ਲਹਿੰਬਰ ਹੁਸੈਨਪੁਰੀ ਦਾ ਪਰਿਵਾਰ ਇਕੱਠਾ, ਝਗੜਾ ਹੋਇਆ ਖਤਮ

Viral Khabar

ਪਿਛਲੇ ਕੁਝ ਦਿਨਾਂ ਤੋਂ ਲੈਂਬਰ ਹੁਸੈਨਪੁਰੀ ਜੋ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਹਨ, ਉਨ੍ਹਾਂ ਦੇ ਜੀਵਨ ਵਿੱਚ ਵਿਵਾਦ ਚੱਲ ਰਿਹਾ ਸੀ ਕਿਉਂਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਤੇ ਇਲਜ਼ਾਮ ਲਗਾਇਆ ਗਿਆ ਸੀ ਕਿ ਲੈਂਬਰ ਹੁਸੈਨਪੁਰੀ ਉਨ੍ਹਾਂ ਨਾਲ ਕੁੱਟਮਾਰ ਕਰਦੇ ਹਨ।ਇੱਥੋਂ ਤੱਕ ਕਿ ਲੈਂਬਰ ਹੁਸੈਨਪੁਰੀ ਦੀਆਂ ਸਾਲੀਆਂ ਵੱਲੋਂ ਵੀ ਲੈਂਬਰ ਹੁਸੈਨਪੁਰੀ ਉੱਤੇ ਬਹੁਤ ਸਾਰੇ ਗੰਭੀਰ ਆਰੋਪ ਲਗਾਏ ਗਏ ਸੀ। ਜਿੱਥੇ ਉਨ੍ਹਾਂ ਦਾ ਕਹਿਣਾ ਸੀ ਕਿ ਲੈਂਬਰ ਹੁਸੈਨਪੁਰੀ ਵੱਲੋਂ ਉਨ੍ਹਾਂ ਉੱਤੇ ਪੂਰੀ ਨਿਗ੍ਹਾ ਰੱਖੀ ਜਾਂਦੀ ਹੈ। ਇਸੇ ਦੌਰਾਨ ਲੈਂਬਰ ਹੁਸੈਨਪੁਰੀ ਦੀ ਪਤਨੀ ਅਤੇ ਉਨ੍ਹਾਂ ਦੀ ਲੜਕੀ ਦੇ ਬਿਆਨ ਵੀ ਸਾਹਮਣੇ ਆਏ ਸੀ ਅਤੇ ਉਨ੍ਹਾਂ ਕਿਹਾ ਸੀ

ਕਿ ਲਹਿੰਬਰ ਹੁਸੈਨਪੁਰੀ ਵੱਲੋਂ ਉਨ੍ਹਾਂ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਅਤੇ ਸ਼ੱਕ ਦੇ ਆਧਾਰ ਤੇ ਉਨ੍ਹਾਂ ਨਾਲ ਗਾਲੀ ਗਲੋਚ ਵੀ ਕੀਤਾ ਜਾਂਦਾ ਹੈ। ਪਰ ਉੱਥੇ ਹੀ ਲੈਂਬਰ ਹੁਸੈਨਪੁਰੀ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਜਾਇਦਾਦ ਉੱਤੇ ਉਨ੍ਹਾਂ ਦੀਆਂ ਸਾਲੀਆਂ ਦੀ ਅੱਖ ਹੈ,ਜਿਸ ਕਾਰਨ ਕਿ ਉਨ੍ਹਾਂ ਵੱਲੋਂ ਉਨ੍ਹਾਂ ਦੇ ਘਰ ਨੂੰ ਖ਼ਰਾਬ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਪਤਨੀ ਅਤੇ ਉਨ੍ਹਾਂ ਦੇ ਬੱਚਿਆਂ ਦੇ ਮਨ ਵਿਚ ਗ਼ਲਤ ਵਿਚਾਰ ਭਰੇ ਜਾ ਰਹੇ ਹਨ। ਸੋ ਇਹ ਮਾਮਲਾ ਪਿਛਲੇ ਕੁਝ ਦਿਨਾਂ ਤੋਂ ਲਟਕਿਆ ਹੋਇਆ ਸੀ

ਅਤੇ ਸੋਸ਼ਲ ਮੀਡੀਆ ਉੱਤੇ ਇਸ ਦੇ ਬਹੁਤ ਜ਼ਿਆਦਾ ਚਰਚੇ ਹੋ ਰਹੇ ਸੀ।ਜਿਸ ਤੋਂ ਬਾਅਦ ਕੇ ਲਹਿੰਬਰ ਹੁਸੈਨਪੁਰੀ ਨਾਲ ਕੰਮ ਕਰਨ ਵਾਲੇ ਕਲਾਕਾਰਾਂ ਨੇ ਲਾਈਵ ਹੋ ਕੇ ਲਹਿੰਬਰ ਹੁਸੈਨਪੁਰੀ ਦੇ ਪੱਖ ਵਿੱਚ ਗੱਲਾਂ ਕਹੀਅਾਂ ਸੀ।ਜਿਥੇ ਕਿ ਉਨ੍ਹਾਂ ਦਾ ਕਹਿਣਾ ਸੀ ਕਿ ਲੈਂਬਰ ਹੁਸੈਨਪੁਰੀ ਇੱਕ ਬਹੁਤ ਹੀ ਚੰਗੇ ਵਿਅਕਤੀ ਹਨ ਅਤੇ ਉਹ ਆਪਣੇ ਪਰਿਵਾਰ ਦਾ ਕਦੇ ਵੀ ਮਾੜਾ ਨਹੀਂ ਕਰ ਸਕਦੇ।ਸੋ ਇਹ ਮਾਮਲਾ ਲਗਾਤਾਰ ਚੱਲ ਰਿਹਾ ਸੀ ਪਰ ਉੱਥੇ ਹੀ ਇਹ ਮਾਮਲਾ ਮਹਿਲਾ ਕਮਿਸ਼ਨ ਕੋਲ ਪਹੁੰਚਿਆ, ਜਿਥੇ ਕਿ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਇਸ ਮਾਮਲੇ ਨੂੰ ਸੁਲਝਾਇਆ ਹੈ।ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਲੈਂਬਰ ਹੁਸੈਨਪੁਰੀ ਅਤੇ ਉਨ੍ਹਾਂ ਦੀ ਪਤਨੀ ਦੋਨਾਂ ਦੇ ਪੱਖ ਸੁਣੇ ਗਏ ਹਨ।

ਉਸ ਤੋਂ ਬਾਅਦ ਉਨ੍ਹਾਂ ਦੀ ਕੌਂਸਲਿੰਗ ਕੀਤੀ ਗਈ ਹੈ ਜਿਸ ਤੋਂ ਬਾਅਦ ਕਿ ਇਹ ਮਾਮਲਾ ਨਿਪਟ ਚੁੱਕਿਅਾ ਹੈ।ਜਿਸ ਤੋਂ ਬਾਅਦ ਕੇ ਲੈਂਬਰ ਹੁਸੈਨਪੁਰੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਹੁਣ ਇਕੱਠੇ ਹੋ ਗਏ ਹਨ ਅਤੇ ਖੁਸ਼ੀ ਖੁਸ਼ੀ ਆਪਣੀ ਜ਼ਿੰਦਗੀ ਵਿਚ ਅੱਗੇ ਵਧਣਾ ਚਾਹੁੰਦੇ ਹਨ।

Leave a Reply

Your email address will not be published. Required fields are marked *