ਵੱਡੇ ਵੱਡੇ ਕਲਾਕਾਰਾਂ ਨਾਲ ਕੰਮ ਕਰਨ ਵਾਲੇ ਇਸ ਕਲਾਕਾਰ ਦੀ ਕਲਾਕਾਰੀ ਵੇਖ ਤੁਸੀਂ ਵੀ ਹੋ ਜਾਵੋਗੇ ਹੈਰਾਨ

Viral Khabar

ਬੱਬੂ ਰੋਗਲਾ ਜੋ ਕਿ ਇਕ ਵੀਐਫਐਕਸ ਆਰਟਿਸਟ ਹਨ, ਉਨ੍ਹਾਂ ਨੇ ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਜਿਵੇਂ ਕਿ ਤਰਸੇਮ ਜੱਸੜ, ਆਰਨੇਤ, ਕਰਨ ਔਜਲਾ ਤੋਂ ਇਲਾਵਾ ਵੀ ਕਈ ਹੋਰ ਕਲਾਕਾਰਾਂ ਨਾਲ ਕੰਮ ਕੀਤਾ ਹੈ। ਦੱਸ ਦੇਈਏ ਕਿ ਬੀ ਐਫ ਐਕਸ ਇੱਕ ਅਜਿਹੀ ਤਕਨੀਕ ਹੈ ਜਿਸ ਨਾਲ ਕੇ ਕਿਸੇ ਵੀਡੀਓ ਦੇ ਸੀਨ ਨੂੰ ਇੱਕ ਕਮਰੇ ਵਿੱਚ ਹੀ ਬਣਾਇਆ ਜਾ ਸਕਦਾ ਹੈ। ਜਿਵੇਂ ਕਿ ਜੇਕਰ ਕਿਸੇ ਨੇ ਆਪਣੇ ਗਾਣੇ ਵਿੱਚ ਐਕਸ਼ਨ ਸੀਨ ਦਿਖਾਉਣਾ ਹੋਵੇ , ਤਾਂ ਉਸ ਸੀਨ ਨੂੰ ਇੱਕ ਕਮਰੇ ਵਿੱਚ ਹੀ ਬਣਾਇਆ ਜਾ ਸਕਦਾ ਹੈ ਅਤੇ ਲੋਕਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਲੱਗਦਾ ਕਿ ਇਸ ਸੀਨ ਨੂੰ ਕਿੱਥੇ ਬਣਾਇਆ ਗਿਆ ਹੈ।

ਭਾਵ ਕਿ ਉਸ ਸੀਨ ਦੇ ਪਿਛਲੀ ਤਸਵੀਰ ਨੂੰ ਬਦਲ ਦਿੱਤਾ ਜਾਂਦਾ ਹੈ ।ਜਦੋਂ ਪੱਤਰਕਾਰ ਨੇ ਬੱਬੂ ਰੋਗਲਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਕੰਮ ਵਿੱਚ ਪਹਿਲਾਂ ਤੋਂ ਹੀ ਬਹੁਤ ਦਿਲਚਸਪੀ ਸੀ ।ਪੜ੍ਹਾਈ ਪੂਰੀ ਕਰਨ ਤੋਂ ਬਾਅਦ ਹੀ ਉਨ੍ਹਾਂ ਨੇ ਇਹ ਕੰਮ ਕਰਨਾ ਸ਼ੁਰੂ ਕਰ ਦਿੱਤਾ ਨਾਲ ਹੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਵੀ ਉਨ੍ਹਾਂ ਦਾ ਪੂਰਾ ਸਾਥ ਦਿੱਤਾ ਗਿਆ। ਜੇਕਰ ਉਨ੍ਹਾਂ ਨੂੰ ਕਿਸੇ ਵੀ ਸਮੇਂ ਪੈਸੇ ਦੀ ਜ਼ਰੂਰਤ ਹੁੰਦੀ ਸੀ ਤਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਜ਼ਰੂਰਤ ਨੂੰ ਪੂਰਾ ਕੀਤਾ ਜਾਂਦਾ ਸੀ। ਜਿਸ ਕਾਰਨ ਉਹ ਅੱਜ ਬੁਲੰਦੀਆਂ ਤੇ ਹਨ

ਅਤੇ ਪੰਜਾਬੀ ਇੰਡਸਟਰੀ ਦੇ ਬਹੁਤ ਵੱਡੇ ਵੱਡੇ ਕਲਾਕਾਰ ਉਨ੍ਹਾਂ ਕੋਲੋਂ ਕੰਮ ਕਰਵਾਉਣ ਲਈ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਜਿਸ ਤਰੀਕੇ ਨਾਲ ਕਰੁਣਾ ਕਾਲ ਵਿੱਚ ਕੁਝ ਹਦਾਇਤਾਂ ਲਾਗੂ ਕੀਤੀਆਂ ਗਈਆਂ ਹਨ ਕਿ ਕਿਤੇ ਵੀ ਜ਼ਿਆਦਾ ਇਕੱਠ ਨਹੀਂ ਹੋਣਾ ਚਾਹੀਦਾ, ਉਸ ਮਾਮਲੇ ਵਿਚ ਵੀਐੱਫਐਕਸ ਇਕ ਚੰਗਾ ਰੋਲ ਨਿਭਾ ਸਕਦਾ ਹੈ। ਕਿਉਂਕਿ ਇਸ ਤਕਨੀਕ ਰਾਹੀਂ ਬਹੁਤ ਹੀ ਘੱਟ ਲੋਕਾਂ ਨਾਲ ਕੰਮ ਕੀਤਾ ਜਾ ਸਕਦਾ ਹੈ ਅਤੇ ਇਕ ਸੀਨ ਨੂੰ ਬਣਾਇਆ ਜਾ ਸਕਦਾ ਹੈ।ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਉਹ ਪੰਜਾਬੀ ਇੰਡਸਟਰੀ ਵਿੱਚ ਰਹਿ ਕੇ ਕੁਝ ਅਜਿਹਾ ਕਰਨਾ ਚਾਹੁੰਦੇ ਹਨ ਜਿਸ ਨਾਲ ਕਿ ਉਹ ਲੋਕਾਂ ਵਿੱਚ ਆਪਣਾ ਹੋਰ ਨਾਮ ਬਣਾ ਸਕਣ ਅਤੇ ਪੰਜਾਬੀ ਕਲਾਕਾਰਾਂ ਨੂੰ

ਉਨ੍ਹਾਂ ਦਾ ਕੰਮ ਹੋਰ ਵੀ ਪਸੰਦ ਆਏ। ਨਾਲ ਹੀ ਉਹ ਪੰਜਾਬ ਵਿੱਚ ਹੀ ਅਜਿਹੇ ਦ੍ਰਿਸ਼ ਪੰਜਾਬੀ ਕਲਾਕਾਰਾਂ ਨੂੰ ਦੇਣੇ ਚਾਹੁੰਦੇ ਹਨ ਤਾਂ ਜੋ ਪੰਜਾਬੀ ਕਲਾਕਾਰ ਕਿਸੇ ਵੀਡੀਓ ਦੀ ਸ਼ੂਟਿੰਗ ਲਈ ਬਾਹਰਲੇ ਦੇਸ਼ਾਂ ਨੂੰ ਨਾ ਜਾਣ।

Leave a Reply

Your email address will not be published. Required fields are marked *