ਅੱਜਕੱਲ੍ਹ ਵਿਦੇਸ਼ਾਂ ਤੋਂ ਅਜਿਹੀਆਂ ਬਹੁਤ ਸਾਰੀਆਂ ਖ਼ਬਰਾਂ ਆ ਰਹੀਆਂ ਹਨ ਜਿੱਥੇ ਕਿ ਸਿੱਖ ਜਗਤ ਨਾਲ ਸਬੰਧਤ ਲੋਕਾਂ ਦੇ ਕੇਸ ਅਤੇ ਦਾੜ੍ਹੀ ਜ਼ਬਰਦਸਤੀ ਕੱਟੇ ਜਾਂਦੇ ਹਨ , ਜੋ ਕਿ ਇੱਕ ਬਹੁਤ ਹੀ ਅਪਮਾਨਜਨਕ ਘਟਨਾ ਹੁੰਦੀ ਹੈ।ਇਸੇ ਤਰ੍ਹਾਂ ਦੀ ਇੱਕ ਘਟਨਾ ਅਮਰੀਕਾ ਦੀ ਐਰੀਜ਼ੋਨਾ ਜੇਲ੍ਹ ਵਿੱਚ ਕੈਦ ਸੁਰਜੀਤ ਸਿੰਘ ਦੇ ਬਾਲ ਦੀ ਕੱਟੇ ਗਏ ਸੀ ਅਤੇ ਉਨ੍ਹਾਂ ਦੀ ਦਾੜ੍ਹੀ ਕੱਟ ਕੇ ਉਨ੍ਹਾਂ ਦੀ ਤਸਵੀਰ ਲਈ ਗਈ ਸੀ। ਜਿਸ ਤੋਂ ਬਾਅਦ ਕੇ ਸਿੱਖ ਜਥੇਬੰਦੀਆਂ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਗਿਆ ਸੀ।ਜਾਣਕਾਰੀ ਮੁਤਾਬਕ ਦੋ ਹਜਾਰ ਸਤਾਰਾਂ ਵਿੱਚ ਸੁਰਜੀਤ ਸਿੰਘ ਨੂੰ ਹਾਦਸੇ ਦੇ ਦੌਰਾਨ ਦੋਸ਼ੀ ਪਾਇਆ ਗਿਆ ਸੀ, ਜਿਸ ਤੋਂ ਬਾਅਦ ਕੇ ਉਨ੍ਹਾਂ ਨੂੰ ਪੰਜ ਸਾਲ ਦੀ ਜੇਲ੍ਹ ਵੀ ਹੋਈ ਸੀ।
ਜਿਸ ਜੇਲ੍ਹ ਵਿੱਚ ਉਸ ਨੂੰ ਰੱਖਿਆ ਗਿਆ ਸੀ ਉਥੋਂ ਦੀ ਪੁਲੀਸ ਦਾ ਕਹਿਣਾ ਹੈ ਕਿ ਇਸ ਜੇਲ੍ਹ ਵਿੱਚ ਕੋਈ ਵੀ ਵਿਅਕਤੀ ਇੱਕ ਇੰਚ ਤੋਂ ਜ਼ਿਆਦਾ ਦਾੜ੍ਹੀ ਨਹੀਂ ਰੱਖ ਸਕਦਾ ਨਾਲ ਹੀ ਜੇਲ੍ਹ ਵਿੱਚ ਵੱਡੀ ਦਾੜ੍ਹੀ ਰੱਖ ਕੇ ਫੋਟੋ ਲੈਣ ਨੂੰ ਮਨਜ਼ੂਰੀ ਨਹੀਂ ਦਿੱਤੀ ਜਾਂਦੀ। ਜੇਲ੍ਹ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਕ ਵਿਅਕਤੀ ਦੀ ਇੱਕ ਫੋਟੋ ਖਿੱਚਣੀ ਹੁੰਦੀ ਹੈ, ਜਿਸ ਲਈ ਕਿ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਵਿਅਕਤੀ ਦੀ ਦਾੜ੍ਹੀ ਅਤੇ ਕੇਸ ਕੱਟਣੇ ਪੈਂਦੇ ਹਨ । ਇਸ ਲਈ ਜਦੋਂ ਸੁਰਜੀਤ ਸਿੰਘ ਨੂੰ ਅਮਰੀਕਾ ਦੀ ਐਰੀਜ਼ੋਨਾ ਜੇਲ੍ਹ ਵਿਚ ਭੇਜਿਆ ਗਿਆ ਤਾਂ ਉੱਥੇ ਉਨ੍ਹਾਂ ਦੇ ਸਭ ਤੋਂ ਪਹਿਲਾਂ ਕੇਸ ਅਤੇ ਦਾੜ੍ਹੀ ਕੱਟੇ ਗਏ, ਜਿਸ ਤੋਂ ਬਾਅਦ ਉਨ੍ਹਾਂ ਦੀ ਤਸਵੀਰ ਲਈ ਗਈ ਪਰ ਜਦੋਂ ਇਹ ਤਸਵੀਰ ਸਿੱਖ ਸੰਗਤਾਂ ਕੋਲ ਪਹੁੰਚਣ ਲੱਗੀ ਤਾਂ ਉਸ ਦਾ ਵਿਰੋਧ ਕੀਤਾ ਜਾਣ ਲੱਗਿਆ
ਕਿ ਜੇਲ੍ਹ ਵਿੱਚ ਇਹ ਸਾਰੀਆਂ ਪਾਬੰਦੀਆਂ ਗਲਤ ਹਨ ਅਤੇ ਲੋਕਾਂ ਤੋਂ ਧਰਮ ਦੀ ਆਜ਼ਾਦੀ ਖੋਹੀ ਜਾ ਰਹੀ ਹੈ। ਕਿਉਂਕਿ ਸਿੱਖ ਜਗਤ ਵਿੱਚ ਇਸ ਤਰੀਕੇ ਨਾਲ ਕਿਸੇ ਦੇ ਜ਼ਬਰਦਸਤੀ ਕੇਸ ਕਤਲ ਕਰਨਾ ਇਕ ਬਹੁਤ ਵੱਡਾ ਅਪਰਾਧ ਹੈ ਕਿਉਂਕਿ ਪਿਛਲੇ ਸਮਿਆਂ ਵਿਚ ਇਨ੍ਹਾਂ ਕੇਸਾਂ ਅਤੇ ਦਾੜ੍ਹੀ ਦੀ ਸੁਰੱਖਿਆ ਕਰਦੇ ਹੋਏ ਹੀ ਬਹੁਤ ਸਾਰੇ ਲੋਕਾਂ ਨੇ ਸ਼ਹੀਦੀਆਂ ਪਾਈਆਂ ਹਨ । ਪਰ ਹੁਣ ਜਿਸ ਤਰੀਕੇ ਨਾਲ ਵਿਦੇਸ਼ਾਂ ਵਿੱਚ ਇਹ ਨੀਤੀਆਂ ਲਾਗੂ ਕੀਤੀਆਂ ਗਈਆਂ ਹਨ ਕਿ ਸਿੱਖਾਂ ਦੇ ਵਾਲ ਕੱਟੇ ਜਾ ਰਹੇ ਹਨ ਤਾਂ ਇਹ ਬਹੁਤ ਵੱਡੀ ਗ਼ਲਤੀ ਕੀਤੀ ਜਾ ਰਹੀ ਹੈ।
ਜਿਸ ਲਈ ਕੀ ਸਿੱਖ ਸੰਗਤਾਂ ਵੱਲੋਂ ਵਿਦੇਸ਼ੀ ਸਰਕਾਰਾਂ ਉੱਤੇ ਦਬਾਅ ਵੀ ਬਣਾਇਆ ਜਾ ਰਿਹਾ ਹੈ ਕਿ ਉਹ ਆਪਣੀਆਂ ਇਨ੍ਹਾਂ ਨੀਤੀਆਂ ਨੂੰ ਬਦਲ ਲੈਣ ਅਤੇ ਲੋਕਾਂ ਦੀ ਧਾਰਮਿਕ ਆਜ਼ਾਦੀ ਨੂੰ ਨਾ ਖੋਹਣ।