ਅੱਜਕੱਲ੍ਹ ਇੰਟਰਨੈੱਟ ਦਾ ਜ਼ਮਾਨਾ ਹੈ ਅਤੇ ਬਹੁਤ ਸਾਰੇ ਬੇਰੁਜ਼ਗਾਰ ਨੌਜਵਾਨ ਨੌਕਰੀ ਦੀ ਤਲਾਸ਼ ਲਈ ਇੰਟਰਨੈੱਟ ਤੇ ਬਣੀਆਂ ਵੈੱਬਸਾਈਟਾਂ ਉੱਤੇ ਆਪਣਾ ਰਿਜ਼ਊਮ ਪਾਉਂਦੇ ਹਨ । ਕਈ ਵਾਰ ਇਨ੍ਹਾਂ ਬੇਰੁਜ਼ਗਾਰ ਨੌਜਵਾਨਾਂ ਨੂੰ ਕੁਝ ਕੰਪਨੀਆਂ ਵੱਲੋਂ ਫੋਨ ਕਰਕੇ ਪਹਿਲਾਂ ਇਨ੍ਹਾਂ ਕੰਪਨੀਆਂ ਵੱਲੋਂ ਕੁਝ ਪੈਸੇ ਦੀ ਮੰਗ ਕੀਤੀ ਜਾਂਦੀ ਹੈ । ਇੱਥੇ ਕੁਝ ਕੰਪਨੀਆਂ ਅਸਲੀ ਹੁੰਦੀਆਂ ਹਨ ਅਤੇ ਕੁਝ ਨਕਲੀ । ਸੋ ਇਹੋ ਜਿਹੀਆਂ ਵੈੱਬਸਾਈਟਾਂ ਰਾਹੀਂ ਕੁਝ ਲੋਕਾਂ ਨੂੰ ਨੌਕਰੀ ਮਿਲ ਜਾਂਦੀ ਹੈ ਅਤੇ ਬਹੁਤ ਸਾਰੇ ਲੋਕਾਂ ਨਾਲ ਠੱਗੀਆਂ ਵੀ ਹੋ ਜਾਂਦੀਆਂ ਹਨ । ਇਸੇ ਤਰ੍ਹਾਂ ਦਾ ਮਾਮਲਾ ਰੂਪਨਗਰ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਕਿ ਇਕ ਪਤੀ ਪਤਨੀ ਦੁਬਾਰਾ ਥਾਣਾ ਸਿਟੀ ਰੂਪਨਗਰ ਵਿਚ ਸ਼ਿਕਾਇਤ ਦਰਜ ਕਰਵਾਈ ਗਈ ਹੈ ।
ਕਿ ਉਹਨਾਂ ਨਾਲ ਸਾਈਬਰ ਠੱਗਾਂ ਵੱਲੋਂ ਡੇਢ ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ ।ਇੱਥੇ ਪਤੀ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਵੱਲੋਂ ਨੌਕਰੀ ਡੌਟ ਕੌਮ ਤੇ ਆਪਣਾ ਰਿਜ਼ੀਊਮ ਸੈਂਡ ਕੀਤਾ ਹੋਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਫ਼ੋਨ ਤੇ ਇਕ ਈ ਮੇਲ ਆਇਆ ਕਿ ਤੁਹਾਡਾ ਨਾਮ ਸਲੈਕਟ ਹੋ ਗਿਆ ਹੈ ਏਅਰਪੋਰਟ ਦੀ ਨੌਕਰੀ ਵਾਸਤੇ ਅਤੇ ਨਾਲ ਹੀ ਡੇਢ ਲੱਖ ਰੁਪਏ ਦੀ ਮੰਗ ਕੀਤੀ ਗਈ ।ਇਸ ਪਤੀ ਪਤਨੀ ਦੁਬਾਰਾ ਉਨ੍ਹਾਂ ਦੀ ਮੰਗ ਪੂਰੀ ਵੀ ਕੀਤੀ ਗਈ ਅਤੇ ਬਾਅਦ ਵਿਚ ਹੌਲੀ ਹੌਲੀ ਇਨ੍ਹਾਂ ਦੀ ਈਮੇਲ ਤੇ ਅਜਿਹੇ ਮੈਸੇਜ ਆਉਂਦੇ ਰਹੇ ਕੀ ਤੁਹਾਡੀ ਨੌਕਰੀ ਦਾ ਪ੍ਰੋਸੈੱਸ ਚੱਲ ਰਿਹਾ ਹੈ ਅਤੇ ਛੇਤੀ ਹੀ ਤੁਹਾਨੂੰ ਨੌਕਰੀ ਮਿਲ ਜਾਵੇਗੀ ।
ਇਸ ਦੌਰਾਨ ਸਾਈਬਰ ਠੱਗਾਂ ਵੱਲੋਂ ਕੁੱਝ ਨਕਲੀ ਦਸਤਾਵੇਜ਼ ਇਨ੍ਹਾਂ ਦੇ ਘਰ ਭੇਜੇ ਜਾ ਰਹੇ ਸੀ ਤਾਂ ਕਿ ਇਨ੍ਹਾਂ ਨੂੰ ਸ਼ੱਕ ਨਾ ਹੋਵੇ ਕਿ ਇਹ ਕੋਈ ਨਕਲੀ ਬੰਦੇ ਕਰ ਰਹੇ ਹਨ। ਇਸ ਦੇ ਦੌਰਾਨ ਇਨ੍ਹਾਂ ਦੇ ਘਰ ਕੁਝ ਚੈੱਕ ਭੇਜੇ ਗਏ, ਇਕ ਜੁਆਇਨਿੰਗ ਲੈਟਰ ਭੇਜਿਆ ਗਿਆ । ਪਰ ਬਾਅਦ ਵਿੱਚ ਜਦੋਂ ਇਨ੍ਹਾਂ ਨੂੰ ਹੌਲੀ ਹੌਲੀ ਸ਼ੱਕ ਹੋਣ ਲੱਗਿਆ ਤਾਂ ਇਨ੍ਹਾਂ ਨੇ ਏਅਰਪੋਰਟ ਤੇ ਜਾ ਕੇ ਪਤਾ ਕੀਤਾ ਤਾਂ ਉੱਥੇ ਏਅਰਪੋਰਟ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅਜਿਹੀ ਕੋਈ ਵਿਕੈਂਸੀ ਨਹੀਂ ਕੱਢੀ ਗਈ ਅਤੇ ਤੁਹਾਡੇ ਨਾਲ ਫਰਾਡ ਹੋਇਆ ਹੈ। ਹੁਣ ਰੂਪਨਗਰ ਦੇ ਐੱਸ ਐੱਚ ਓ ਰਾਜੀਵ ਚੌਧਰੀ ਦਾ ਕਹਿਣਾ ਹੈ
ਕਿ ਉਨ੍ਹਾਂ ਵੱਲੋਂ ਇਸ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ ਅਤੇ ਛੇਤੀ ਹੀ ਇਨ੍ਹਾਂ ਸਾਈਬਰ ਠੱਗਾਂ ਨੂੰ ਫੜ ਲਿਆ ਜਾਵੇਗਾ ਅਤੇ ਸਖਤ ਕਾਰਵਾਈ ਕੀਤੀ ਜਾਵੇਗੀ ।