ਸ਼ਿਵ ਸੈਨਾ ਦਾ ਪੋਸਟਰ ਪਾੜਣ ਵਾਲੇ ਨਿਹੰਗ ਸਿੰਘ ਲਈ ਇਸ ਹਿੰਦੂ ਵੀਰ ਨੇ ਗਾਇਆ ਇਹ ਗੀਤ

Viral Khabar

ਪਿਛਲੇ ਦਿਨੀਂ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋਇਆ ਸੀ, ਜਿਸ ਵਿਚ ਕੇ ਇਕ ਸਿੰਘ ਨੇ ਰਾਜਪੁਰਾ ਵਿਚ ਸ਼ਿਵ ਸੈਨਾ ਦੁਆਰਾ ਲਗਾਏ ਹੋਏ ਇੱਕ ਪੋਸਟਰ ਨੂੰ ਪਾੜਿਆ ਸੀ।ਦੱਸ ਦਈਏ ਕਿ ਇਸ ਪੋਸਟਰ ਵਿੱਚ ਆਤੰਕਵਾਦ ਖ਼ਾਤਮਾ ਦਿਵਸ ਮਨਾਉਣ ਦੀ ਗੱਲ ਲਿਖੀ ਹੋਈ ਸੀ।ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਇੱਕ ਜੂਨ ਤੋਂ ਲੈ ਕੇ ਛੇ ਜੂਨ ਦੇ ਵਿਚਕਾਰ ਉਨੀ ਸੌ ਚੌਰਾਸੀ ਦਾ ਘੱਲੂਘਾਰਾ ਹੋਇਆ ਸੀ ਅਤੇ ਇਨ੍ਹਾਂ ਦਿਨਾਂ ਦੇ ਵਿਚਕਾਰ ਹੀ ਇਹ ਪੋਸਟਰ ਸ਼ਿਵ ਸੈਨਾ ਵੱਲੋਂ ਰਾਜਪੁਰਾ ਵਿੱਚ ਲਗਾਇਆ ਗਿਆ।ਜਿਸ ਤੋਂ ਬਾਅਦ ਕੇ ਇੱਕ ਸਿੰਘ ਵੱਲੋਂ ਇਸ ਪੋਸਟਰ ਨੂੰ ਪਾੜ ਦਿੱਤਾ ਗਿਆ ਅਤੇ ਉਸ ਸਿੰਘ ਦਾ ਕਹਿਣਾ ਸੀ

ਕਿ ਇਨ੍ਹਾਂ ਸ਼ਿਵ ਸੈਨਾ ਵਾਲਿਆਂ ਵੱਲੋਂ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਦੱਸ ਦੇਈਏ ਕਿ ਸਿੱਖ ਸੰਗਤਾਂ ਵੱਲੋਂ ਇਸ ਸਿੰਘ ਦਾ ਸਾਥ ਦਿੱਤਾ ਜਾ ਰਿਹਾ ਹੈ ਭਾਵ ਕਿ ਉਨ੍ਹਾਂ ਦਾ ਕਹਿਣਾ ਹੈ ਕਿ ਜੋ ਵੀ ਇਸ ਸਿੰਘ ਨੇ ਕੀਤਾ ਹੈ ਉਹ ਬਿਲਕੁਲ ਸਹੀ ਹੈ।ਪਰ ਸ਼ਿਵ ਸੈਨਾ ਵਾਲੇ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਹਨ ਕਿ ਇਸ ਸਿੰਘ ਨੇ ਜੋ ਵੀ ਕੀਤਾ ਉਹ ਸਹੀ ਸੀ।ਪਰ ਦੱਸ ਦੇਈਏ ਕਿ ਕੁਝ ਹਿੰਦੂ ਭਰਾਵਾਂ ਦੇ ਵੀ ਬਿਆਨ ਸਾਹਮਣੇ ਆ ਰਹੇ ਹਨ ਜਿਥੇ ਉਹ ਕਹਿ ਰਹੇ ਹਨ ਕਿ ਸ਼ਿਵ ਸੈਨਾ ਵੱਲੋਂ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਸੇ ਦੌਰਾਨ ਇੱਕ ਸੋਸ਼ਲ ਮੀਡੀਆ ਉੱਤੇ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿਚ ਕਿ ਇਕ ਹਿੰਦੂ ਵੀਰ ਉੱਨੀ ਸੌ ਚੁਰਾਸੀ ਦੇ ਘੱਲੂਘਾਰੇ ਦੀ ਗੱਲਬਾਤ ਕਰ ਰਿਹਾ ਹੈ ਅਤੇ ਲੋਕਾਂ ਨੂੰ ਦੱਸ ਰਿਹਾ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਕੁਝ ਵੀ ਗਲਤ ਨਹੀਂ ਕੀਤਾ ਸੀ ਅਤੇ ਉਸ ਸਮੇਂ ਇੰਦਰਾ ਗਾਂਧੀ ਵੱਲੋਂ ਹੀ ਨਿਰਦੋਸ਼ ਲੋਕਾਂ ਨੂੰ ਮਰਵਾਇਆ ਗਿਆ ਸੀ।ਇਸ ਤੋਂ ਇਲਾਵਾ ਇਸ ਹਿੰਦੂ ਵੀਰ ਦਾ ਕਹਿਣਾ ਹੈ ਕਿ ਜਿਹੜੇ ਲੋਕ ਇੰਦਰਾ ਗਾਂਧੀ ਨੂੰ ਵਧੀਆ ਕਹਿੰਦੇ ਹਨ ਕਿ ਉਹ ਇਸ ਗੱਲ ਨੂੰ ਨਹੀਂ ਸੋਚਦੇ ਕਿ ਇੱਕ ਜੂਨ ਤੋਂ ਲੈ ਕੇ ਛੇ ਜੂਨ ਦੇ ਵਿਚਕਾਰ ਹੀ ਇੰਦਰਾ ਗਾਂਧੀ ਵੱਲੋਂ

ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਿਉਂ ਕਰਵਾਇਆ ਗਿਆ।ਕਿਉਂਕਿ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਇਨ੍ਹਾਂ ਦਿਨਾਂ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਉੱਤੇ ਲੋਕ ਵੱਡੀ ਮਾਤਰਾ ਵਿੱਚ ਸ੍ਰੀ ਦਰਬਾਰ ਸਾਹਿਬ ਇਕੱਠੇ ਹੋਏ ਸੀ।

Leave a Reply

Your email address will not be published. Required fields are marked *