ਦੁਨੀਆਂ ਵਿੱਚ ਅੱਜ ਵੀ ਬਹੁਤ ਸਾਰੇ ਅਜਿਹੇ ਦੇਸ਼ ਹਨ ਜੋ ਕਿ ਗ਼ਰੀਬੀ ਦੀ ਮਾਰ ਝੱਲ ਰਹੇ ਹਨ।ਇਨ੍ਹਾਂ ਵਿੱਚੋਂ ਜ਼ਿਆਦਾਤਰ ਦੇਸ਼ ਏਸ਼ੀਆ ਦੇ ਹਿੱਸੇ ਆਉਂਦੇ ਹਨ ਕਿਉਂਕਿ ਇੱਥੇ ਸਰਕਾਰ ਵੱਲੋਂ ਜੋ ਨੀਤੀਆਂ ਬਣਾਈਆਂ ਜਾਂਦੀਆਂ ਹਨ, ਉਹ ਦੇਸ਼ ਦਾ ਸਹੀ ਤਰੀਕੇ ਨਾਲ ਵਿਕਾਸ ਨਹੀਂ ਕਰ ਪਾਉਂਦੀਆਂ। ਜਿਸ ਨਾਲ ਕੇ ਦੇਸ਼ ਵਿੱਚ ਪ੍ਰਤੀ ਵਿਅਕਤੀ ਆਮਦਨ ਘਟ ਜਾਂਦੀ ਹੈ। ਜਿਵੇਂ ਕਿ ਅਸੀਂ ਜਾਣਦੇ ਹੀ ਹਾਂ ਭਾਰਤ ਦੀ ਹਾਲਤ ਵੀ ਕੁਝ ਜ਼ਿਆਦਾ ਵਧੀਆ ਨਹੀਂ ਹੈ। ਪਿਛਲੇ ਕੁਝ ਸਮੇਂ ਤੋਂ ਅਜਿਹੀਆਂ ਨੀਤੀਆਂ ਬਣਾਈਆਂ ਜਾ ਰਹੀਆਂ ਹਨ ਜੋ ਕਿ ਭਾਰਤ ਦੀ ਜੀਡੀਪੀ ਨੂੰ ਹੇਠਾਂ ਸੁੱਟ ਰਹੀਆਂ ਹਨ, ਜਿਸ ਨਾਲ ਕਿ ਦੇਸ਼ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ।
ਪਿਛਲੇ ਸਾਲ ਜੋ ਇਕਦਮ ਸਰਕਾਰ ਵਲੋਂ ਲਾਕਡਾਊਨ ਕਰਨ ਦਾ ਫ਼ੈਸਲਾ ਲਿਆ ਗਿਆ ਸੀ ਉਸ ਦੇ ਨਾਲ ਬਹੁਤ ਸਾਰੇ ਲੋਕਾਂ ਦੇ ਧੰਦੇ ਇਕਦਮ ਠੱਪ ਹੋਏ ਅਤੇ ਉਨ੍ਹਾਂ ਦੀ ਆਮਦਨ ਬੰਦ ਹੋ ਗਈ।ਜਿਸ ਤੋਂ ਬਾਅਦ ਕੇ ਜੀਡੀਪੀ ਵਿੱਚ ਘਾਟ ਹੋਈ ਅਤੇ ਅੱਜ ਸਾਡਾ ਦੇਸ਼ ਪਹਿਲਾਂ ਨਾਲੋਂ ਗ਼ਰੀਬ ਹੋ ਚੁੱਕਿਆ ਹੈ।ਏਸ਼ੀਆ ਵਿਚ ਬਹੁਤ ਸਾਰੇ ਅਜਿਹੇ ਦੇਸ਼ ਹਨ ਜੋ ਕਿ ਭਾਰਤ ਤੋਂ ਵੀ ਹੇਠਾਂ ਗਿਣੇ ਜਾਂਦੇ ਹਨ ਕਿਉਂਕਿ ਉੱਥੇ ਬਹੁਤ ਜ਼ਿਆਦਾ ਗ਼ਰੀਬੀ ਹੈ ਉਥੋਂ ਦੀਆਂ ਸਰਕਾਰਾਂ ਵੱਲੋਂ ਵੀ ਸਹੀ ਨੀਤੀਆਂ ਨਹੀਂ ਬਣਾਈਆਂ ਜਾਂਦੀਆਂ,ਜਿਸ ਕਾਰਨ ਉਨ੍ਹਾਂ ਦੇਸ਼ਾਂ ਦਾ ਵਿਕਾਸ ਨਹੀਂ ਹੋ ਪਾ ਰਿਹਾ।ਜੇਕਰ ਅਸੀਂ ਅਮਰੀਕਾ ਕੈਨੇਡਾ ਵਰਗੇ ਦੇਸ਼ਾਂ ਦੇ ਮੁਕਾਬਲੇ ਆਪਣੇ ਦੇਸ਼ਾਂ ਨੂੰ ਦੇਖੀਏ ਤਾਂ ਅਜਿਹਾ ਲੱਗਦਾ ਹੈ
ਕਿ ਅਸੀਂ ਕਈ ਦਸਕ ਪਿੱਛੇ ਚੱਲ ਰਹੇ ਹਾਂ। ਗ਼ਰੀਬੀ ਰੇਖਾ ਵਾਲੇ ਦੇਸ਼ਾਂ ਵਿਚ ਸਿਹਤ ਸਬੰਧੀ ਸਹੂਲਤਾਂ ਨਹੀਂ ਹਨ,ਜਿਸ ਕਾਰਨ ਕੇ ਉਥੋਂ ਦੀ ਔਸਤ ਉਮਰ ਵੀ ਘੱਟ ਹੈ।ਜਿਵੇਂ ਕਿ ਭਾਰਤ ਦੀ ਔਸਤ ਉਮਰ ਸੱਤਰ ਸਾਲ ਹੈ ਉਸੇ ਤਰੀਕੇ ਨਾਲ ਹੋਰ ਗ਼ਰੀਬ ਦੇਸ਼ਾਂ ਦੀ ਔਸਤ ਉਮਰ ਇਸ ਤੋਂ ਵੀ ਘੱਟ ਹੈ। ਇਨ੍ਹਾਂ ਗਰੀਬ ਦੇਸ਼ਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਉਨ੍ਹਾਂ ਕੋਲ ਮੁਢਲੀਆਂ ਸਹੂਲਤਾਂ ਵੀ ਮੌਜੂਦ ਨਹੀਂ ਹੁੰਦੀਆਂ। ਸੋ ਜੇਕਰ ਇਨ੍ਹਾਂ ਦੇਸ਼ਾਂ ਦਾ ਵਿਕਾਸ ਕਰਨ ਦੀ ਗੱਲ ਆਉਂਦੀ ਹੈ ਤਾਂ
ਉੱਥੇ ਇਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਉੱਤੇ ਉਂਗਲ ਉੱਠਦੀ ਹੈ। ਕਿਉਂਕਿ ਜੇਕਰ ਸਰਕਾਰ ਚਾਹੇ ਤਾਂ ਆਪਣੇ ਦੇਸ਼ ਦੀ ਤਸਵੀਰ ਨੂੰ ਬਦਲ ਸਕਦੀ ਹੈ।ਅਜਿਹੇ ਬਹੁਤ ਸਾਰੇ ਦੇਸ਼ ਹਨ ਜੋ ਕਿ ਪਹਿਲਾਂ ਬਹੁਤ ਗ਼ਰੀਬ ਹੋਇਆ ਕਰਦੇ ਸੀ ਪਰ ਅੱਜ ਕੱਲ੍ਹ ਉਨ੍ਹਾਂ ਨੇ ਆਪਣੀ ਇਕ ਵਧੀਆ ਪਹਿਚਾਣ ਬਣਾ ਲਈ ਹੈ।