ਕੈਪਟਨ ਦੇ ਰਾਜ ਵਿੱਚ ਹੋ ਰਹੀ ਸ਼ਰ੍ਹੇਆਮ ਧੱਕਾਸ਼ਾਹੀ ,ਦੁਕਾਨ ਖੁੱਲ੍ਹਵਾ ਕੇ ਕੱਟਿਆ ਗਿਆ ਚਲਾਨ

Viral Khabar

ਕੋਰੋਨਾ ਨੂੰ ਦੇਖਦਿਆਂ ਹੋਇਆਂ ਪੰਜਾਬ ਸਰਕਾਰ ਵੱਲੋਂ ਕੁਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੀ ਜਿਨ੍ਹਾਂ ਮੁਤਾਬਕ ਦੋ ਹਫ਼ਤਿਆਂ ਦਾ ਲਾਕਡਾਊਨ ਪੰਜਾਬ ਵਿੱਚ ਕੀਤਾ ਗਿਆ ਸੀ, ਪਰ ਜਦੋਂ ਪੰਜਾਬ ਦੇ ਲੋਕਾਂ ਦੁਆਰਾ ਪੰਜਾਬ ਸਰਕਾਰ ਉੱਤੇ ਦਬਾਅ ਬਣਾਇਆ ਜਾਣ ਲੱਗਿਆ ਕਿ ਉਨ੍ਹਾਂ ਉੱਤੇ ਇਹ ਲਾਕਡਾਊਨ ਨਾ ਥੋਪਿਆ ਜਾਵੇ। ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਕੁਝ ਹੋਰ ਹਦਾਇਤਾਂ ਜਾਰੀ ਕੀਤੀਆਂ ਜਿਸ ਅਨੁਸਾਰ ਪੰਜਾਬ ਦੇ ਬਾਜ਼ਾਰਾਂ ਵਿੱਚ ਕੁਝ ਜ਼ਰੂਰੀ ਸਾਮਾਨ ਦੀਆਂ ਦੁਕਾਨਾਂ ਖੋਲ੍ਹੀਆਂ ਜਾ ਸਕਦੀਆਂ ਹਨ। ਲਾਕਡਾਊਨ ਦਾ ਇੱਕੋ ਇੱਕ ਮਤਲਬ ਹੈ ਕਿ ਬਾਜ਼ਾਰਾਂ ਵਿੱਚ ਭੀੜ ਨਾ ਕੀਤੀ ਜਾਵੇ ਤਾਂ ਜੋ ਕੋਰੋਨਾ ਇਕ ਤੋਂ ਦੂਜੇ ਵਿਅਕਤੀ ਤਕ ਨਾ ਫੈਲੇ ।

ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਇਕ ਵਿਅਕਤੀ ਆਪਣੀ ਦੁਕਾਨ ਵਿੱਚ ਇਕੱਲਾ ਵੀ ਨਹੀਂ ਬੈਠ ਸਕਦਾ। ਪਰ ਫਿਲੌਰ ਤੋਂ ਇਕ ਅਜਿਹੀ ਵੀਡੀਓ ਸਾਹਮਣੇ ਆ ਰਹੀ ਹੈ ਜਿਸ ਵਿਚ ਇਕ ਵਿਅਕਤੀ ਆਪਣੀ ਦੁਕਾਨ ਵਿਚ ਇਕੱਲਾ ਬੈਠਾ ਸੀ ਅਤੇ ਦੁਕਾਨ ਦਾ ਸ਼ਟਰ ਬੰਦ ਸੀ। ਪਰ ਜਦੋਂ ਪੁਲਸ ਵਾਲਿਆਂ ਨੂੰ ਭਿਣਕ ਲੱਗੀ ਕੇ ਦੁਕਾਨ ਦੇ ਅੰਦਰ ਕੋਈ ਹੈ ਤਾਂ ਉਨ੍ਹਾਂ ਨੇ ਦੁਕਾਨਦਾਰ ਤੋਂ ਸ਼ਟਰ ਚੁਕਵਾਇਆ ਅਤੇ ਬਾਅਦ ਵਿਚ ਉਸ ਦੁਕਾਨਦਾਰ ਨਾਲ ਬਦਤਮੀਜ਼ੀ ਕਰਨ ਲੱਗੇ, ਉਸ ਤੋਂ ਬਾਅਦ ਦੁਕਾਨਦਾਰ ਦਾ ਚਲਾਨ ਵੀ ਕੱਟਿਆ ਗਿਆ।

ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ । ਦੱਸ ਦਈਏ ਕਿ ਇਹ ਇਕ ਦਰਜੀ ਦੀ ਦੁਕਾਨ ਸੀ, ਜਿਸ ਅੰਦਰ ਦੱਸਦੀ ਆਪਣਾ ਕੰਮ ਕਰ ਰਿਹਾ ਸੀ। ਉਸ ਦੀ ਦੁਕਾਨ ਅੰਦਰ ਕੋਈ ਗਾਹਕ ਵੀ ਨਹੀਂ ਸੀ, ਪਰ ਫਿਰ ਵੀ ਪੁਲੀਸ ਵਾਲਿਆਂ ਵੱਲੋਂ ਉਸ ਨਾਲ ਧੱਕੇਸ਼ਾਹੀ ਕੀਤੀ ਗਈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕਾਂ ਵੱਲੋਂ ਪੁਲੀਸ ਵਾਲਿਆਂ ਦੀ ਨਿੰਦਾ ਕੀਤੀ ਜਾ ਰਹੀ ਹੈ। ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਇਹ ਖਬਰਾਂ ਮਿਲ ਰਹੀਆਂ ਹਨ ਕਿ ਪੁਲੀਸ ਵਾਲਿਆਂ ਵੱਲੋਂ ਲੋਕਾਂ ਦੀਆਂ ਦੁਕਾਨਾਂ ਸਮੇਂ ਤੋਂ ਪਹਿਲਾਂ ਬੰਦ ਕਰਵਾਈਆਂ ਜਾ ਰਹੀਆਂ ਹਨ ਅਤੇ ਨਾਲ ਹੀ ਆਪਣੀ ਦਾਦਾਗਿਰੀ ਦਿਖਾਈ ਜਾ ਰਹੀ ਹੈ।

ਲੋਕਾਂ ਦੇ ਵਾਧੂ ਦੇ ਚਲਾਨ ਕੱਟੇ ਜਾ ਰਹੇ ਹਨ, ਪਰ ਜਦੋਂ ਕਿਸੇ ਲੀਡਰ ਦੀ ਕੋਈ ਰੈਲੀ ਹੋਵੇ ਤਾਂ ਉਦੋਂ ਇਹ ਪੁਲੀਸ ਵਾਲੇ ਭਿੱਜੀ ਬਿੱਲੀ ਬਣ ਜਾਂਦੇ ਹਨ ।

Leave a Reply

Your email address will not be published. Required fields are marked *