ਲਾਕਡਾਊਨ ਵਿੱਚ ਲਾੜਾ ਲਾੜੀ ਨੂੰ ਵਿਆਹ ਲਿਆਇਆ ਮੋਟਰਸਾਈਕਲ ਉੱਪਰ ,ਅੱਗੋਂ ਨਾਕੇ ਤੇ ਖੜ੍ਹੀ ਪੁਲਸ ਨੇ ਪਾਇਆ ਅਨੋਖਾ ਸ਼ਗਨ

Viral Khabar

ਜਿਵੇਂ ਕਿ ਅਸੀਂ ਜਾਣਦੇ ਹੀ ਹਾਂ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਲਾਕਡਾਊਨ ਅਤੇ ਨਾਈਟ ਕਰਫਿਊ ਲਗਾਇਆ ਗਿਆ ਹੈ ਦੱਸੋ ਇਸ ਤੋਂ ਇਲਾਵਾ ਬਹੁਤ ਸਾਰੇ ਜਾਂ ਹੋਰ ਅਦਾਲਤਾਂ ਵੀ ਦਿੱਤੀਆਂ ਗਈਆਂ ਕਿ ਕਿਸੇ ਵੀ ਜਗ੍ਹਾ ਤੇ ਜਾਂ ਕਿਸੇ ਵੀ ਸਮਾਗਮ ਵਿੱਚ ਦਸ ਤੋਂ ਜ਼ਿਆਦਾ ਵਿਅਕਤੀ ਇਕੱਠੇ ਨਹੀਂ ਹੋ ਸਕਦੇ। ਇਸ ਲਈ ਜੋ ਇਸ ਕੋਰੋਨਾ ਕਾਲ ਵਿਚ ਵਿਆਹ ਹੋ ਰਹੇ ਹਨ ਉਹ ਵੀ ਬੜੇ ਸਾਦੇ ਢੰਗ ਨਾਲ ਕੀਤੇ ਜਾ ਰਹੇ ਹਨ ।ਇਸੇ ਤਰ੍ਹਾਂ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਿਖਾਈ ਦੇ ਰਿਹਾ ਹੈ ਕਿ ਇਕ ਨਵ ਵਿਆਹਿਆ ਜੋੜਾ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਘਰ ਵੱਲ ਨੂੰ ਜਾ ਰਿਹਾ ਹੈ।

ਰਸਤੇ ਵਿੱਚ ਉਨ੍ਹਾਂ ਨੂੰ ਪੁਲਸ ਵਾਲਿਆਂ ਨੇ ਰੋਕਿਆ ਅਤੇ ਇਸ ਨਵ ਵਿਆਹੇ ਜੋੜੇ ਨੂੰ ਆਸ਼ੀਰਵਾਦ ਦਿੱਤਾ। ਪੁਲੀਸ ਵਾਲਿਆਂ ਵੱਲੋਂ ਇਸ ਵੀਡੀਓ ਵਿੱਚ ਦਿਖਾਇਆ ਜਾ ਰਿਹਾ ਹੈ ਕਿ ਉਨ੍ਹਾਂ ਵੱਲੋਂ ਇਸ ਜੋੜੇ ਦੇ ਸਭ ਤੋਂ ਪਹਿਲਾਂ ਹਾਰ ਪਾਏ ਗਏ ਉਸ ਤੋਂ ਬਾਅਦ ਉਨ੍ਹਾਂ ਨੂੰ ਕੁਝ ਸ਼ਗਨ ਵਜੋਂ ਪੈਸੇ ਵੀ ਦਿੱਤੇ ਗਏ।ਸੋ ਪੁਲੀਸ ਦੁਆਰਾ ਇਹ ਵੀਡਿਓ ਗਿਆਰਾਂ ਮਈ ਨੂੰ ਸ਼ੇਅਰ ਕੀਤੀ ਗਈ ਸੀ ਜਿਸ ਵਿਚ ਉਨ੍ਹਾਂ ਨੇ ਇਸ ਨਵ ਵਿਆਹੇ ਜੋੜੇ ਨੂੰ ਵਧਾਈ ਦਿੱਤੀ ਸੀ ।ਇਸ ਤੋਂ ਇਲਾਵਾ ਪੰਜਾਬ ਪੁਲਸ ਦਾ ਕਹਿਣਾ ਹੈ ਕਿ ਸਾਰਿਆਂ ਨੂੰ ਕੋਰੋਨਾ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ ਅਤੇ ਮੌਕੇ ਦੇ ਹਾਲਾਤਾਂ ਨੂੰ ਦੇਖਦੇ ਹੋਏ ਸਾਦੇ ਵਿਆਹ ਕਰਨੇ ਚਾਹੀਦੇ ਹਨ ਇਸ ਨਾਲ ਇੱਕ ਪਾਸੇ ਖਰਚਾ ਘੱਟ ਹੁੰਦਾ ਹੈ ਅਤੇ ਨਾਲ ਹੀ ਕਿਸੇ ਵੀ ਤਰ੍ਹਾਂ ਦੀ ਪੁਲੀਸ ਕਾਰਵਾਈ ਵਿਆਹ ਵਿੱਚ ਨਹੀਂ ਹੁੰਦੀ ।

ਸੋ ਪੰਜਾਬ ਪੁਲੀਸ ਦਾ ਇਥੇ ਇਕ ਨਵਾਂ ਰੂਪ ਦੇਖਣ ਨੂੰ ਮਿਲਿਆ ਜੋ ਕਿ ਲੋਕਾਂ ਵਿੱਚ ਪਿਆਰ ਦਾ ਸੁਨੇਹਾ ਵੰਡਦੀ ਨਜ਼ਰ ਆ ਰਹੀ ਹੈ ਪਰ ਅਸੀਂ ਅਕਸਰ ਦੇਖਦੇ ਹਾਂ ਕਿ ਪੁਲਸ ਹਮੇਸ਼ਾ ਲੋਕਾਂ ਨਾਲ ਧੱਕੇਸ਼ਾਹੀ ਕਰਦੀ ਹੈ,ਪਰ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਸਮਝ ਜਾਵੋਗੇ ਕਿ ਸਾਰੇ ਇੱਕੋ ਜਿਹੇ ਨਹੀਂ ਹੁੰਦੇ । ਕੁਝ ਲੋਕ ਅਜਿਹੇ ਜ਼ਰੂਰ ਹੁੰਦੇ ਹਨ ਜੋ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝਦੇ ਹਨ ਅਤੇ ਜੇਕਰ ਕੋਈ ਸਹੀ ਕਰਦਾ ਹੈ ਤਾਂ ਉਸ ਦੀ ਤਾਰੀਫ ਵੀ ਕਰਦੇ ਹਨ ਤੇ ਜੇਕਰ ਕੋਈ ਗਲਤ ਕਰਦਾ ਹੈ ਉਸ ਨੂੰ ਸਜ਼ਾ ਵੀ ਦਿੰਦੇ ਹਨ।

ਇਸ ਨਵ ਵਿਆਹੇ ਜੋੜੇ ਵੱਲੋਂ ਲੋਕਾਂ ਨੂੰ ਇੱਕ ਸੁਨੇਹਾ ਵੀ ਦਿੱਤਾ ਗਿਆ ਕਿ ਸਾਰਿਆਂ ਨੂੰ ਸਾਦੇ ਵਿਆਹ ਕਰਨੇ ਚਾਹੀਦੇ ਹਨ ਤਾਂ ਜੋ ਖਰਚੇ ਤੋਂ ਬਚਿਆ ਜਾ ਸਕੇ ।

Leave a Reply

Your email address will not be published. Required fields are marked *