ਫ਼ਿਰੋਜ਼ਪੁਰ ਦੇ ਇੱਕ ਪਿੰਡ ਤੋਂ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਕਿ ਇੱਕ ਕਾਂਗਰਸੀ ਸਰਪੰਚ ਸਮੇਤ ਤਿੰਨ ਜਣਿਆਂ ਨੇ ਇਕ ਔਰਤ ਨਾਲ ਜਬਰ ਜਨਾਹ ਕੀਤਾ।ਜਿਸ ਤੋਂ ਬਾਅਦ ਕੇ ਉਸ ਅੌਰਤ ਨੇ ਗੱਲਬਾਤ ਕਰਨ ਦੇ ਦੌਰਾਨ ਦੱਸਿਆ ਕਿ ਉਹ ਆਪਣੇ ਪਤੀ ਨਾਲ ਖੇਤ ਵਿੱਚ ਗਈ ਸੀ, ਉਸ ਦਾ ਪਤੀ ਅੱਗੇ ਚਲਾ ਗਿਆ ਤੇ ਉਸ ਦੇ ਪਤੀ ਦੀ ਗ਼ੈਰਹਾਜ਼ਰੀ ਵਿੱਚ ਕਾਂਗਰਸੀ ਸਰਪੰਚ ਅਤੇ ਦੋ ਜਣੇ ਹੋਰ ਸੀ ਜਿਨ੍ਹਾਂ ਨੇ ਇਸ ਨਾਲ ਜਬਰ ਜਨਾਹ ਕੀਤਾ। ਪੀੜਤ ਔਰਤ ਦਾ ਦੱਸਣਾ ਹੈ ਕਿ ਉਸ ਦੁਆਰਾ ਇਸ ਮਾਮਲੇ ਦੀ ਇਹ ਸ਼ਿਕਾਇਤ ਵੀ ਪੁਲਸ ਥਾਣੇ ਵਿਚ ਦਰਜ ਕਰਵਾਈ ਗਈ, ਪਰ ਉਸ ਉੱਤੇ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਹੈ।
ਦੂਜੇ ਪਾਸੇ ਇਸ ਔਰਤ ਦੇ ਪਤੀ ਨਾਲ ਗੱਲਬਾਤ ਕਰਨ ਤੇ ਦੌਰਾਨ ਉਨ੍ਹਾਂ ਦੱਸਿਆ ਕਿ ਉਸ ਦੀ ਪਤਨੀ ਨਾਲ ਤਿੰਨ ਜਣਿਆਂ ਨੇ ਗ਼ਲਤ ਕੀਤਾ ਹੈ। ਜਿਸ ਤੋਂ ਬਾਅਦ ਕੀ ਉਨ੍ਹਾਂ ਨੇ ਪੁਲਸ ਨੂੰ ਇਸ ਗੱਲਬਾਤ ਬਾਰੇ ਦੱਸਿਆ ਪਰ ਐੱਸਐੱਚਓ ਦੁਆਰਾ ਉਨ੍ਹਾਂ ਉਪਰ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਇਸ ਗੱਲ ਦਾ ਰਾਜ਼ੀਨਾਮਾ ਕਰ ਲੈਣ।ਐਸਐਚਓ ਸੀ ਇਸ ਗੱਲਬਾਤ ਦੀ ਇੱਕ ਹੋਰ ਡੀਓਪੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ।ਜਿਸਤੋਂ ਬਾਅਦ ਕੇ ਲੋਕਾਂ ਵੱਲੋਂ ਵੀ ਪੁਲੀਸ ਦੇ ਗ਼ਰੀਬ ਲੋਕਾਂ ਨਾਲ ਇਨਸਾਫ ਨਾ ਕਰਨ ਦੇ ਰਵੱਈਏ ਨੂੰ ਗ਼ਲਤ ਕਿਹਾ ਜਾ ਰਿਹਾ ਹੈ।
ਪੀਡ਼ਤ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਦੂਜੇ ਪਾਸੇ ਸੀਨੀਅਰ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਮਾਮਲੇ ਨੂੰ ਦਰਜ ਕਰ ਲਿਆ ਹੈ ਅਤੇ ਇਸ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ।ਆਉਣ ਵਾਲੇ ਸਮੇਂ ਵਿੱਚ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇਗੀ ਸੋ ਅੱਜਕੱਲ੍ਹ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ, ਜਿੱਥੇ ਕਿ ਔਰਤਾਂ ਨਾਲ ਜਬਰ ਜਨਾਹ ਕੀਤਾ ਜਾਂਦਾ ਹੈ ਅਤੇ ਬਾਅਦ ਵਿੱਚ ਉਨ੍ਹਾਂ ਨਾਲ ਇਨਸਾਫ ਵੀ ਨਹੀਂ ਹੋ ਪਾਉਂਦਾ।
ਇਸੇ ਕਰਕੇ ਅੱਜਕੱਲ੍ਹ ਇਹ ਅਜਿਹੇ ਮਾਮਲੇ ਵਧਦੇ ਜਾ ਰਹੇ ਹਨ ਕਿਉਂਕਿ ਜੇਕਰ ਪੁਲੀਸ ਮੁਲਾਜ਼ਮ ਆਪਣੀ ਡਿਊਟੀ ਚੰਗੀ ਤਰੀਕੇ ਨਾਲ ਨਿਭਾਉਣ ਤਾਂ ਅਜਿਹੇ ਮਾਮਲਿਆਂ ਵਿੱਚ ਕਮੀ ਦੇਖਣ ਨੂੰ ਮਿਲ ਸਕਦੀ ਹੈ।