I P L ਪ੍ਰਸੰਸਕਾਂ ਨੂੰ ਲੱਗਾ ਵੱਡਾ ਝਟਕਾ ,ਬੀ ਸੀ ਸੀ ਆਈ ਨੇ ਕੀਤਾ ਮੁਲਤਵੀ

Viral Khabar

ਅੱਜ ਦੀ ਸਭ ਤੋਂ ਵੱਡੀ ਖਬਰ ਕ੍ਰਿਕਟ ਪ੍ਰੇਮੀਆਂ ਦੇ ਨਾਲ ਜੁੜੀ ਹੋਈ ਹੈ ।ਜਿਸ ਵਿੱਚ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਦੁਨੀਆਂ ਦੇ ਵਿੱਚ ਸਭ ਤੋਂ ਪਸੰਦੀਦਾ ਟੂਰਨਾਮੈਂਟ i p l ਉੱਪਰ ਇਸ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਕੋਰੋਨਾ ਦਾ ਖਤਰਾ ਮੰਡਰਾ ਰਿਹਾ ਸੀ ।ਪਰ ਜਿਵੇਂ ਜਿਵੇਂ ਇਹ ਹੁਣ ਅੱਗੇ ਵਧ ਰਿਹਾ ਸੀ ਤਾਂ ਆਈ ਪੀ ਐਲ ਦੇ ਬਹੁਤ ਸਾਰੀਆਂ ਟੀਮਾਂ ਦੇ ਖਿਡਾਰੀ ਕੋਰੋਨਾ ਪੌਜ਼ੇਟਿਵ ਆਉਣ ਲੱਗੇ ਸਨ ।ਇਸ ਨੂੰ ਲੈ ਕੇ ਬੀ ਸੀ ਸੀ ਆਈ ਦੇ ਚੇਅਰਮੈਨ ਰਾਜੀਵ ਸ਼ੁਕਲਾ ਨੇ ਇਹ ਐਲਾਨ ਕੀਤਾ ਹੈ ਕਿ ਅਗਲੇ ਆਉਣ ਵਾਲੇ ਨੋਟਸ ਤੱਕ ਆਈ ਪੀ ਐਲ ਦੇ ਸਾਰੇ ਮੈਚਾਂ ਨੂੰ ਮੁਲਤਵੀ ਕੀਤਾ ਜਾਂਦਾ ਹੈ ।

ਬੀਸੀਸੀਆਈ ਨੇ ਹੁਣ ਇਸ ਤੋਂ ਬਾਅਦ ਹੋਣ ਵਾਲੇ ਸਾਰੇ ਮੈਚਾਂ ਨੂੰ ਆਉਣ ਵਾਲੇ ਨੋਟਸ ਤਕ ਮੁਲਤਵੀ ਕਰਨ ਤੋਂ ਬਾਅਦ ਕਿਹਾ ਹੈ ਕਿ ਹੁਣ ਇਹ ਮੈਚ ਉਦੋਂ ਹੀ ਕਰਾਏ ਜਾਣਗੇ ਜਦੋਂ ਉਨ੍ਹਾਂ ਨੂੰ ਕੋਰੋਨਾ ਤੋਂ ਕੋਈ ਵੀ ਖਤਰਾ ਨਹੀਂ ਲੱਗੇਗਾ ।ਇਸ ਵੱਡੀ ਖ਼ਬਰ ਦੇ ਨਾਲ ਆਈ ਪੀ ਐਲ ਦੇ ਸ਼ੌਕੀਨ ਲੋਕਾਂ ਨੂੰ ਬਹੁਤ ਵੱਡਾ ਝਟਕਾ ਲੱਗਿਆ ਹੈ ।ਕਿਉਂ ਕਿ ਆਈ ਪੀ ਐਲ ਦੁਨੀਆਂ ਦੀ ਸਭ ਤੋਂ ਵੱਡੀ ਟੂਰਨਾਮੈਂਟ ਮੰਨਿਆ ਜਾਂਦਾ ਹੈ ।ਇਸ ਦੇ ਵਿੱਚ ਸਾਰੇ ਦੇਸ਼ਾਂ ਦੇ ਖਿਡਾਰੀ ਹਿੱਸਾ ਲੈਂਦੇ ਹਨ ।ਜਿਸ ਦੇ ਨਾਲ ਲੋਕਾਂ ਦਾ ਬਹੁਤ ਜ਼ਿਆਦਾ ਮਨੋਰੰਜਨ ਹੁੰਦਾ ਹੈ ।ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੋਏ ਮੈਚ ਵਿੱਚ ਦਿੱਲੀ ਦੇ ਗੇਂਦਬਾਜ਼ ਅਮਿਤ ਮਿਸ਼ਰਾ ਨੂੰ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਸੀ ।

ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਵਿਦੇਸ਼ੀ ਖਿਡਾਰੀ ਆਈ ਪੀ ਐਲ ਨੂੰ ਵਿੱਚ ਛੱਡ ਕੇ ਆਪਣੇ ਦੇਸ਼ ਨੂੰ ਵਾਪਸ ਚਲੇ ਗਏ ਸਨ ।ਇਨ੍ਹਾਂ ਦੇ ਵਿੱਚ ਆਸਟਰੇਲੀਆ ਦਾ ਤੇਜ਼ ਗੇਂਦਬਾਜ਼ ਐਂਡਰਿਊ ਟਾਈ ਆਈ ਪੀ ਐੱਲ ਨੂੰ ਛੱਡ ਕੇ ਚਲੇ ਗਏ ਸਨ ।ਇਕ ਹੋਰ ਆਸਟਰੇਲਿਆਈ ਖਿਡਾਰੀ ਵੀ ਵਾਪਸ ਚਲਿਆ ਗਿਆ ਸੀ ਕਿਉਂਕਿ ਉਸ ਨੂੰ ਆਈ ਪੀ ਐਲ ਦੇ ਵਾਇਓ ਬਾਵਲ ਵਿੱਚ ਬਹੁਤੀ ਥਕਾਵਟ ਹੋ ਰਹੀ ਸੀ ਇਸ ਤੋਂ ਬਾਅਦ ਬਾਇਓ ਬਬਲ ਦੇ ਵਿੱਚ ਰਹਿਣ ਤੋਂ ਬਾਅਦ ਵੀ ਕੁਝ ਖਿਡਾਰੀਆਂ ਨੂੰ ਕੋਰੋਨਾ ਪੌਜ਼ੀਟਿਵ ਪਾਇਆ ਗਿਆ । ਇਸ ਦੇ ਨਾਲ ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਡਾਰੀ ਰਿਧੀਮਾਨ ਸਾਹਾ ਨੂੰ ਵੀ ਕੋਰੋਨਾ ਪੌਜ਼ੀਟਿਵ ਪਾਇਆ ਗਿਆ ਹੈ ।

ਇਸ ਲਈ ਹੁਣ ਆਈ ਪੀ ਐੱਲ ਦੇ ਪ੍ਰਸੰਸਕ ਲੋਕਾਂ ਨੂੰ ਮਾਯੂਸੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।ਹੁਣ ਦੇਖਣਾ ਹੋਵੇਗਾ ਕਿ ਕਦੋਂ ਤੱਕ ਆਈ ਪੀ ਐਲ ਦੇ ਮੈਚ ਦੁਬਾਰਾ ਸ਼ੁਰੂ ਹੁੰਦੇ ਹਨ ਜੇ ਘਰ ਨਹੀਂ ਹੁੰਦੇ ਤਾਂ ਬੀ ਸੀ ਸੀ ਆਈ ਨੂੰ ਇਸ ਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਉਠਾਉਣਾ ਪਵੇਗਾ ।

Leave a Reply

Your email address will not be published. Required fields are marked *