ ਵਿੱਚ ਚੋਰੀ ਕੀਤੀ ਗਈ ।ਪਰ ਪਤਾ ਨਹੀਂ ਕਿ ਚੋਰ ਦੀ ਇਨਸਾਨੀਅਤ ਜਾਗ ਗਈ ਜਾਂ ਫਿਰ ਉਸ ਨੂੰ ਚੋਰੀ ਕੀਤਾ ਸਾਮਾਨ ਪਸੰਦ ਨਹੀਂ ਆਇਆ,ਜਿਸ ਕਰਕੇ ਉਹ ਚੋਰੀ ਦਾ ਮਾਲ ਵਾਪਸ ਕਰ ਗਿਆ।

ਪਿਛਲੇ ਦਿਨੀਂ ਇੱਕ ਖ਼ਬਰ ਆਈ ਸੀ ਕਿ ਜੀਂਦ ਦੇ ਹਸਪਤਾਲ ਵਿਚ ਕੋਰੋਨਾ ਵੈਕਸੀਨ ਦੀ ਚੋਰੀ ਹੋ ਗਈ ਹੈ। ਜਿਸ ਕਰ ਕੇ ਹਸਪਤਾਲ ਦੇ ਅਧਿਕਾਰੀ ਪ੍ਰੇਸ਼ਾਨ ਸੀ ਅਤੇ ਪੁਲਸ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਸੀ। ਇਸ ਦੌਰਾਨ ਹੀ ਪੁਲੀਸ ਥਾਣੇ ਦੇ ਸਾਹਮਣੇ ਬਣੇ ਚਾਹ ਦੇ ਖੋਖੇ ਕੋਲ ਬੈਠੇ ਬਜ਼ੁਰਗ ਕੋਲ ਇੱਕ ਵਿਅਕਤੀ ਆਇਆ ।ਜਿਸ ਨੇ ਉਸ ਬਜ਼ੁਰਗ ਨੂੰ ਇਕ ਥੈਲਾ ਦਿੰਦੇ ਹੋਏ ਕਿਹਾ ਕਿ ਇਸ ਵਿੱਚ ਪੁਲੀਸ ਮੁਲਾਜ਼ਮ ਦਾ ਖਾਣਾ ਹੈ ਤੇ ਇਹ ਬੈਗ ਉਨ੍ਹਾਂ ਕੋਲ ਪਹੁੰਚਾ ਦਿਓ ।

ਬਜ਼ੁਰਗ ਨੇ ਬਿਨਾਂ ਇਸ ਥੈਲੇ ਨੂੰ ਖੋਲ੍ਹੇ ਹੋਏ ਪੁਲਸ ਕੋਲ ਪਹੁੰਚਾ ਦਿੱਤਾ। ਜਦੋਂ ਪੁਲੀਸ ਨੇ ਇਹ ਥੈਲਾ ਖੋਲ੍ਹਿਆ ਤਾਂ ਉਹ ਹੈਰਾਨ ਰਹਿ ਗਏ।ਇਸ ਵਿੱਚ ਕੋਰੂਨਾ ਵੈਕਸੀਨ ਸੀ ਅਤੇ ਨਾਲ ਹੀ ਇੱਕ ਨੋਟ ਲਿਖਿਆ ਹੋਇਆ ਸੀ ਕੇ ਸੌਰੀ ਮੈਨੂੰ ਨਹੀਂ ਪਤਾ ਸੀ ਇਸ ਵਿਚ ਕੋਰੋਨਾ ਵੈਕਸੀਨ ਹੈ। ਇਸ ਘਟਨਾ ਤੋਂ ਬਾਅਦ ਲੋਕ ਚੋਰ ਦਾ ਮਜ਼ਾਕ ਵੀ ਉਡਾ ਰਹੇ ਹਨ ਅਤੇ ਕੁਝ ਲੋਕ ਉਸ ਦੀ ਪ੍ਰਸ਼ੰਸਾ ਵੀ ਕਰ ਰਹੇ ਹਨ,ਕਿਉਂਕਿ ਉਸ ਨੇ ਵੈਕਸੀਨ ਵਾਪਸ ਕਰ ਦਿੱਤੀ।

Leave a Reply

Your email address will not be published. Required fields are marked *