ਇਸ ਛੋਟੀ ਜਿਹੀ ਬੱਚੀ ਨੇ ਕੀਤੀ ਪ੍ਰਧਾਨਮੰਤਰੀ ਮੋਦੀ ਨੂੰ ਇਕ ਅਪੀਲ

Viral Khabar

ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋਇਆ, ਜਿਸ ਵਿਚ ਇਕ ਛੋਟੀ ਜਿਹੀ ਲਡ਼ਕੀ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਗੇ ਗੁਹਾਰ ਲਗਾ ਰਹੀ ਹੈ ਕਿ ਛੋਟੇ ਬੱਚਿਆਂ ਨੂੰ ਇੰਨਾ ਜ਼ਿਆਦਾ ਸਕੂਲੀ ਕੰਮ ਨਾ ਦਿੱਤਾ ਜਾਵੇ। ਇਸ ਪਿਆਰੀ ਜਿਹੀ ਲੜਕੀ ਦਾ ਕਹਿਣਾ ਹੈ ਕਿ ਛੋਟੇ ਬੱਚਿਆਂ ਨੂੰ ਇੰਨਾ ਜ਼ਿਆਦਾ ਕੰਮ ਨਹੀਂ ਦਿੱਤਾ ਜਾਣਾ ਚਾਹੀਦਾ ਕਿਉਂਕਿ ਇੰਨਾ ਕੰਮ ਤਾਂ ਵੱਡੇ ਬੱਚਿਆਂ ਨੂੰ ਦਿੱਤਾ ਜਾਂਦਾ ਹੈ।ਉਸ ਨੇ ਦੱਸਿਆ ਕਿ ਉਸ ਦੀ ਉਮਰ ਸਿਰਫ ਛੇ ਸਾਲ ਦੀ ਹੈ ਅਤੇ ਉਸ ਦਾ ਦਿਨ ਭਰ ਸਕੂਲ ਦਾ ਕੰਮ ਕਰਨ ਵਿੱਚ ਨਿਕਲ ਜਾਂਦਾ ਹੈ। ਜਿਸ ਤੋਂ ਬਾਅਦ ਉਸ ਕੋਲ ਖੇਡਣ ਲਈ ਸਮਾਂ ਨਹੀਂ ਬਚਦਾ ਦੱਸ ਦਈਏ ਕਿ ਇਹ ਲੜਕੀ ਕਸ਼ਮੀਰ ਦੀ ਰਹਿਣ ਵਾਲੀ ਹੈ

ਅਤੇ ਇਸ ਵੀਡੀਓ ਵਿੱਚ ਆਪਣੇ ਵਿਸ਼ਿਆਂ ਦੇ ਨਾਮ ਗਣਾਉਂਦੀ ਹੋਈ ਦਿਖਾਈ ਦੇ ਰਹੀ ਹੈ ਅਤੇ ਦੱਸਦੀ ਹੈ ਕਿ ਇਨ੍ਹਾਂ ਵਿਸ਼ਿਆਂ ਦਾ ਕੰਮ ਉਸ ਨੂੰ ਹਰ ਰੋਜ਼ ਆਉਂਦਾ ਹੈ, ਜੋ ਕਿ ਬਹੁਤ ਜ਼ਿਆਦਾ ਹੈ। ਇੰਨੇ ਵਿਸ਼ੇ ਤਾਂ ਵੱਡੇ ਬੱਚਿਆਂ ਲਈ ਹੁੰਦੇ ਹਨ।ਸੋ ਇਸ ਬੱਚੀ ਨੇ ਇੱਕ ਪਿਆਰੀ ਜਿਹੀ ਸ਼ਿਕਾਇਤ ਕੀਤੀ ਜਿਸ ਤੋਂ ਬਾਅਦ ਕੇ ਕਸ਼ਮੀਰ ਦੇ ੳੁਪ ਰਾਜਪਾਲ ਮਨੋਜ ਸਿਨਹਾ ਨੇ ਵੀ ਇਸ ਲੜਕੀ ਦੀ ਕਹੀ ਗੱਲ ਉੱਤੇ ਧਿਆਨ ਦਿੱਤਾ ਅਤੇ ਉਨ੍ਹਾਂ ਨੇ ਇਹ ਆਦੇਸ਼ ਦਿੱਤਾ ਕਿ ਅਠਤਾਲੀ ਘੰਟਿਆਂ ਦੇ ਅੰਦਰ ਅੰਦਰ ਕਸ਼ਮੀਰ ਦੀ ਸਿੱਖਿਆ ਪ੍ਰਣਾਲੀ ਵਿਚ ਇਸ ਗੱਲ ਨੂੰ ਲੈ ਕੇ ਸੋਧ ਕੀਤੀ ਜਾਣੀ ਚਾਹੀਦੀ ਹੈ ਤਾਂ

ਜੋ ਛੋਟੇ ਬੱਚਿਆਂ ਉਤੇ ਕੰਮ ਦਾ ਬੋਝ ਨਾ ਬਣੇ।ਕਿਉਂਕਿ ਇਹ ਉਮਰ ਉਨ੍ਹਾਂ ਦੇ ਖੇਡਣ ਕੁੱਦਣ ਦੀ ਹੁੰਦੀ ਹੈ ਪਰ ਜਿਸ ਤਰੀਕੇ ਨਾਲ ਉਨ੍ਹਾਂ ਨੂੰ ਬਹੁਤ ਜ਼ਿਆਦਾ ਕੰਮ ਦਿੱਤਾ ਜਾ ਰਿਹਾ ਹੈ ਉਸ ਨਾਲ ਉਨ੍ਹਾਂ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸ ਦਈਏ ਕਿ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਹੈ ਬਹੁਤ ਸਾਰੇ ਲੋਕਾਂ ਵੱਲੋਂ ਇਸ ਬੱਚੀ ਦੀ ਸ਼ਿਕਾਇਤ ਨੂੰ ਜਾਇਜ਼ ਕਰਾਰ ਦਿੱਤਾ ਗਿਆ ਹੈ,ਕਿਉਂਕਿ ਅਸਲ ਵਿੱਚ ਇਹ ਮੁਸ਼ਕਿਲ ਸਾਰਿਆਂ ਦੇ ਸਾਹਮਣੇ ਆਉਂਦੀ ਹੈ।

ਜਦੋਂ ਛੋਟੇ ਛੋਟੇ ਬੱਚਿਆਂ ਨੂੰ ਏਨਾ ਜ਼ਿਆਦਾ ਕੰਮ ਉਨ੍ਹਾਂ ਦੇ ਅਧਿਆਪਕਾਂ ਵੱਲੋਂ ਭੇਜਿਆ ਜਾਂਦਾ ਹੈ ਜੋ ਕਿ ਉਨ੍ਹਾਂ ਲਈ ਕਰਨਾ ਅਸੰਭਵ ਲਗਦਾ ਹੈ।

Leave a Reply

Your email address will not be published. Required fields are marked *