ਇਸ ਪਿੰਡ ਵਿੱਚ ਪਹੁੰਚ ਕੇ ਹੋ ਜਾਂਦੀ ਹੈ ਰੂਹ ਖ਼ੁਸ਼,22 ਸਾਲਾਂ ਦੀ ਸਰਪੰਚ ਨੇ ਕਰਵਾਇਆ ਅੰਤਾਂ ਦਾ ਵਿਕਾਸ

Viral Khabar

ਪਿਛਲੇ ਕੁਝ ਸਮੇਂ ਤੋਂ ਬਠਿੰਡਾ ਦਾ ਮਾਣਕ ਖੰਨਾ ਪਿੰਡ ਚਰਚਾ ਵਿੱਚ ਹੈ ਕਿਉਂਕਿ ਇੱਥੇ ਇੱਕ ਬਹੁਤ ਹੀ ਘੱਟ ਉਮਰ ਦੀ ਲੜਕੀ ਨੂੰ ਸਰਪੰਚ ਬਣਾਇਆ ਗਿਆ ਹੈ ਅਤੇ ਇਸ ਸਰਪੰਚ ਨੇ ਇਸ ਪਿੰਡ ਦੀ ਤਸਵੀਰ ਹੀ ਬਦਲ ਦਿੱਤੀ ਹੈ ਅਤੇ ਲੋਕ ਉਨ੍ਹਾਂ ਦੇ ਕੰਮ ਤੋਂ ਬਹੁਤ ਖੁਸ਼ ਦਿਖਾਈ ਦੇ ਰਹੇ ਹਨ । ਉਥੇ ਹੀ ਜਦੋਂ ਪਿੰਡ ਦੀ ਸਰਪੰਚ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਕਦੇ ਨਹੀਂ ਸੋਚਿਆ ਸੀ ਕਿ ਉਹ ਸਰਪੰਚ ਬਣਨਗੇ, ਪਰ ਜਦੋਂ ਸਰਪੰਚੀ ਦੀਆਂ ਚੋਣਾਂ ਆਈਆਂ ਤਾਂ ਉਸ ਤੋਂ ਬਾਅਦ ਉਨ੍ਹਾਂ ਦੇ ਘਰ ਵਿਚ ਗੱਲਬਾਤ ਛਿੜੀ ਕਿ ਕਿਸੇ ਨੂੰ ਘਰ ਵਿੱਚੋਂ ਸਰਪੰਚ ਬਨਾਉਣਾ ਚਾਹੀਦਾ ਹੈ।

ਜਿਸ ਤੋਂ ਬਾਅਦ ਕੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਵੱਲੋਂ ਉਨ੍ਹਾਂ ਦੇ ਨਾਮ ਉਤੇ ਫਾਰਮ ਭਰਿਆ ਗਿਆ ਅਤੇ ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ ਉਹ ਸਰਪੰਚ ਬਣ ਗਏ । ਸਰਪੰਚ ਬਣਨ ਤੋਂ ਬਾਅਦ ਉਨ੍ਹਾਂ ਨੇ ਲੋਕਾਂ ਦੀ ਭਲਾਈ ਲਈ ਬਹੁਤ ਸਾਰੇ ਕੰਮ ਕੀਤੇ ਹਨ ਪਿੰਡ ਵਿੱਚ ਇੱਕ ਬਹੁਤ ਸੋਹਣਾ ਪਾਰਕ ਬਣਾਇਆ ਹੋਇਆ ਹੈ ਇਸ ਤੋਂ ਇਲਾਵਾ ਪਿੰਡ ਵਿੱਚ ਬੱਚਿਆਂ ਲਈ ਲਾਇਬਰੇਰੀ ਵੀ ਬਣੀ ਹੋਈ ਹੈ ।ਉਨ੍ਹਾਂ ਦਾ ਕਹਿਣਾ ਹੈ ਕਿ ਪਿੰਡ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ ਤਾਂ ਜੋ ਉਹ ਆਪਣੇ ਪਿਛੋਕੜ ਨੂੰ ਜਾਣ ਸਕਣ ਅਤੇ ਅੱਜਕੱਲ੍ਹ ਜਿਸ ਤਰੀਕੇ ਨਾਲ ਨੌਜਵਾਨ ਗਾਇਕਾਂ ਪਿੱਛੇ ਲੜ ਰਹੇ ਹਨ।

ਇਹ ਸਭ ਬਹੁਤ ਗਲਤ ਹੋ ਰਿਹਾ ਹੈ ਇਸ ਪਿੱਛੇ ਦਾ ਕਾਰਨ ਇਹ ਹੈ ਕਿ ਨੌਜਵਾਨਾਂ ਨੂੰ ਉਨ੍ਹਾਂ ਦੇ ਇਤਿਹਾਸ ਬਾਰੇ ਪੂਰੀ ਜਾਣਕਾਰੀ ਨਹੀਂ ਹੈ ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਬਾਰੇ ਵੀ ਕੋਈ ਜਾਣਕਾਰੀ ਨਹੀਂ ਹੈ। ਜਿਸ ਕਾਰਨ ਉਹ ਉਨ੍ਹਾਂ ਦੇ ਅਸੂਲਾਂ ਤੇ ਨਹੀਂ ਚੱਲ ਪਾਉਂਦੇ ਸੋ ਇਸ ਲਈ ਉਨ੍ਹਾਂ ਨੇ ਪਿੰਡ ਵਿੱਚ ਇੱਕ ਲਾਇਬਰੇਰੀ ਖੋਲ੍ਹੀ ਹੈ ਤਾਂ ਜੋ ਪਿੰਡ ਦੇ ਨੌਜਵਾਨ ਅਤੇ ਬੱਚੇ ਕਿਤਾਬਾਂ ਪੜ੍ਹ ਸਕਣ। ਸੋ ਇਨ੍ਹਾਂ ਦਾ ਕੰਮ ਦੇਖਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਪਿੰਡਾਂ ਵਿੱਚ ਪੜ੍ਹੇ ਲਿਖੇ ਨੌਜਵਾਨਾਂ ਨੂੰ ਸਰਪੰਚ ਬਣਾਉਣ ਦਾ ਮੌਕਾ ਮਿਲਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਕੋਲ ਨਵੀਆਂ ਤਰਕੀਬਾਂ ਹਨ। ਜੋ ਕਿ ਪਿੰਡਾਂ ਦਾ ਸੁਧਾਰ ਕਰ ਸਕਦੀਆਂ ਹਨ।

Leave a Reply

Your email address will not be published. Required fields are marked *