ਦੋ ਘੰਟੇ ਤੋਂ ਚੱਲ ਰਿਹਾ ਸੀ ਗੱਡੀ ਦੇ ਵਿੱਚ ਏ ਸੀ, ਜਦੋਂ ਲੋਕਾਂ ਨੇ ਖੁੱਲ੍ਹੀ ਬਾਰੀ ਤਾਂ ਉੱਡ ਗਏ ਹੋਸ਼

Viral Khabar

ਅੱਜਕੱਲ੍ਹ ਪੰਜਾਬ ਵਿੱਚ ਨਸ਼ਾ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਜਿਸ ਕਾਰਨ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਨਸ਼ੇ ਕਾਰਨ ਆਪਣੀ ਜਾਨ ਗਵਾ ਰਹੇ ਹਨ।ਇਸੇ ਤਰ੍ਹਾਂ ਦਾ ਇੱਕ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆ ਰਿਹਾ ਹੈ,ਜਿਥੇ ਕਿ ਇਕ ਨੌਜਵਾਨ ਦੀ ਜਾਨ ਚਲੀ ਗਈ।ਕਿਉਂਕਿ ਉਹ ਨਸ਼ੇ ਦਾ ਆਦੀ ਹੋ ਚੁੱਕਿਆ ਸੀ ਜਾਣਕਾਰੀ ਮੁਤਾਬਕ ਇਸ ਨੌਜਵਾਨ ਦੀ ਉਮਰ ਛੱਬੀ ਸਾਲ ਦੇ ਕਰੀਬ ਸੀ ਅਤੇ ਇਸ ਦਾ ਵਿਆਹ ਹੋ ਚੁੱਕਿਆ ਸੀ।ਦੱਸਿਆ ਜਾ ਰਿਹਾ ਹੈ ਕਿ ਇਸ ਨੌਜਵਾਨ ਦਾ ਇੱਕ ਦੋ ਸਾਲ ਦਾ ਪੁੱਤਰ ਵੀ ਸੀ।ਇਸ ਘਟਨਾ ਤੋਂ ਬਾਅਦ ਮਾਂ ਨੇ ਰੋਂਦੇ ਹੋਏ ਆਪਣੇ ਪੁੱਤਰ ਦੇ ਹਾਲਾਤ ਬਿਆਨ ਕੀਤੇ।ਦੱਸਿਆ ਕਿ ਕਿਸ ਤਰੀਕੇ ਨਾਲ ਉਸ ਦੀ ਮੌਤ ਹੋਈ ਹੈ। ਮਾਂ ਦੇ ਬਿਆਨਾਂ ਮੁਤਾਬਕ ਉਸ ਦਾ ਪੁੱਤਰ ਪਹਿਲਾਂ

ਸਾਊਦੀ ਅਰਬ ਵਿਚ ਗਿਆ ਹੋਇਆ ਸੀ,ਜਿਥੇ ਕਿ ਉਸ ਨੇ ਕਾਫੀ ਵਧੀਆ ਪੈਸਾ ਵੀ ਕਮਾਇਆ ਅਤੇ ਉਨ੍ਹਾਂ ਦਾ ਚੰਗਾ ਘਰ ਬਾਰ ਬਣਾ ਦਿੱਤਾ। ਪਰ ਬਾਅਦ ਵਿੱਚ ਜਦੋਂ ਉਹ ਇੱਥੇ ਛੁੱਟੀ ਕੱਟਣ ਲਈ ਆਇਆ ਤਾਂ ਉਸ ਸਮੇਂ ਉਹ ਆਪਣੇ ਕੁਝ ਗਲਤ ਦੋਸਤਾਂ ਦੀ ਸੰਗਤ ਵਿੱਚ ਪੈ ਗਿਆ, ਜਿਨ੍ਹਾਂ ਨੇ ਉਸ ਨੂੰ ਨਸ਼ੇ ਦਾ ਆਦੀ ਬਣਾ ਦਿੱਤਾ। ਹੁਣ ਉਹ ਬਹੁਤ ਜ਼ਿਆਦਾ ਨਸ਼ਾ ਕਰਨ ਲੱਗਿਆ ਸੀ ਅਤੇ ਘਰ ਵਿੱਚ ਵੀ ਕਲੇਸ਼ ਰੱਖਦਾ ਸੀ।ਇਸ ਦੌਰਾਨ ਕੁਝ ਲੜਕੇ ਉਸ ਨੂੰ ਘਰੋਂ ਲੈ ਗਏ ਅਤੇ ਹੁਣ ਉਨ੍ਹਾਂ ਨੂੰ ਪਤਾ ਚੱਲਿਆ ਹੈ ਕਿ ਉਨ੍ਹਾਂ ਦੇ ਲੜਕੇ ਦੀ ਮੌਤ ਹੋ ਚੁੱਕੀ ਹੈ।ਇਸ ਘਟਨਾ ਤੋਂ ਬਾਅਦ ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੋਸ਼ੀਆਂ ਦੇ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ,ਜਿਨ੍ਹਾਂ ਨੇ ਉਸ ਦੇ ਪੁੱਤਰ ਨੂੰ ਨਸ਼ੇ ਦਾ ਆਦੀ

ਬਣਾਇਆ ਅਤੇ ਉਸ ਨੂੰ ਨਸ਼ਾ ਲਿਆ ਕੇ ਦਿੱਤਾ।ਮਾਂ ਦੇ ਬਿਆਨਾਂ ਮੁਤਾਬਕ ਉਹ ਦੋਸ਼ੀ ਉਨ੍ਹਾਂ ਦੇ ਪਿੰਡ ਦੇ ਬਿਆਨਾ ਅਤੇ ਕੁਝ ਮੁੰਡੇ ਬਾਹਰ ਦੇ ਵੀ ਹਨ। ਸੋ ਦੂਜੇ ਪਾਸੇ ਪੁਲੀਸ ਮੁਲਾਜ਼ਮਾਂ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ, ਉਨ੍ਹਾਂ ਵੱਲੋਂ ਇਸ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।ਇਸ ਤੋਂ ਇਲਾਵਾ ਪੁਲਸ ਮੁਲਾਜ਼ਮਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਮਾਮਲੇ ਦੀ ਚੰਗੀ ਤਰ੍ਹਾਂ ਛਾਣਬੀਣ ਕੀਤੀ ਜਾਵੇਗੀ ਅਤੇ ਜੇਕਰ ਕੋਈ ਵੀ ਦੋਸ਼ੀ ਇਸ ਮਾਮਲੇ ਵਿੱਚ ਪਾਇਆ ਜਾਂਦਾ ਹੈ ਤਾਂ ਉਸਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *