ਦਿੱਲੀ ਤੋਂ ਬਾਅਦ ਰੋਪੜ ਚ ਵੀ ਸਰਕਾਰੀ ਹਸਪਤਾਲ ਸਾਹਮਣੇ ਲਗਾਏ ਗਏ ਅਜੀਬੋ ਗਰੀਬ ਪੋਸਟਰ

Viral Khabar

ਪਿਛਲੇ ਦਿਨੀਂ ਨਵੀਂ ਦਿੱਲੀ ਵਿੱਚ ਕੁਝ ਅਜਿਹੇ ਪੋਸਟਰ ਲਗਾਏ ਗਏ ਸੀ ਜਿਸ ਵਿੱਚ ਮੋਦੀ ਸਰਕਾਰ ਤੇ ਸਵਾਲ ਕੀਤਾ ਗਿਆ ਸੀ ਕਿ ਮੋਦੀ ਜੀ ਸਾਡੇ ਬੱਚਿਆਂ ਦੇ ਹਿੱਸੇ ਦੀ ਵੈਕਸੀਨ ਕਿੱਥੇ ਗਈ ? ਇਸ ਤੋਂ ਇਲਾਵਾ ਇਸ ਤਰ੍ਹਾਂ ਦੇ ਪੋਸਟਰ ਅੰਮ੍ਰਿਤਸਰ ਵਿਚ ਵੀ ਲਗਾਏ ਗਏ ਸੀ ਅਤੇ ਹੁਣ ਕੁਝ ਅਜਿਹੇ ਹੀ ਪੋਸਟਰ ਲਗਾ ਕੇ ਕੈਪਟਨ ਸਰਕਾਰ ਉੱਤੇ ਵੀ ਸਵਾਲ ਚੁੱਕੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਰੋਪੜ ਵਿੱਚ ਸਰਕਾਰੀ ਹਸਪਤਾਲ ਦੇ ਸਾਹਮਣੇ ਆਮ ਆਦਮੀ ਪਾਰਟੀ ਦੇ ਕੁਝ ਵਰਕਰਾਂ ਵੱਲੋਂ ਪੋਸਟਰ ਲਗਾਏ ਗਏ ਹਨ ਜਿਨ੍ਹਾਂ ਉੱਤੇ ਲਿਖਿਆ ਹੈ ਕਿ ਕੈਪਟਨ ਸਾਹਬ ਸਰਕਾਰੀ ਹਸਪਤਾਲ ਰੋਪਡ਼ ਦੇ ਵੈਂਟੀਲੇਟਰ ਅਤੇ ਆਈਸੀਯੂ ਬੈੱਡ ਕਦੋਂ ਚੱਲਣਗੇ ? ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਇਹ ਪੋਸਟਰ ਜਗ੍ਹਾ ਜਗ੍ਹਾ ਤੇ ਲਗਾਏ ਜਾ ਰਹੇ ਹਨ

ਅਤੇ ਖਾਸ ਕਰ ਸਰਕਾਰੀ ਹਸਪਤਾਲ ਰੋਪਡ਼ ਦੇ ਸਾਹਮਣੇ ਇਨ੍ਹਾਂ ਪੋਸਟਰਾਂ ਨੂੰ ਚਿਪਕਾਇਆ ਜਾ ਰਿਹਾ ਹੈ । ਉੱਥੇ ਹੀ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਵੀ ਪੰਜਾਬ ਵਿੱਚ ਸਿਹਤ ਸਹੂਲਤਾਂ ਨੂੰ ਲੈ ਕੇ ਕੋਈ ਖਾਸ ਪ੍ਰਬੰਧ ਨਹੀਂ ਕੀਤੇ ਹੋਏ ।ਪਰ ਅੱਜਕੱਲ੍ਹ ਜੋ ਕੋਰੋਨਾ ਮਹਾਮਾਰੀ ਚੱਲ ਰਹੀ ਹੈ ਉਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੂੰ ਆਪਣੀ ਨੀਂਦ ਤੋਂ ਜਾਗਣਾ ਚਾਹੀਦਾ ਹੈ, ਕਿਉਂਕਿ ਅੱਜਕੱਲ੍ਹ ਲੋਕਾਂ ਨੂੰ ਉਨ੍ਹਾਂ ਦੇ ਸਾਥ ਦੀ ਲੋੜ ਹੈ ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਜਾ ਰਹੀ।

ਜਿਸ ਕਾਰਨ ਅੱਜਕੱਲ੍ਹ ਆਮ ਜਨਤਾ ਨੂੰ ਪ੍ਰਾਈਵੇਟ ਹਸਪਤਾਲਾਂ ਦੇ ਧੱਕੇ ਖਾਣੇ ਪੈ ਰਹੇ ਹਨ। ਜਿਥੇ ਕਿ ਉਨ੍ਹਾਂ ਤੋਂ ਲੱਖਾਂ ਰੁਪਏ ਦੀਆਂ ਫੀਸਾਂ ਲਈਆਂ ਜਾਂਦੀਆਂ ਹਨ ਅਤੇ ਹਰ ਗ਼ਰੀਬ ਆਦਮੀ ਦੀ ਐਨੀ ਪਹੁੰਚ ਨਹੀਂ ਹੁੰਦੀ ਕਿ ਉਹ ਇੰਨੀਆਂ ਮਹਿੰਗੀਆਂ ਦਵਾਈਆਂ ਲੈ ਸਕੇ ਅਤੇ ਮਹਿੰਗਾ ਇਲਾਜ ਕਰਵਾ ਸਕੇ । ਸੋ ਇਸ ਲਈ ਪੰਜਾਬ ਸਰਕਾਰ ਨੂੰ ਹੁਣ ਲੋਕਾਂ ਵਾਸਤੇ ਕੰਮ ਕਰਨ ਦੀ ਲੋੜ ਹੈ ਅਤੇ ਉਨ੍ਹਾਂ ਨੇ ਦੱਸਿਆ ਕਿ ਰੋਪੜ ਦੇ ਸਰਕਾਰੀ ਹਸਪਤਾਲ ਵਿਚ ਜੋ ਵੀ ਵੈਂਟੀਲੇਟਰ ਅਤੇ ਆਈਸੀਯੂ ਬੈੱਡ ਹਨ, ਉਹ ਸਹੀ ਤਰੀਕੇ ਨਾਲ ਨਹੀਂ ਕਰਦੇ। ਨਾਲ ਹੀ ਉਨ੍ਹਾਂ ਦੱਸਿਆ ਕਿ ਵੈਂਟੀਲੇਟਰਾਂ ਅਤੇ ਆਈਸੀਯੂ ਬੈੱਡ ਨੂੰ ਚਲਾਉਣ ਵਾਸਤੇ ਹਸਪਤਾਲਾਂ ਵਿਚ ਸਟਾਫ ਨਹੀਂ ਹੈ ।

Leave a Reply

Your email address will not be published.