ਏਜੇਂਟ ਦੇ ਘਰ ਗਏ ਵਿਅਕਤੀ ਦੀ ਹੋਈ ਮੌਤ, ਚਾਹ ‘ਚ ਜ਼ਹਿਰੀਲੀ ਚੀਜ਼ ਮਿਲਾ ਕੇ ਪਿਲਾਉਣ ਦੇ ਲੱਗੇ ਦੋਸ਼…

Uncategorized

ਮਾਮਲਾ ਫਤਿਹਗੜ ਚੂੜੀਆਂ ਅਧੀਨ ਪੈਂਦੇ ਪਿੰਡ ਕਾਲਾ ਅਫਗਾਨਾ ਦਾ ਹੈ ਜਿੱਥੇ ਲੋਕਾਂ ਨੂੰ ਵਿਦੇਸ਼ਾਂ‘ਚ ਭੇਜਣ ਵਾਲੇ ਏਜੰਟ ਅਬਰੂਮ ਮਸੀਹ ਪੁੱਤਰ ਸਫੀ ਮਸੀਹ ਵਾਸੀ ਕਾਲਾ ਅਫਗਾਨਾ ਨੇ ਕਾਲੀ ਮਸੀਹ ਵਾਸੀ ਮੱਲਕਵਾਲ ਨੂੰ 90 ਹਜ਼ਾਰ ਰੁਪਏ ਲੈ ਕੇ 24 ਦਿਨ ਪਹਿਲਾਂ ਡੁਬਈ ਭੇਜਿਆ ਸੀ ਪਰ ਡੁਬਈ ਗਏ ਨੌਜਵਾਨ ਨੂੰ ਅਜੇ ਤੱਕ ਕੰਮ ਨਹੀਂ ਸੀ ਮਿਲ ਸਕਿਆ ਜਿਸ ਨੂੰ ਲੈ ਕੇ ਪਿੱਛੇ ਪਰਿਵਾਰ ਚਿੰਤਤ ਸੀ ਅਤੇ ਅੱਜ ਕਾਲਾ ਅਫਗਾਨਾਂ ਵਿਖੇ ਕਾਲੀ ਮਸੀਹ ਦਾ ਸੋਹਰਾ ਨਿਸ਼ਾਨ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਅਹਿਮਦਾਬਾਦ ਆਪਣੇ ਪਰਿਵਾਰਕ ਮੈਬਰਾਂ ਅਤੇ ਹੋਰ

ਮੋਹਤਬਰ ਵਿੱਅਕਤੀਆਂ ਨਾਲ ਏਜੰਟ ਅਬਰੂਮ ਮਸੀਹ ਦੇ ਘਰ ਪਹੁੰਚੇ ਅਤੇ ਉਨਾਂ ਨੇ ਏਜੰਟ ਨੂੰ ਕਿਹਾ ਕਿ ਉਨਾਂ ਦੇ ਜਵਾਈ ਨੂੰ ਡੁੱਬਈ’ਚ ਕੰਮ ਦਵਾਇਆ ਜਾਵੇ ਜਾਂ  ਉਨਾਂ ਦੇ ਪੈਸੇ ਵਾਪਿਸ ਕੀਤੇ ਜਾਣ। ਇਸ ਦੌਰਾਣ ਏਜੰਟ ਘਰ ਗਏ ਸਾਰੇ ਲੋਕਾਂ ਨੇ ਇੱਕਠੇ ਚਾਹ ਪੀਤੀ ਅਤੇ ਚਾਹ ਪੀਣ ਤੋਂ ਤੁਰੰਤ ਬਾਅਦ ਨਿਸ਼ਾਨ ਸਿੰਘ ਅਚਾਨਕ ਡਿੱਗ ਪਿਆ ਅਤੇ ਉਸ ਨੂੰ ਤੁਰੰਤ ਪਰਿਵਾਰਕ ਮੈਂਬਰ ਅਤੇ ਏਜੰਟ ਫਤਿਹਗੜ ਚੂੜੀਆਂ ਦੇ ਸਰਕਾਰੀ ਹਸਪਤਾਲ ਲੈ ਕੇ ਪਹੁੰਚੇ ਜਿੱਥੇ ਡਾਕਟਰ ਨੇ ਉਸ ਨੂੰ ਮਿ੍ਰਤਕ ਦੱਸਿਆ।ਪਰਿਵਾਰਕ ਮੈਬਰਾਂ ਨੇ ਏਜੰਟ ਉਪਰ ਚਾਹ’ਚ ਕੁੱਝ ਦੇ ਕੇ ਮਾਰਨ ਦੇ ਲਗਾਏ

ਦੋਸ਼ ਹਸਪਤਾਲ ਆਏ ਪਰਿਵਾਰਕ ਮੈਬਰਾਂ ਪਤਨੀ ਕੁਲਵਿੰਦਰ ਕੌਰ­ ਲੜਕੀ ਲਵਪ੍ਰੀਤ ਕੌਰ­ ਰਿਸ਼ਤੇਦਾਰ ਸੇਵਾ  ਸਿੰਘ ਅਤੇ ਲੱਖਵਿੰਦਰ ਕੌਰ ਨੇ ਨਿਸ਼ਾਨ ਸਿੰਘ ਨੂੰ ਚਾਹ’ਚ ਕੁੱਝ ਦੇ ਕੇ ਮਾਰਨ ਦੇ ਦੋਸ਼ ਲਗਾਉਦਿਆਂ ਕਿਹਾ ਕਿ ਏਜੰਟ ਨੇ ਪੈਸੇ ਵਾਪਿਸ ਕਰਨ ਦੀ ਬਜਾਏ ਨਿਸ਼ਾਨ ਸਿੰਘ ਨੂੰ ਚਾਹ’ਚ ਕੁੱਝ ਦੇ ਕੇ ਮਾਰਿਆ ਹੈ । ਉਕਤ ਵਿੱਅਕਤੀਆਂ ਮੰਗ ਕਰਦਿਆਂ ਕਿਹਾ ਕਿ ਏਜੰਟ ਅਬਰੂਮ ਮਸੀਹ ਵਿਰੁਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਏਜੰਟ ਅਤੇ ਉਸ ਦੀ ਪਤਨੀ ਨੇ ਦੋਸ਼ਾ ਨੂੰ ਨਕਾਰਿਆ ­ ਕਿਹਾ ਕੁੁਦਰਤੀ ਹੋਈ ਹੈ ਮੌਤ ਇਸ ਸਬੰਧੀ ਜੱਦ ਏਜੰਟ ਅਬਰੂਮ ਮਸੀਹ ਅਤੇ ਉਸ ਦੀ ਪਤਨੀ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਨਿਸ਼ਾਨ ਸਿੰਘ ਦੀ ਅਚਾਨਕ ਕੁਦਰਤੀ ਹਾਰਟ ਅਟੈਕ ਨਾਲ ਮੌਤ ਹੋਈ ਹੈ  ਨਾ ਕਿ ਚਾਹ ਪੀਣ ਨਾਲ। ਉਨਾਂ ਕਿਹਾ ਕਿ ਜੋ ਚਾਹ ਨਿਸ਼ਾਨ ਸਿੰਘ ਨੇ ਪੀਤੀ ਸੀ ਉਹੀ ਚਾਹ ਸਾਡੇ ਸਮੇਤ ਆਏ ਹੋਏ ਸਾਰੇ ਲੋਕਾਂ ਨੇ ਵੀ ਪੀਤੀ ਹੈ ਅਤੇ ਅਸੀਂ ਸਾਰੇ ਠੀਕ ਠਾਕ ਹਾਂ ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *