ਅੱਜਕੱਲ੍ਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਬਹੁਤ ਸਾਰੇ ਕਲਾਕਾਰ ਅਜਿਹੇ ਹਨ, ਜਿਨ੍ਹਾਂ ਦੀ ਆਵਾਜ਼ ਵਿੱਚ ਦਮ ਨਹੀਂ ਹੈ ਪਰ ਉਹ ਆਪਣੇ ਪੈਸੇ ਦੇ ਦਮ ਤੇ ਮਸ਼ਹੂਰ ਹੋ ਜਾਂਦੇ ਹਨ। ਕਿਉਂਕਿ ਉਨ੍ਹਾਂ ਦੁਆਰਾ ਪੈਸਾ ਲਗਾ ਕੇ ਆਪਣੀ ਆਵਾਜ਼ ਨੂੰ ਤੋਡ਼ਿਆ ਮੋੜਿਆ ਜਾਂਦਾ ਹੈ,ਜਿਸ ਤੋਂ ਬਾਅਦ ਕੇ ਲੋਕਾਂ ਅੱਗੇ ਪੇਸ਼ ਕੀਤਾ ਜਾਂਦਾ ਹੈ।ਪਰ ਉੱਥੇ ਹੀ ਕੁਝ ਅਜਿਹੇ ਲੋਕ ਵੀ ਪੰਜਾਬ ਵਿੱਚ ਮੌਜੂਦ ਹਨ ਜਿਨ੍ਹਾਂ ਵਿੱਚ ਅਸਲੀ ਟੈਲੇਂਟ ਹੈ, ਪਰ ਉਹ ਪੈਸੇ ਦੀ ਕਮੀ ਕਾਰਨ ਅੱਗੇ ਨਹੀਂ ਵਧ ਪਾਉਂਦੇ। ਅਜਿਹੇ ਬਹੁਤ ਸਾਰੇ ਲੋਕਾਂ ਬਾਰੇ ਅੱਜ ਤਕ ਅਸੀਂ ਗੱਲਬਾਤ ਕਰ ਚੁੱਕੇ ਹਾਂ ਅਤੇ ਅੱਜ ਅਸੀਂ ਗੱਲ ਕਰਾਂਗੇ ਸ਼ੇਰੋ ਪਿੰਡ ਦੇ ਰਹਿਣ ਵਾਲੇ ਰੁਲਦੂ ਸਿੰਘ ਦੀ, ਜੋ ਕਿ ਇੱਕ ਤੂੰਬੀ ਵਜਾ ਕੇ ਗਾਣਾ ਗਾਉਂਦੇ ਹਨ ਅਤੇ ਬਹੁਤ ਹੀ ਵਧੀਆ ਤਰੀਕੇ ਨਾਲ ਗਾਣੇ ਨੂੰ ਪੇਸ਼ ਕਰਦੇ ਹਨ।
ਇਨ੍ਹਾਂ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਨ੍ਹਾਂ ਨੂੰ ਪੱਚੀ ਸੌ ਤੋਂ ਜ਼ਿਆਦਾ ਗਾਣੇ ਯਾਦ ਹਨ, ਜਿਨ੍ਹਾਂ ਵਿਚੋਂ ਕੇ ਸੌ ਦੇ ਕਰੀਬ ਗਾਣੇ ਇਨ੍ਹਾਂ ਨੇ ਖੁਦ ਲਿਖੇ ਹਨ। ਪਰ ਤੁਹਾਨੂੰ ਦੱਸ ਦਈਏ ਕਿ ਇਨ੍ਹਾਂ ਦੀ ਅੱਖਾਂ ਦੀ ਨਿਗ੍ਹਾ ਬਚਪਨ ਤੋਂ ਹੀ ਨਹੀਂ ਹੈ,ਸੋ ਇੰਨੀ ਵੱਡੀ ਘਾਟ ਹੋਣ ਦੇ ਬਾਵਜੂਦ ਵੀ ਇਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਹੌਸਲਾ ਰੱਖਿਆ ਅਤੇ ਆਪਣੀ ਜ਼ਿੰਦਗੀ ਨੂੰ ਹੱਸਦੇ ਖੇਡਦੇ ਬਿਤਾਇਆ ਹੈ।ਇਨ੍ਹਾਂ ਨੇ ਦੱਸਿਆ ਕਿ ਇਹ ਬਹੁਤ ਵਾਰ ਮੇਲਿਆਂ ਜਾਂ ਹੋਰਨਾਂ ਇਕੱਠਾਂ ਵਿੱਚ ਵੀ ਗਾਉਂਦੇ ਰਹੇ ਹਨ, ਜਿਥੇ ਕਿ ਲੋਕਾਂ ਵੱਲੋਂ ਇਨ੍ਹਾਂ ਨੂੰ ਪਸੰਦ ਵੀ ਕੀਤਾ ਜਾਂਦਾ ਹੈ।ਇੱਕ ਵਾਰ ਇਨ੍ਹਾਂ ਨੇ ਆਪਣਾ ਗਾਣਾ ਰਿਕਾਰਡ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਕਰਵਾ ਵੀ ਲਿਆ ਸੀ,
ਪਰ ਜਦੋਂ ਇਨ੍ਹਾਂ ਦੀ ਆਵਾਜ਼ ਦੂਸਰੇ ਕਲਾਕਾਰਾਂ ਨਾਲੋਂ ਜ਼ਿਆਦਾ ਵਧੀਆ ਨਿਕਲੀ ਤਾਂ ਉੱਥੇ ਹੀ ਕੰਮ ਠੱਪ ਹੋ ਗਿਆ।ਕਿਉਂਕਿ ਇਸ ਦੁਨੀਆਂ ਵਿੱਚ ਕੁਝ ਅਜਿਹੇ ਵੀ ਲੋਕ ਹਨ ਜੋ ਕਿ ਕਿਸੇ ਨੂੰ ਅੱਗੇ ਵਧਦਾ ਦੇਖਣਾ ਪਸੰਦ ਨਹੀਂ ਕਰਦੇ।ਇਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਦੁਆਰਾ ਕਿਸਾਨੀ ਅੰਦੋਲਨ ਉੱਤੇ ਵੀ ਬਹੁਤ ਸਾਰੇ ਗਾਣੇ ਲਿਖੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ ਕੁਝ ਗਾਣੇ ਇਨ੍ਹਾਂ ਨੇ ਗਾ ਕੇ ਵੀ ਸੁਣਾਏ। ਇਸ ਤੋਂ ਇਲਾਵਾ ਇਨ੍ਹਾਂ ਨੇ ਦੱਸਿਆ ਕਿ ਜ਼ਿਆਦਾਤਰ ਗਾਣੇ ਇਨ੍ਹਾਂ ਕੋਲ ਸੱਭਿਆਚਾਰਾਂ ਨਾਲ ਸਬੰਧਤ ਹਨ ਪਰ ਅੱਜ ਤੱਕ ਕੋਈ ਵੀ ਅਜਿਹਾ ਕਲਾਕਾਰ ਇਨ੍ਹਾਂ ਕੋਲ ਨਹੀਂ ਪਹੁੰਚਿਆ ਜੋ ਕਹੇ ਕਿ ਅਸੀਂ ਤੁਹਾਡੇ ਗਾਣੇ ਰਿਕਾਰਡ ਕਰਵਾ ਕੇ ਅੱਗੇ ਲੋਕਾਂ ਤੱਕ ਪਹੁੰਚਾ ਦੇਵਾਂਗੇ।