ਫੇਸਬੁੱਕ ਉੱਪਰ ਮੁੰਡੇ ਨੇ ਬਣਾਇਆ ਵਿਆਹੀ ਹੋਈ ਕੁੜੀ ਨਾਲ ਰਿਸ਼ਤਾ,ਫਿਰ ਕੁੜੀ ਨੇ ਥਾਣੇ ਵਿੱਚ ਜਾ ਕੀਤਾ ਹੰਗਾਮਾ

Viral Khabar

ਬਟਾਲਾ ਤੂੰ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ ਕਿ ਇੱਕ ਕੁੜੀ ਦਾ ਫੇਸਬੁੱਕ ਤੇ ਇੱਕ ਮੁੰਡੇ ਨਾਲ ਪਿਆਰ ਪਿਆ। ਉਸ ਤੋਂ ਬਾਅਦ ਇਸ ਲੜਕੀ ਦਾ ਕਹਿਣਾ ਹੈ ਕਿ ਇਹ ਸੱਤ ਮਹੀਨੇ ਤੱਕ ਇਸ ਲੜਕੇ ਦੇ ਘਰ ਰਹੀ ।ਜਿਸ ਵਿੱਚ ਉਸ ਦੇ ਮਾਪਿਆਂ ਦੀ ਮਰਜ਼ੀ ਸੀ ਪਰ ਹੁਣ ਲੜਕੇ ਅਤੇ ਉਸ ਦੇ ਮਾਪਿਆਂ ਵੱਲੋਂ ਇਸ ਨੂੰ ਕੁੱਟਮਾਰ ਕਰਕੇ ਘਰੋਂ ਬਾਹਰ ਕਰ ਦਿੱਤਾ ਗਿਆ ਹੈ ।ਜਿਸ ਤੋਂ ਬਾਅਦ ਲੜਕੀ ਵੱਲੋਂ ਬਹੁਤ ਹੰਗਾਮਾ ਕੀਤਾ ਗਿਆ। ਜਿਸ ਤੋਂ ਬਾਅਦ ਪੁਲੀਸ ਨੂੰ ਸੂਚਨਾ ਮਿਲੀ ਅਤੇ ਉਹ ਇਨ੍ਹਾਂ ਦੇ ਘਰ ਪਹੁੰਚੇ ਅਤੇ ਮਾਮਲੇ ਨੂੰ ਸੁਲਝਾੳੁਣ ਦੀ ਕੋਸ਼ਿਸ਼ ਕੀਤੀ ।

ਜਾਣਕਾਰੀ ਮੁਤਾਬਕ ਇਹ ਲੜਕੀ ਕਬੀਰ ਨਾਂ ਦੇ ਮੁੰਡੇ ਦੇ ਘਰ ਰਹਿ ਰਹੀ ਸੀ ।ਪਰ ਹੁਣ ਇਹ ਮੁੰਡਾ ਸਾਰਿਆਂ ਸਾਹਮਣੇ ਨਹੀਂ ਆ ਰਿਹਾ । ਇਸ ਲੜਕੀ ਦਾ ਕਹਿਣਾ ਹੈ ਕਿ ਪਿਛਲੇ ਸੱਤ ਮਹੀਨੇ ਤੋਂ ਇਹ ਉਨ੍ਹਾਂ ਦੇ ਘਰ ਖੁਸ਼ੀ ਖੁਸ਼ੀ ਰਹਿ ਰਹੀ ਸੀ। ਜਿਸ ਦੀਆਂ ਕੁਝ ਵੀਡੀਓਜ਼ ਉਸ ਨੇ ਸਾਂਝੀਆਂ ਕੀਤੀਆਂ ਜਿਸ ਵਿੱਚ ਸਾਰੀ ਫੈਮਿਲੀ ਖੁਸ਼ੀ ਕੁਝ ਨੱਚਦੀ ਟੱਪਦੀ ਦਿਖਾਈ ਦੇ ਰਹੀ ਹੈ ।ਇਸ ਲੜਕੀ ਦਾ ਕਹਿਣਾ ਹੈ ਕਿ ਜਦੋਂ ਇਸ ਵੱਲੋਂ ਵਿਆਹ ਦੀ ਗੱਲ ਕੀਤੀ ਜਾਂਦੀ ਹੈ ਤਾਂ ਇਹ ਇਸ ਨਾਲ ਕੁੱਟਮਾਰ ਕਰਦੇ ਹਨ ਅਤੇ ਹੁਣ ਇਨ੍ਹਾਂ ਦੁਆਰਾ ਕੁੱਟਮਾਰ ਕਰਕੇ ਉਸ ਨੂੰ ਬਾਹਰ ਕਰ ਦਿੱਤਾ ਗਿਆ ਹੈ ।ਲੜਕੀ ਨੇ ਦੱਸਿਆ ਕਿ ਪਹਿਲਾਂ ਉਸ ਦਾ ਇੱਕ ਵਿਆਹ ਹੋਇਆ ਸੀ ਜਿਸ ਦਾ ਤਲਾਕ ਹੋ ਚੁੱਕਿਆ ਹੈ ਅਤੇ ਉਸ ਵਿਆਹ ਵਾਰੇ ਇਨ੍ਹਾਂ ਸਾਰਿਆਂ ਨੂੰ ਪਤਾ ਸੀ।

ਇਸ ਲੜਕੀ ਦਾ ਦੱਸਣਾ ਹੈ ਕਿ ਪੁਲੀਸ ਵਾਲਿਆਂ ਵੱਲੋਂ ਵੀ ਇਨਸਾਫ਼ ਨਹੀਂ ਕੀਤਾ ਜਾ ਰਿਹਾ ਉਸ ਨੂੰ ਝੂਠ ਬੋਲ ਕੇ ਪੁਲਸ ਸਟੇਸ਼ਨ ਵਿਚ ਲਿਜਾਇਆ ਗਿਆ ,ਕਿ ਉਸ ਦਾ ਵਿਆਹ ਪੁਲੀਸ ਸਟੇਸ਼ਨ ਵਿੱਚ ਕੀਤਾ ਜਾਵੇਗਾ । ਹੁਣ ਇਹ ਕਹਿ ਰਹੀ ਹੈ ਕਿ ਜੇਕਰ ਉਸ ਨੂੰ ਕੋਰਟ ਕੇਸ ਕਰਨਾ ਪਿਆ ਤਾਂ ਕਰੇਗੀ ਪਰ ਉਸ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਦੂਜੇ ਪਾਸੇ ਲੜਕੀ ਦੀ ਮਾਂ ਰਮਾ ਰਾਣੀ ਦਾ ਕਹਿਣਾ ਹੈ ਕਿ ਇਹ ਲੜਕੀ ਝੂਠ ਬੋਲਦੀ ਹੈ ਅਤੇ ਪਹਿਲਾਂ ਇਸਦੇ ਚਾਰ ਵਿਆਹ ਹੋ ਚੁੱਕੇ ਹਨ ਅਤੇ ਇਹ ਪਿਛਲੇ ਸੱਤ ਮਹੀਨਿਆਂ ਤੋਂ ਨਹੀਂ ਬਲਕਿ ਕਦੇ ਕਦੇ ਸਾਡੇ ਘਰ ਆਇਆ ਕਰਦੀ ਸੀ ।

ਇਸ ਤੋਂ ਬਾਅਦ ਬਟਾਲਾ ਦੇ ਮਹਿਲਾ ਮੰਡਲ ਦੇ ਕੁਝ ਅਧਿਕਾਰੀ ਲੜਕੀ ਦੇ ਪੱਖ ਵਿੱਚ ਆ ਰਹੇ ਹਨ ਜਿਨ੍ਹਾਂ ਦਾ ਕਹਿਣਾ ਹੈ ਕਿ ਲੜਕੀ ਨੂੰ ਇਨਸਾਫ ਦਿਵਾ ਕੇ ਰਹਿਣਗੇ। ਇਸ ਤੋਂ ਇਲਾਵਾ ਆਪ ਆਗੂ ਵਿਜੇ ਤ੍ਰੇਹਨ ਨੇ ਵੀ ਕਿਹਾ ਕਿ ਲੜਕੀ ਨਾਲ ਇਨਸਾਫ ਹੋਣਾ ਚਾਹੀਦਾ ਹੈ।

Leave a Reply

Your email address will not be published.