ਆਸ਼ਾ ਵਰਕਰ ਨਾਲ ਗੁਆਂਢੀ ਵਲੋਂ ਕੀਤੀ ਗਈ ਇਹ ਗੰਦੀ ਕਰਤੂਤ ,

Viral Khabar

ਫ਼ਿਰੋਜ਼ਪੁਰ ਦੀ ਗੱਜਣ ਸਿੰਘ ਕਾਲੋਨੀ ਤੋਂ ਇਕ ਮਾਮਲਾ ਸਾਹਮਣੇ ਆ ਰਿਹਾ ਹੈ ,ਜਿਥੇ ਕਿ ਇਕੋ ਆਸ਼ਾ ਵਰਕਰਾਂ ਨਾਲ ਕੁੱਟਮਾਰ ਕੀਤੀ ਗਈ ਹੈ ਜੋ ਕਿ ਹੁਣ ਹਸਪਤਾਲ ਵਿੱਚ ਦਾਖ਼ਲ ਹੈ ।ਇਸ ਆਸ਼ਾ ਵਰਕਰ ਦਾ ਦੱਸਣਾ ਹੈ ਕਿ ਉਸ ਦੇ ਗੁਆਂਢੀ ਛਿੰਦੇ ਨੇ ਉਨ੍ਹਾਂ ਦੇ ਘਰ ਆ ਕੇ ਕੁੱ-ਟ-ਮਾ-ਰ ਕੀਤੀ ਹੈ ।ਜਿਸ ਸਮੇਂ ਕਿ ਉਹ ਅਤੇ ਉਸਦੀ ਨੂੰਹ ਘਰ ਵਿੱਚ ਇਕੱਲੀਆਂ ਸੀ। ਉਸ ਨੇ ਦੱਸਿਆ ਕਿ ਸ਼ਿੰਦਾ ਮੁਹੱਲੇ ਵਿਚ ਬਹੁਤ ਸ਼ਰਾਬ ਵੇਚਦਾ ਹੈ ।ਜਿਸਦਾ ਵਿਰੋਧ ਉਨ੍ਹਾਂ ਵੱਲੋਂ ਕੀਤਾ ਜਾ ਰਿਹਾ ਸੀ ਇਸ ਲਈ ਪਹਿਲਾਂ ਵੀ ਉਨ੍ਹਾਂ ਦਾ ਕਈ ਵਾਰ ਝਗੜਾ ਹੋ ਚੁੱਕਿਆ ਹੈ। ਪਰ ਪਿਛਲੇ ਦਿਨੀਂ ਉਹ ਕੈਂਪ ਤੇ ਗਈ ਹੋਈ ਸੀ ਤੇ ਬਾਅਦ ਵਿੱਚ ਪੁਲੀਸ ਵਾਲਿਆਂ ਨੇ ਛਿੰਦੇ ਦੇ ਘਰ ਆ ਕੇ ਰੇਡ ਕੀਤੀ

ਜਿਸ ਤੋਂ ਬਾਅਦ ਕੇ ਛਿੰਦੇ ਨੂੰ ਲੱਗਿਆ ਕਿ ਇਨ੍ਹਾਂ ਨੇ ਉਸ ਦੀ ਸ਼ਿਕਾਇਤ ਪੁਲਸ ਵਾਲਿਆਂ ਨੂੰ ਕੀਤੀ ਹੈ। ਜਿਸ ਤੋਂ ਗੁੱਸੇ ਵਿੱਚ ਆ ਕੇ ਉਸ ਨੇ ਉਨ੍ਹਾਂ ਦੇ ਘਰ ਆ ਕੇ ਤੋੜ ਭੰਨ੍ਹ ਵੀ ਕੀਤੀ ਅਤੇ ਉਨ੍ਹਾਂ ਦੀ ਕੁੱ-ਟ-ਮਾ-ਰ ਵੀ ਕੀਤੀ ਜਿਸ ਦੌਰਾਨ ਕੇ ਉਸਦੀ ਬਾਂਹ ਟੁੱਟ ਗਈ ਹੈ। ਨਾਲ ਹੀ ਲੱਤ ਉੱਤੇ ਵੀ ਸੱਟ ਲੱਗੀ ਹੈ ਇਸ ਆਸ਼ਾ ਵਰਕਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮੁਹੱਲੇ ਵਿੱਚੋਂ ਨਸ਼ਾ ਖ਼ਤਮ ਕੀਤਾ ਜਾਣਾ ਚਾਹੀਦਾ ਹੈ ਅਤੇ ਨਾਲ ਹੀ ਉਸ ਨੇ ਦੱਸਿਆ ਕਿ ਉਨ੍ਹਾਂ ਦੇ ਮੁਹੱਲੇ ਵਿੱਚ ਸਿਰਫ਼ ਸਿੰਦਾ ਹੀ ਸ਼ਰਾਬ ਵੇਚਦਾ ਹੈ ।ਇਸ ਤੋਂ ਇਲਾਵਾ ਉਸ ਨਾਲ ਹੋਈ ਕੁੱਟਮਾਰ ਦਾ ਇਨਸਾਫ ਬੀ ਉਸ ਨੇ ਮੰਗਿਆ ਕਿਉਂਕਿ ਉਹ ਇਕ ਆਸ਼ਾ ਵਰਕਰ ਹੈ ਅਤੇ ਦਿਨ ਰਾਤ ਲੋਕਾਂ ਦੀ ਸੇਵਾ ਵਿੱਚ ਕੰਮ ਕਰਦੀ ਹੈ,

ਪਰ ਉਨ੍ਹਾਂ ਦੀ ਸੁਰੱਖਿਆ ਨਹੀਂ ਹੋ ਰਹੀ ।ਦੂਜੇ ਪਾਸੇ ਜਿਸ ਵਿਅਕਤੀ ਉੱਤੇ ਇਹ ਦੋਸ਼ ਆਸ਼ਾ ਵਰਕਰ ਵੱਲੋਂ ਲਗਾਏ ਗਏ ਹਨ ਉਸ ਦਾ ਕਹਿਣਾ ਹੈ ਕਿ ਆਸ਼ਾ ਵਰਕਰ ਦੇ ਘਰ ਇੱਕ ਕੁੱਤਾ ਰੱਖਿਆ ਹੋਇਆ ਹੈ ਜੋ ਕਿ ਉਨ੍ਹਾਂ ਦੇ ਬੱਚਿਆਂ ਨੂੰ ਵੱਢਦਾ ਹੈ, ਜਦੋਂ ਉਹ ਟਿਊਸ਼ਨ ਜਾਂਦੇ ਹਨ ਅਤੇ ਉਨ੍ਹਾਂ ਵੱਲੋਂ ਇਸ ਆਸ਼ਾ ਵਰਕਰ ਨੂੰ ਪਹਿਲਾਂ ਵੀ ਸਮਝਾਇਆ ਗਿਆ ਹੈ ਪਰ ਉਸ ਵੱਲੋਂ ਇਸ ਗੱਲ ਉੱਤੇ ਕੋਈ ਗੌਰ ਨਹੀਂ ਕੀਤੀ ਜਾ ਰਹੀ। ਜਿਸ ਕਾਰਨ ਕੇ ਇਹ ਸਾਰਾ ਮਾਮਲਾ ਹੋਇਆ ਹੈ ਇਸ ਤੋਂ ਇਲਾਵਾ

ਜਿਹੜੇ ਵੀ ਦੋਸ਼ ਆਸ਼ਾ ਵਰਕਰ ਵੱਲੋਂ ਉਸ ਉੱਤੇ ਲਗਾਏ ਗਏ। ਉਨ੍ਹਾਂ ਨੂੰ ਉਸ ਨੇ ਝੂਠ ਦੱਸਿਆ ਹੈ ਇਸ ਤੋਂ ਇਲਾਵਾ ਦੋਨਾਂ ਧਿਰਾਂ ਦੇ ਬਿਆਨ ਪੁਲੀਸ ਵੱਲੋਂ ਲੈ ਲਏ ਗਏ ਹਨ ਅਤੇ ਉਨ੍ਹਾਂ ਦੇ ਮੁਤਾਬਕ ਹੀ ਛਾਣਬੀਣ ਕੀਤੀ ਜਾਵੇਗੀ ਅਤੇ ਅਗਲੀ ਕਾਰਵਾਈ ਹੋਵੇਗੀ।

Leave a Reply

Your email address will not be published. Required fields are marked *