ਭਾਰਤ-ਕੈਨੇਡਾ ਦਰਮਿਆਨ ਵਧਦਾ ਤਣਾਅ ਘੱਟ ਹੋਣ ਦਾ ਨਾਂ ਹੀ ਨਹੀਂ ਲੈ ਰਿਹਾ ਹੈ ਸਗੋਂ ਦਿਨ-ਪ੍ਰਤੀ-ਦਿਨ ਹੋਰ ਵਧਦਾ ਹੀ ਜਾ ਰਿਹਾ ਹੈ। ਦੋਵੇਂ ਦੇਸ਼ਾਂ ਨੇ ਇਕ-ਦੂਜੇ ਦੇ ਡਿਪਲੋਮੈਟਸ ਨੂੰ ਆਪਣੇ-ਆਪਣੇ ਦੇਸ਼ਾਂ ’ਚੋਂ ਕੱਢ ਦਿੱਤਾ ਹੈ। ਇਹੀ ਨਹੀਂ ਕੁੱਝ ਵਪਾਰ ਸੌਦੇ ਜੋ ਹੋਣੇ ਸਨ, ਉਨ੍ਹਾਂ ਨੂੰ ਵੀ ਫਿਲਹਾਲ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ ਹੈ। ਦੋਵੇਂ ਦੇਸ਼ਾਂ ਦਰਮਿਆਨ ਵਿਗੜਦੇ ਹਾਲਾਤਾਂ ਨੇ ਕਾਫ਼ੀ ਤਣਾਅ ਪੈਦਾ ਕਰ ਦਿੱਤਾ ਹੈ। ਕੈਨੇਡਾ-ਭਾਰਤ ਦਰਮਿਆਨ ਸਾਲ 2023 ਵਿੱਚ ਕਾਰੋਬਾਰ 8 ਬਿਲੀਅਨ ਡਾਲਰ ਯਾਨੀ 67,000 ਕਰੋੜ ਰੁਪਏ ਦਾ ਸੀ।
ਅਜਿਹੇ ’ਚ ਜੇ ਤਣਾਅ ਵਧਦਾ ਚਲਾ ਗਿਆ ਤਾਂ ਇਸ ਨਾਲ ਆਰਥਿਕਤਾ ਨੂੰ ਕਰੀਬ 67,000 ਕਰੋੜ ਰੁਪਏ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ। ਆਰਥਿਕ ਜੰਗ ਤੋਂ ਬਾਅਦ ਹੁਣ ਆਮ ਵਰਗ ’ਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ। ਕੈਨੇਡਾ-ਭਾਰਤ ਵਿਵਾਦ ਕਾਰਨ ਆਮ ਆਦਮੀ ਦੀ ਰਸੋਈ ਦਾ ਬਜਟ ਵਿਗੜਨ ਦੀ ਸੰਭਾਵਨਾ ਹੈ। ਉੱਥੇ ਹੀ ਦੇਸ਼ ’ਚ ਮਹਿੰਗਾਈ ਘੱਟ ਹੋਣ ਦੀ ਥਾਂ ਵਧ ਸਕਦੀ ਹੈ। ਦਰਅਸਲ ਆਮ ਆਦਮੀ ਦੀ ਥਾਲੀ ’ਚ ਸਭ ਤੋਂ ਜ਼ਰੂਰੀ ਚੀਜ਼ ਦਾਲ ਹੁੰਦੀ ਹੈ।
ਅਜਿਹੇ ਵਿੱਚ ਭਾਰਤ-ਕੈਨੇਡਾ ਦਾ ਤਣਾਅ ਦਾਲ ’ਤੇ ਅਸਰ ਪਾ ਸਕਦਾ ਹੈ। ਭਾਰਤ ਕੈਨੇਡਾ ਤੋਂ ਵੱਡੀ ਮਾਤਰਾ ’ਚ ਮਸਰਾਂ ਦੀ ਦਾਲ ਲੈਂਦਾ ਹੈ। ਕੈਨੇਡਾ ਨਾਲ ਸਿਆਸੀ ਤਣਾਅ ਵਧਣ ਕਾਰਨ ਉੱਥੋਂ ਦਾਲਾਂ ਦੀ ਦਰਾਮਦ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ। ਖ਼ਾਸ ਕਰ ਕੇ ਮਸਰਾਂ ਦੀ ਦਾਲ ਦੀ ਦਰਾਮਦ ’ਤੇ ਅਸਰ ਪੈਣ ਦੀ ਸੰਭਾਵਨਾ ਸਭ ਤੋਂ ਵੱਧ ਪ੍ਰਗਟਾਈ ਜਾ ਰਹੀ ਹੈ, ਜਿਸ ਨਾਲ ਮਸਰਾਂ ਦੀ ਦਾਲ ਦੀ ਕੀਮਤ ਵਧ ਸਕਦੀ ਹੈ।
ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ
ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ