ਦੇਖ ਲਓ ਕੁਲੈਕਟਰ ਦੀ ਗੁੰਡਾਗਰਦੀ, ਦੁਕਾਨਦਾਰ ਦੇ ਬਾਜ਼ਾਰ ਵਿਚ ਮਾਰਿਆ ਥੱਪੜ

Viral Khabar

ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿਚ ਕੇ ਇਕ ਮਹਿਲਾ ਕੁਲੈਕਟਰ ਇੱਕ ਵਿਅਕਤੀ ਦੇ ਥੱਪੜ ਮਾਰ ਕੇ ਉਸ ਤੋਂ ਕਰੁਣਾ ਨਿਯਮਾਂ ਦੀ ਪਾਲਣਾ ਕਰਵਾ ਰਹੀ ਹੈ। ਦੱਸ ਦੇਈਏ ਕਿ ਇਹ ਵੀਡੀਓ ਮੱਧ ਪ੍ਰਦੇਸ਼ ਦੇ ਸ਼ਾਜਾਪੁਰ ਦੀ ਹੈ ਜਿੱਥੇ ਕਿ ਇਕ ਜੁੱਤੀਆਂ ਵਾਲੇ ਦੁਕਾਨਦਾਰ ਦੀ ਦੁਕਾਨ ਖੁੱਲ੍ਹੀ ਸੀ, ਜਿਸਤੋਂ ਬਾਅਦ ਕੇ ਉਥੇ ਛਾਪੇਮਾਰੀ ਕੀਤੀ ਗਈ ਜਿਸ ਦੌਰਾਨ ਕੇ ਇਸ ਕੁਲੈਕਟਰ ਵੱਲੋਂ ਦੁਕਾਨਦਾਰ ਦੇ ਥੱਪੜ ਮਾਰਿਆ ਗਿਆ।ਇਸ ਤੋਂ ਬਾਅਦ ਇੱਕ ਹੋਰ ਅਧਿਕਾਰੀ ਆਉਂਦਾ ਹੈ ਤੇ ਇਸ ਦੁਕਾਨਦਾਰ ਦੇ ਡੰਡੇ ਵੀ ਲਗਾਉਂਦਾ ਹੈ ਸੋ ਇਹ ਵੀਡਿਓ ਸੋਸ਼ਲ ਮੀਡੀਆ ਉੱਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ,ਜਿਸਤੋਂ ਬਾਅਦ ਲੋਕ ਆਪਣੇ ਅਲੱਗ ਅਲੱਗ ਤਰ੍ਹਾਂ ਦੇ ਪ੍ਰਤੀਕਰਮ ਦੇ ਰਹੇ ਹਨ ।ਲੋਕਾਂ ਦਾ ਕਹਿਣਾ ਹੈ

ਕਿ ਪੁਲੀਸ ਵੱਲੋਂ ਜ਼ਿਆਦਾ ਹੀ ਲੋਕਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਇਹ ਅਫ਼ਸਰ ਰਾਜਨੀਤਕ ਲੀਡਰਾਂ ਮੂਹਰੇ ਕੁਝ ਨਹੀਂ ਕਹਿੰਦੇ ਭਾਵੇਂ ਕਿ ਉਹ ਬਿਨਾਂ ਮਾਸਕ ਤੋਂ ਖਡ਼੍ਹੇ ਹੋਣ।ਪਰ ਇਹ ਭੋਲੇ ਭਾਲੇ ਲੋਕਾਂ ਉੱਤੇ ਹੀ ਹੁਕਮ ਚਲਾ ਸਕਦੇ ਹਨ ਪਿਛਲੇ ਦਿਨੀਂ ਇੱਕ ਵੀਡੀਓ ਸਾਹਮਣੇ ਆਈ ਸੀ, ਜਿਸ ਵਿੱਚ ਦਿਖਾਇਆ ਜਾ ਰਿਹਾ ਸੀ ਕਿ ਇਕ ਪੁਲੀਸ ਅਫ਼ਸਰ ਵੱਲੋਂ ਇਕ ਵਿਅਕਤੀ ਦੇ ਥੱਪੜ ਮਾਰਿਆ ਗਿਆ ਸੀ। ਜਿਸ ਤੋਂ ਬਾਅਦ ਕੇ ੳੁਸ ਅਫ਼ਸਰ ਨੂੰ ਮੁਆਫ਼ੀ ਵੀ ਮੰਗਣੀ ਪਈ ਸੀ ਕਿਉਂਕਿ ਲੋਕਾਂ ਵੱਲੋਂ ਉਸ ਅਫ਼ਸਰ ਦਾ ਭਾਰੀ ਵਿਰੋਧ ਕੀਤਾ ਗਿਆ ਸੀ।

ਹੁਣ ਇਸ ਵੀਡੀਓ ਤੋਂ ਬਾਅਦ ਵੀ ਲੋਕਾਂ ਵੱਲੋਂ ਇਸ ਮਹਿਲਾ ਕੁਲੈਕਟਰ ਦਾ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਸ ਨੂੰ ਵੀ ਮੁਆਫ਼ੀ ਮੰਗਣੀ ਚਾਹੀਦੀ ਹੈ ਕਿਉਂਕਿ ਇਸ ਤਰੀਕੇ ਨਾਲ ਕਿਸੇ ਨੂੰ ਥੱਪੜ ਮਾਰਨਾ ਕੋਈ ਵੀ ਜਾਇਜ਼ ਗੱਲ ਨਹੀਂ ਹੈ। ਸੋ ਇਸ ਕੋਰੋਨਾ ਕਾਲ ਵਿਚ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇੱਕ ਪਾਸੇ ਲੌਕ ਡਾਊਨ ਕਾਰਨ ਉਨ੍ਹਾਂ ਦੇ ਕੰਮਕਾਜ ਨਹੀਂ ਚੱਲ ਰਹੇ ਅਤੇ ਉਨ੍ਹਾਂ ਦੇ ਘਰਾਂ ਦਾ ਗੁਜ਼ਾਰਾ ਮੁਸ਼ਕਿਲ ਹੋ ਰਿਹਾ ਹੈ ।ਇਸ ਤੋਂ ਇਲਾਵਾ ਜੇਕਰ ਕੋਈ ਕੰਮ ਕਰ ਵੀ ਰਹੇ ਹੋਣ ਤਾਂ ਉਨ੍ਹਾਂ ਨੂੰ ਪੁਲੀਸ ਵੱਲੋਂ ਤੰਗ ਕੀਤਾ ਜਾਂਦਾ ਹੈ ਕੁਝ ਥਾਵਾਂ ਤੋਂ

ਇਹ ਖ਼ਬਰਾਂ ਆਉਂਦੀਆਂ ਹਨ ਕਿ ਸਮੇਂ ਤੋਂ ਪਹਿਲਾਂ ਹੀ ਪੁਲੀਸ ਦੁਆਰਾ ਉਨ੍ਹਾਂ ਦੀਆਂ ਦੁਕਾਨਾਂ ਬੰਦ ਕਰਵਾਈਆਂ ਜਾਂਦੀਆਂ ਹਨ ਅਤੇ ਜੇਕਰ ਕੋਈ ਦੁਕਾਨ ਵਿੱਚੋਂ ਇਕੱਲਾ ਆਪਣਾ ਕੰਮ ਕਰ ਰਿਹਾ ਹੋਵੇ ਉਸ ਉੱਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published.