ਪੁਲੀਸ ਮੁਲਾਜ਼ਮ ਨੇ ਕੀਤੀ ਘਟੀਆ ਹਰਕਤ,ਲੋਕਾਂ ਨੇ ਪਾ ਲਿਆ ਘੇਰਾ

Viral Khabar

ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ,ਜਿੱਥੇ ਪੁਲੀਸ ਮੁਲਾਜ਼ਮਾਂ ਵੱਲੋਂ ਅਜਿਹੇ ਘਟੀਆ ਕੰਮ ਕੀਤੇ ਜਾਂਦੇ ਹਨ ਜਿਸ ਕਾਰਨ ਅਕਸਰ ਹੀ ਪੁਲੀਸ ਮੁਲਾਜ਼ਮਾਂ ਦੀ ਵਰਦੀ ਦਾਗਦਾਰ ਹੋ ਜਾਂਦੀ ਹੈ।ਇਸੇ ਤਰ੍ਹਾਂ ਦਾ ਇਕ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਇਕ ਪੁਲੀਸ ਮੁਲਾਜ਼ਮ ਕੋਲੋਂ ਰਿਸ਼ਵਤ ਦੇ ਪੈਸੇ ਕਢਵਾਏ ਜਾ ਰਹੇ ਹਨ। ਜਾਣਕਾਰੀ ਮੁਤਾਬਕ ਕਿਸੇ ਵਿਅਕਤੀ ਦਾ ਕੋਈ ਮਾਮਲਾ ਉਲਝਿਆ ਹੋਇਆ ਸੀ,ਜਿਸ ਦੇ ਬਦਲੇ ਇਸ ਪੁਲਸ ਮੁਲਾਜ਼ਮ ਨੇ ਉਸ ਵਿਅਕਤੀ ਕੋਲੋਂ ਵੀਹ ਹਜ਼ਾਰ ਰੁਪਏ ਦੀ

ਰਿਸ਼ਵਤ ਲਈ ਸੀ।ਪਰ ਬਾਅਦ ਵਿੱਚ ਇਹ ਪੁਲੀਸ ਮੁਲਾਜ਼ਮ ਹੀ ਲੋਕਾਂ ਦੇ ਅੜਿੱਕੇ ਆ ਜਾਂਦਾ ਹੈ,ਕਿਉਂਕਿ ਅੱਜਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਅਤੇ ਲੋਕਾਂ ਵੱਲੋਂ ਪੁਲੀਸ ਮੁਲਾਜ਼ਮਾਂ ਉੱਤੇ ਵਿਸ਼ਵਾਸ ਕਰਨ ਦੀ ਥਾਂ ਤੇ ਅੱਜਕੱਲ੍ਹ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਜਾ ਰਿਹਾ ਹੈ।ਕਿਉਂਕਿ ਅਕਸਰ ਹੀ ਅਸੀਂ ਦੇਖਦੇ ਹਾਂ ਕਿ ਪੁਲੀਸ ਮੁਲਾਜ਼ਮਾਂ ਵੱਲੋਂ ਕਿਸੇ ਵੀ ਮਾਮਲੇ ਨੂੰ ਸੁਲਝਾਉਣ ਦੇ ਚੱਕਰ ਵਿੱਚ ਰਿਸ਼ਵਤ ਲਈ ਜਾਂਦੀ ਹੈ।ਪਰ ਸੋਸ਼ਲ ਮੀਡੀਆ ਦੇ ਜ਼ਰੀਏ ਜਦੋਂ ਕੋਈ ਮਾਮਲਾ ਲੋਕਾਂ ਦੇ ਸਾਹਮਣੇ ਆਉਂਦਾ ਹੈ

ਤਾਂ ਉੱਥੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਂਦਾ ਹੈ ਅਤੇ ਕਿਸੇ ਵੀ ਮਾਮਲੇ ਵਿਚ ਇਨਸਾਫ ਲਿਆ ਜਾ ਸਕਦਾ ਹੈ।ਇਸੇ ਲਈ ਕੈਮਰੇ ਚਾਲੂ ਕਰ ਕੇ ਲੋਕਾਂ ਨੇ ਪੁਲੀਸ ਮੁਲਾਜ਼ਮਾਂ ਕੋਲੋਂ ਵੀਹ ਹਜ਼ਾਰ ਰੁਪਏ ਕਢਵਾ ਲਏ। ਜਾਣਕਾਰੀ ਮੁਤਾਬਕ ਦੋ ਦੋ ਹਜ਼ਾਰ ਰੁਪਏ ਦੇ ਨੋਟ ਪੁਲੀਸ ਮੁਲਾਜ਼ਮਾਂ ਦੀ ਜੇਬ ਵਿੱਚੋਂ ਕੱਢੇ ਗਏ। ਪਹਿਲਾਂ ਇਹ ਪੁਲੀਸ ਮੁਲਾਜ਼ਮ ਪੈਸੇ ਕੱਢਣ ਲਈ ਤਿਆਰ ਨਹੀਂ ਸੀ ਪਰ ਜ਼-ਬ-ਰ-ਦ-ਸ-ਤੀ ਉਸ ਦੀ ਜੇਬ ਵਿੱਚੋਂ ਪੈਸੇ ਕੱਢੇ ਗਏ ਹਨ।ਇਸ ਦੀ ਵੀਡੀਓ ਸੋਸ਼ਲ

ਮੀਡੀਆ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ,ਜਿਸ ਤੋਂ ਬਾਅਦ ਲੋਕਾਂ ਵੱਲੋਂ ਲਗਾਤਾਰ ਪੁਲਿਸ ਮੁਲਾਜ਼ਮਾਂ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਹਨ।ਕਿਉਂਕਿ ਲੋਕਾਂ ਨੂੰ ਪੁਲਿਸ ਮੁਲਾਜ਼ਮਾਂ ਤੋਂ ਹੀ ਉਮੀਦ ਹੁੰਦੀ ਹੈ ਕਿ ਉਨ੍ਹਾਂ ਨੂੰ ਇਨਸਾਫ਼ ਦਿਵਾ ਕੇ ਦੇਣਗੇ ਪਰ ਜਦੋਂ ਇਹ ਪੁਲੀਸ ਮੁਲਾਜ਼ਮ ਅਜਿਹੀਆਂ ਘਟੀਆ ਹਰਕਤਾਂ ਕਰਦੇ ਹਨ ਤਾਂ ਲੋਕਾਂ ਦੇ ਕੋਲ ਕੋਈ ਚਾਰਾ ਨਹੀਂ ਹੈ ਕਿ ਇਨਸਾਫ ਦੇ ਲਈ ਉਹ ਕਿੱਥੇ ਜਾਣ।

Leave a Reply

Your email address will not be published.