ਘਰ ਦਾ ਸਾਰਾ ਸਾਮਾਨ ਚੱਕ ਕੇ ਚੋਰ ਹੋਇਆ ਫਰਾਰ ,ਚੋਰ ਪਿੱਛੇ ਚੰਨ ਤੇ ਪੁਲਸ ਵਾਲਿਆਂ ਦੀ ਸੀ ਸੀ ਟੀ ਵੀ ਵਿਚ ਬਣੀ ਵੀਡੀਓ

Viral Khabar

ਅੱਜਕੱਲ੍ਹ ਪੰਜਾਬ ਵਿੱਚ ਚੋਰੀ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ ,ਭਾਵੇਂ ਕਿ ਪੁਲਸ ਵਾਲਿਆਂ ਵੱਲੋਂ ਬਹੁਤ ਸਾਰੇ ਚੋਰਾਂ ਨੂੰ ਫੜ ਲਿਆ ਜਾਂਦਾ ਹੈ। ਪਰ ਫਿਰ ਵੀ ਇਸ ਚੋਰ ਮਾਫੀਆ ਤੇ ਕਿਸੇ ਦਾ ਖ਼ੌਫ਼ ਨਹੀਂ ਹੈ ਅਤੇ ਲਗਾਤਾਰ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ।ਪਿਛਲੇ ਦਿਨੀਂ ਨਾਭਾ ਦੀ ਆਤਮਾ ਕਲੋਨੀ ਵਿਚ ਲੱਖਾਂ ਦੀ ਚੋਰੀ ਕੀਤੀ ਗਈ ।ਪਰਿਵਾਰਕ ਮੈਂਬਰਾਂ ਦਾ ਦੱਸਣਾ ਹੈ ਕਿ ਇਹ ਚੋਰੀ ਸਵੇਰੇ ਤਿੰਨ ਵਜੇ ਤੋਂ ਲੈ ਕੇ ਚਾਰ ਵਜੇ ਦੇ ਵਿਚਕਾਰ ਹੋਈ ਉਸ ਸਮੇਂ ਸਾਰਾ ਪਰਿਵਾਰ ਸੁੱਤਾ ਪਿਆ ਸੀ ।ਪਰਿਵਾਰਕ ਮੈਂਬਰਾਂ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਨੂੰ ਕੋਈ ਹੋਸ਼ ਨਹੀਂ ਸੀ ਲੱਗਦਾ ਹੈ

ਕਿਸੇ ਭੇਤੀ ਬੰਦੇ ਨੇ ਪਹਿਲਾਂ ਉਨ੍ਹਾਂ ਨੂੰ ਕੁਝ ਸੁੰਘਾਇਆ ਹੈ ।ਇਸ ਚੋਰੀ ਦੇ ਦੌਰਾਨ ਚੋਰ ਵੱਲੋਂ ਉਨ੍ਹਾਂ ਦੇ ਘਰ ਵਿਚੋਂ ਬਾਈ ਤੋਲੇ ਸੋਨਾ ਕੈਸ਼ ਅਤੇ ਉਨ੍ਹਾਂ ਦੀ ਐਕਟਿਵਾ ਚੋਰੀ ਕੀਤੀ ਗਈ ।ਇਨ੍ਹਾਂ ਦੇ ਪਰਿਵਾਰ ਵਿੱਚ ਚਾਰ ਮੈਂਬਰ ਹਨ ਜਿਨ੍ਹਾਂ ਵਿੱਚੋਂ ਲੜਕੀ ਦਾ ਕਹਿਣਾ ਹੈ ਕਿ ਉਹ ਰਾਤ ਨੂੰ ਬਾਥਰੂਮ ਜਾਣ ਲਈ ਉੱਠੀ ਤਾਂ ਅਤੇ ਉਸ ਨੂੰ ਇਕ ਟੁੱਟਿਆ ਹੋਇਆ ਗੋਲਕ ਦਿਖਾਈ ਦਿੱਤਾ ਤਾਂ ਉਸ ਨੇ ਘਰ ਦੀਆਂ ਅਲਮਾਰੀਆਂ ਚੈੱਕ ਕੀਤੀਆਂ ਤਾਂ ਉਥੇ ਕੁਝ ਨਹੀਂ ਸੀ। ਉਸਤੋਂ ਬਾਅਦ ਉਸ ਨੇ ਆਪਣੇ ਮਾਂ ਪਿਓ ਨੂੰ ਉਠਾਇਆ ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਘਰ ਦੇ ਸਾਮਾਨ ਨੂੰ ਚੈੱਕ ਕੀਤਾ ਤਾਂ ਉਨ੍ਹਾਂ ਦੀ ਮਾਂ ਦਾ ਬਾਈ ਤੋਲੇ ਸੋਨਾ ਗਾਇਬ ਸੀ।

ਇਸ ਤੋਂ ਬਾਅਦ ਪਰਿਵਾਰ ਵੱਲੋਂ ਪੁਲੀਸ ਨੂੰ ਸੂਚਨਾ ਦਿੱਤੀ ਗਈ ਅਤੇ ਘਰ ਦੇ ਅੱਗੇ ਲੱਗੇ ਹੋਏ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਤਾਂ ਉਸ ਚ ਇਕ ਵਿਅਕਤੀ ਦਿਖਾਈ ਦੇ ਰਿਹਾ ਹੈ , ਉਸ ਦੇ ਪਿੱਛੇ ਦੋ ਪੁਲੀਸ ਵਾਲੇ ਮੋਟਰਸਾਈਕਲ ਤੇ ਸਵਾਰ ਹੋ ਕੇ ਲੰਘਦੇ ਦਿਖਾਈ ਦੇ ਰਹੇ ਹਨ। ਪਰਿਵਾਰ ਵੱਲੋਂ ਸੀਸੀਟੀਵੀ ਵਿੱਚ ਦਿਖੇ ਇਨ੍ਹਾਂ ਪੁਲੀਸ ਵਾਲਿਆਂ ਉਤੇ ਸਵਾਲ ਉਠਾਏ ਜਾ ਰਹੇ ਹਨ ਉੱਧਰ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ।

ਪਰ ਛੇਤੀ ਹੀ ਦੋਸ਼ੀ ਨੂੰ ਫੜ ਕੇ ਉਸ ਉੱਤੇ ਕਾਰਵਾਈ ਕੀਤੀ ਜਾਵੇਗੀ।ਪਰ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਅਜਿਹੇ ਮਾਮਲਿਆਂ ਵਿੱਚ ਪੀੜਤਾਂ ਨੂੰ ਛੇਤੀ ਇਨਸਾਫ ਨਹੀਂ ਮਿਲਦਾ ।

Leave a Reply

Your email address will not be published. Required fields are marked *