11 ਸਾਲ ਦੀ ਬੱਚੀ ਨਾਲ ਹੋਇਆ ਸ਼ਰ੍ਹੇਆਮ ਧੱਕਾ ,ਪਰਿਵਾਰ ਨੇ ਦਿੱਤੀ ਆਤਮਹੱਤਿਆ ਕਰਨ ਦੀ ਚਿਤਾਵਨੀ

Viral Khabar

ਅੱਜਕੱਲ੍ਹ ਪੁਲੀਸ ਪ੍ਰਸ਼ਾਸਨ ਵੱਲੋਂ ਆਪਣੀ ਡਿਊਟੀ ਚੰਗੀ ਤਰ੍ਹਾਂ ਨਾਲ ਨਹੀਂ ਨਿਭਾਈ ਜਾਂਦੀ ਇਸ ਕਰਕੇ ਸਾਡੇ ਆਲੇ ਦੁਆਲੇ ਬਹੁਤ ਸਾਰੀਆਂ ਲੜਕੀਆਂ ਨਾਲ ਛੇੜ ਛਾੜ ਹੁੰਦੀ ਹੈ। ਅਜਿਹੇ ਲੋਕਾਂ ਦੀ ਹਿੰਮਤ ਉਦੋਂ ਹੋਰ ਵਧੀ ਹੈ ਜਦੋਂ ਪੁਲੀਸ ਦੁਆਰਾ ਇਸ ਤਰ੍ਹਾਂ ਦੇ ਕੇਸ ਵਿਚ ਚੰਗੀ ਤਰ੍ਹਾਂ ਕਾਰਵਾਈ ਨਹੀਂ ਕੀਤੀ ਜਾਂਦੀ।ਇਸੇ ਤਰ੍ਹਾਂ ਦਾ ਇਕ ਮਾਮਲਾ ਖੇਮਕਰਨ ਤੋਂ ਸਾਹਮਣੇ ਆ ਰਿਹਾ ਹੈ, ਜਿੱਥੇ ਕਿ ਖੇਮਕਰਨ ਥਾਣੇ ਵਿਚ ਇਕ ਔਰਤ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਕਿ ਉਸਦੀ ਲੜਕੀ ਨਾਲ ਉਸਦੇ ਗੁਆਂਢੀਆਂ ਵੱਲੋਂ ਛੇੜਛਾੜ ਕੀਤੀ ਗਈ ਹੈ ।

ਇਸ ਸੰਬੰਧ ਵਿਚ ਉਸ ਔਰਤ ,ਉਸ ਦੀ ਲੜਕੀ ਅਤੇ ਪੂਰੇ ਪਰਿਵਾਰ ਵੱਲੋਂ ਹੱਥ ਵਿਚ ਜ਼ਹਿਰੀਲੀ ਦਵਾਈ ਫੜ ਕੇ ਕਿਹਾ ਜਾ ਰਿਹਾ ਹੈ ਕਿ ਜੇਕਰ ਉਨ੍ਹਾਂ ਨਾਲ ਪੁਲਸ ਵੱਲੋਂ ਇਨਸਾਫ ਨਾ ਕੀਤਾ ਗਿਆ ਤਾਂ ਉਹ ਆਪਣੀ ਜੀਵਨ ਲੀਲਾ ਇਕ ਸਾਥ ਹੀ ਸਮਾਪਤ ਕਰ ਲੈਣਗੇ। ਜਾਣਕਾਰੀ ਮੁਤਾਬਕ ਔਰਤ ਮਨਜੀਤ ਕੌਰ ਜਿਸ ਦੀ ਲੜਕੀ ਸੁਮਨਦੀਪ ਕੌਰ ਨਾਲ ਲੰਬੇ ਸਮੇਂ ਤੋਂ ਛੇੜਛਾੜ ਕੀਤੀ ਜਾ ਰਹੀ ਹੈ ਅਤੇ ਪਿਛਲੇ ਦਿਨੀਂ ਜਦੋਂ ਲੜਕੀ ਦੇ ਘਰ ਕੋਈ ਨਹੀਂ ਸੀ ਤਾਂ ਉਨ੍ਹਾਂ ਦੇ ਗੁਆਂਢੀ ਵੱਲੋਂ ਲੜਕੀ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਇਸ ਦੌਰਾਨ ਲੜਕੀ ਨੂੰ ਸੱਟ ਵੀ ਲੱਗੀ ਹੈ

ਅਤੇ ਜਦੋਂ ਲੜਕੀ ਦੇ ਭਰਾ ਗੁਰਮੇਲ ਸਿੰਘ ਵੱਲੋਂ ਉਨ੍ਹਾਂ ਦੇ ਗੁਆਂਢੀ ਜੋਗਾ ਨੂੰ ਇਸ ਅਜਿਹਾ ਨਾ ਕਰਨ ਲਈ ਰੋਕਿਆ ਗਿਆ ਤਾਂ ਉਸ ਤੋਂ ਬਾਅਦ ਉਨ੍ਹਾਂ ਦੇ ਗੁਆਂਢੀਆਂ ਵੱਲੋਂ ਲੜਕੀ ਦੇ ਭਰਾ ਨਾਲ ਵੀ ਕੁੱਟਮਾਰ ਕੀਤੀ ਗਈ । ਇਸ ਲਈ ਇਨ੍ਹਾਂ ਦੇ ਸਾਰੇ ਪਰਿਵਾਰ ਦਾ ਕਹਿਣਾ ਹੈ ਕਿ ਇਨ੍ਹਾਂ ਦੇ ਗੁਆਂਢੀ ਜੋਗਾ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਦੱਸ ਦਈਏ ਕਿ ਲੜਕੀ ਸੁਮਨਦੀਪ ਕੌਰ ਦੀ ਉਮਰ ਸਿਰਫ ਗਿਆਰਾਂ ਬਾਰਾਂ ਸਾਲ ਦੀ ਹੈ ਅਤੇ ਉਹ ਪੰਜਵੀਂ ਜਮਾਤ ਦੀ ਵਿਦਿਆਰਥਣ ਹੈ।

ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਗਵਾਂਢੀ ਪੈਸੇ ਵਾਲੇ ਹਨ ਜਿਸ ਕਾਰਨ ਪੁਲਸ ਵੱਲੋਂ ਉਨ੍ਹਾਂ ਨਾਲ ਇਨਸਾਫ ਨਹੀਂ ਕੀਤਾ ਜਾ ਰਿਹਾ। ਦੂਜੇ ਪਾਸੇ ਪੁਲਸ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਵਿੱਚ ਛਾਣਬੀਣ ਕਰ ਰਹੀ ਹੈ ਅਤੇ ਕਾਰਵਾਈ ਕੀਤੀ ਜਾਵੇਗੀ ।

Leave a Reply

Your email address will not be published.