ਲੁਧਿਆਣਾ ਵਿੱਚ ਨਵਜੋਤ ਸਿੰਘ ਸਿੱਧੂ ਦਾ ਪਾੜ ਦਿੱਤਾ ਫਲੈਕਸ ਬੋਰਡ,ਕਾਂਗਰਸੀ ਵਰਕਰਾਂ ਦੇ ਵਿੱਚ ਭਾਰੀ ਰੋਸ

Viral Khabar

ਨਵਜੋਤ ਸਿੰਘ ਸਿੱਧੂ ਪੰਜਾਬ ਦੀ ਰਾਜਨੀਤੀ ਵਿੱਚ ਅੱਜਕੱਲ੍ਹ ਬਹੁਤ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।ਕਿਉਂਕਿ ਕਾਂਗਰਸ ਪਾਰਟੀ ਵੱਲੋਂ ਇਹ ਕਿਆਸ ਲਾਏ ਜਾ ਰਹੇ ਹਨ ਕਿ ਨਵਜੋਤ ਸਿੰਘ ਸਿੱਧੂ ਆਉਣ ਵਾਲੇ ਸਮੇਂ ਵਿਚ ਪੰਜਾਬ ਵਿਚੋਂ ਕਾਂਗਰਸ ਪਾਰਟੀ ਦੇ ਪ੍ਰਧਾਨ ਮੰਤਰੀ ਦੇ ਉਮੀਦਵਾਰ ਹੋ ਸਕਦੇ ਹਨ।ਇਸ ਦੇ ਨਾਲ ਹੀ ਹੁਣ ਦਿੱਲੀ ਹਾਈ ਕਮਾਂਡ ਵੱਲੋਂ ਵੀ ਇਹ ਹੁਕਮ ਜਾਰੀ ਕਰ ਦਿੱਤੇ ਗਏ ਹਨ ਕਿ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਦੇ ਪੰਜਾਬ ਵਲੋਂ ਪ੍ਰਧਾਨ ਬਣਾਏ ਜਾ ਸਕਦੇ ਹਨ।ਇਨ੍ਹਾਂ ਕੇਸਾਂ ਦੇ ਚਲਦਿਆਂ ਹੀ ਨਵਜੋਤ ਸਿੰਘ ਸਿੱਧੂ ਨੂੰ ਚੋਣ ਵਾਲੇ ਲੋਕਾਂ ਵੱਲੋਂ ਆਪਣੀ ਖੁਸ਼ੀ

ਦਾ ਪ੍ਰਗਟਾਵਾ ਕਰਨ ਲਈ ਲੁਧਿਆਣਾ ਦੇ ਵਿੱਚ ਉਨ੍ਹਾਂ ਦੇ ਨਾਮ ਨਾਲ ਬੱਬਰ ਸ਼ੇਰ ਲਿਖ ਕੇ ਪੋਸਟਰ ਲਗਾਏ ਗਏ ਸਨ ।ਜਿਨ੍ਹਾਂ ਨੂੰ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਰਾਤ ਦੇ ਸਮੇਂ ਦਾ ਫਾਇਦਾ ਉਠਾ ਕੇ ਪਾੜ ਦਿੱਤਾ ਗਿਆ।ਜਦੋਂ ਸਵੇਰੇ ਨਵਜੋਤ ਸਿੰਘ ਸਿੱਧੂ ਦੇ ਸਮਰਥਕਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਨ੍ਹਾਂ ਦੇ ਵਿੱਚ ਭਾਰੀ ਰੋਸ ਵੇਖਣ ਨੂੰ ਮਿਲਿਆ।ਜਿਸ ਵਿਅਕਤੀ ਦੁਆਰਾ ਇਹ ਪੋਸਟਰ ਲਗਾਏ ਗਏ ਸਨ।ਉਸ ਵਿਅਕਤੀ ਦਾ ਕਹਿਣਾ ਹੈ ਕਿ ਜਿਸ ਵੀ ਸ਼ਰਾਰਤੀ ਅਨਸਰ ਨੇ ਇਹ ਪੋਸਟਰ ਪਾੜੇ ਹਨ ਉਹ ਉਸ ਨੂੰ ਚੈਲੇਂਜ ਕਰਦੇ ਹਨ ਕਿ ਜੇਕਰ ਉਹ ਚਾਹੁੰਦਾ ਹੈ ਤਾਂ ਉਹ ਇਹ ਪੋਸਟਰ ਦੁਬਾਰਾ ਲਗਾਉਣਗੇ ਅਤੇ ਜਿਸ ਵੀ ਵਿਅਕਤੀ ਨੇ ਇਹ ਪੋਸਟਰ ਪਾੜੇ ਹਨ ਜੇਕਰ ਉਸ ਵਿਚ ਹਿੰਮਤ ਹੈ ਤਾਂ ਦੁਬਾਰਾ

ਆ ਕੇ ਪੋਸਟਰ ਨੂੰ ਪਾੜ ਕੇ ਦਿਖਾਉਣ ।ਹੁਣ ਇਹ ਅੰਦਾਜ਼ੇ ਲਗਾਏ ਜਾਂਦੇ ਹਨ ਕਿ ਕਿਸ ਪਾਰਟੀ ਦੇ ਵਿਅਕਤੀ ਵੱਲੋਂ ਇਸ ਪੋਸਟਰ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ ਕਿਉਂਕਿ ਹੋ ਸਕਦਾ ਹੈ ਕਿ ਕੁਝ ਕਾਂਗਰਸੀ ਵਰਕਰਾਂ ਵੱਲੋਂ ਵੀ ਇਹ ਕੰਮ ਕੀਤਾ ਗਿਆ ਹੋਵੇ।ਹੁਣ ਦੇਖਣਾ ਹੋਵੇਗਾ ਕਿ ਇਸ ਇਨ੍ਹਾਂ ਪੋਸਟਰਾਂ ਨੂੰ ਪਾਠ ਤੋਂ ਬਾਅਦ ਕਾਂਗਰਸੀ ਵਰਕਰਾਂ ਵੱਲੋਂ ਕੀ ਐਕਸ਼ਨ ਲਿਆ ਜਾਂਦਾ ਹੈ।

Leave a Reply

Your email address will not be published. Required fields are marked *