ਜੇਕਰ ਤੁਹਾਡੇ ਇਰਾਦੇ ਮਜ਼ਬੂਤ ਹਨ ਤਾਂ ਤੁਸੀਂ ਕਿਸੇ ਵੀ ਮੰਜ਼ਿਲ ਨੂੰ ਪਾ ਸਕਦੇ ਹੋ, ਭਾਵੇਂ ਕਿ ਤੁਸੀਂ ਸਰੀਰਕ ਪੱਖੋਂ ਕਮਜ਼ੋਰ ਹੀ ਕਿਉਂ ਨਾ ਹੋਵੋ। ਇਸ ਗੱਲ ਨੂੰ ਸਾਬਿਤ ਕਰ ਦਿੱਤਾ ਹੈ ਚੀਨ ਦੇ ਰਹਿਣ ਵਾਲੇ ਚੋੰਗ ਹਾਂਗ ਨੇ ।ਦੱਸ ਦਈਏ ਕਿ ਉਹ ਇਕ ਨੇਤਰਹੀਣ ਵਿਅਕਤੀ ਹਨ ਜਿਨ੍ਹਾਂ ਨੇ ਕੇ ਐਵਰੈਸਟ ਚੋਟੀ ਉਤੇ ਚੜ੍ਹਨ ਵਿਚ ਸਫਲਤਾ ਹਾਸਲ ਕੀਤੀ ਹੈ ਅਤੇ ਉਨ੍ਹਾਂ ਨੇ ਇੱਕ ਵਰਲਡ ਰਿਕਾਰਡ ਬਣਾ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਚੋਗ ਹਾਗ ਏਸ਼ੀਆ ਦੇ ਪਹਿਲੇ ਅਤੇ ਵਿਸ਼ਵ ਦੇ ਤੀਜੇ ਵਿਅਕਤੀ ਬਣ ਚੁੱਕੇ ਹਨ ਜਿਨ੍ਹਾਂ ਨੇ ਕਿ ਐਵਰੈਸਟ ਚੋਟੀ ਨੂੰ ਫਤਹਿ ਕੀਤਾ ਹੈ। ਸੋ ਇਹ ਉਨ੍ਹਾਂ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿਉਂਕਿ ਇਕ ਨੇਤਰਹੀਣ ਵਿਅਕਤੀ ਵੱਲੋਂ ਅਜਿਹਾ ਕਰਨਾ ਕੋਈ ਸੰਭਵ ਗੱਲ ਨਹੀਂ ਲੱਗਦੀ
, ਪਰ ਫਿਰ ਵੀ ਉਨ੍ਹਾਂ ਨੇ ਇਹ ਕਰਕੇ ਦਿਖਾ ਦਿੱਤਾ ਹੈ। ਜਿਸ ਤੋਂ ਬਾਅਦ ਕੇ ਉਨ੍ਹਾਂ ਵਿੱਚ ਇਹ ਖ਼ੁਸ਼ੀ ਦੇਖਣ ਨੂੰ ਵੀ ਮਿਲੀ ਉਨ੍ਹਾਂ ਨੇ ਇਕ ਕੰਪਨੀ ਨਾਲ ਗੱਲਬਾਤ ਕਰਦਿਆਂ ਹੋਇਆ ਕਿਹਾ ਕਿ ਤੁਹਾਡੇ ਇਰਾਦੇ ਮਜ਼ਬੂਤ ਹੋਣੇ ਚਾਹੀਦੇ ਹਨ ਭਾਵੇਂ ਕਿ ਤੁਸੀਂ ਸਰੀਰਕ ਪੱਖੋਂ ਕਮਜ਼ੋਰ ਹੀ ਕਿਉਂ ਨਾ ਹੋਵੋ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਇਹ ਸੁਪਨਾ ਸੀ ਕਿ ਉਹ ਐਵਰੈਸਟ ਚੋਟੀ ਨੂੰ ਫਤਹਿ ਕਰਨ ਜਿਸ ਸੁਪਨੇ ਨੂੰ ਉਨ੍ਹਾਂ ਨੇ ਪੂਰਾ ਕਰ ਲਿਆ ਹੈ।ਉਨ੍ਹਾਂ ਦੀ ਇਹ ਕਹਾਣੀ ਉਨ੍ਹਾਂ ਲੋਕਾਂ ਲਈ ਪ੍ਰੇਰਨਾ ਬਣ ਰਹੀ ਹੈ ਜੋ ਥੋੜ੍ਹੀ ਜਿਹੀ ਮੁਸ਼ਕਲ ਆਉਣ ਤੇ ਘਬਰਾ ਜਾਂਦੇ ਹਨ ਅਤੇ ਆਪਣੇ ਪੈਰ ਪਿੱਛੇ ਪਾ ਲੈਂਦੇ ਹਨ। ਇੱਥੇ ਦੇਖਿਆ ਜਾ ਸਕਦਾ ਹੈ
ਕਿ ਜਿਸ ਤਰੀਕੇ ਨਾਲ ਚੋਂਗ ਹਾਗ ਨੇਤਰਹੀਣ ਹਨ ਤਾਂ ਉਨ੍ਹਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੋਵੇਗਾ, ਪਰ ਫਿਰ ਵੀ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਅਤੇ ਐਵਰੈਸਟ ਫ਼ਤਹਿ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਉਨ੍ਹਾਂ ਨੇ ਇਹ ਚੜ੍ਹਾਈ ਪੂਰੀ ਕੀਤੀ ਤਾਂ ਉਸ ਸਮੇਂ ਉਨ੍ਹਾਂ ਨਾਲ ਤਿੱਨ ਗਾਰਡ ਮੌਜੂਦ ਸੀ ਜੋ ਕਿ ਉਨ੍ਹਾਂ ਦੀ ਸਹਾਇਤਾ ਕਰ ਰਹੇ ਸੀ।