ਕਰਫਿਊ ਦੇ ਬਾਵਜੂਦ ਭਾਜਪਾ ਨੇ ਟੀਕੇ ਲਾਉਣ ਲਈ ਇਕੱਠੇ ਕੀਤੇ ਸੈਂਕੜੇ ਲੋਕ ,ਮੌਕੇ ਤੇ ਪਹੁੰਚ ਗਏ ਪੱਤਰਕਾਰ

Viral Khabar

ਇਕ ਪਾਸੇ ਤਾਂ ਕੇਂਦਰ ਸਰਕਾਰ ਵੱਲੋਂ ਭਾਸ਼ਣਬਾਜ਼ੀ ਕੀਤੀ ਜਾ ਰਹੀ ਹੈ ਕਿ ਕੋਰੂਨਾ ਇੱਕ ਬਹੁਤ ਖ਼ਤਰਨਾਕ ਬੀਮਾਰੀ ਹੈ ਅਤੇ ਇਸ ਤੋਂ ਬਚਣ ਲਈ ਇੱਕੋ ਰਸਤਾ ਹੈ ,ਉਹ ਹੈ ਸੋਸ਼ਲ ਡਿਸਟੈਂਨਸਿਗ। ਪਰ ਹੁਣ ਖ਼ੁਦ ਹੀ ਭਾਜਪਾ ਦੇ ਆਗੂਆਂ ਵੱਲੋਂ ਸੋਸ਼ਲ ਡਿਸਟੈਸਿੰਗ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਦੱਸ ਦੇਈਏ ਕਿ ਪੰਜਾਬ ਵਿਚ ਲਾਕਡਾਊਨ ਦੇ ਦੌਰਾਨ ਭਾਜਪਾ ਆਗੂਆਂ ਵੱਲੋਂ ਲੁਧਿਆਣਾ ਦੇ ਰਾਜਗੁਰੂਨਗਰ ਵਿੱਚ ਆਪਣੇ ਤੌਰ ਤੇ ਕੋਰੋਨਾ ਕੈਂਪ ਲਗਾਇਆ ਗਿਆ ।

ਜਿਸ ਦੌਰਾਨ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਟੀਕੇ ਲਗਾਏ ਜਾ ਰਹੇ ਸੀ। ਜਾਣਕਾਰੀ ਮੁਤਾਬਕ ਇਸ ਸਮੇਂ ਸੌ ਤੋਂ ਵੱਧ ਲੋਕ ਇੱਕੋ ਛੱਤ ਦੇ ਥੱਲੇ ਇਕੱਠੇ ਸੀ ।ਜਦੋਂ ਪੱਤਰਕਾਰਾਂ ਵੱਲੋਂ ਭਾਜਪਾ ਆਗੂ ਜੀਵਨ ਗੁਪਤਾ ਤੋਂ ਇਸ ਕੈਂਪ ਉਤੇ ਸਵਾਲ ਚੁੱਕੇ ਗਏ ਤਾਂ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਤਾਂ ਪੰਜਾਬ ਦੇ ਲੋਕਾਂ ਲਈ ਕੁਝ ਕਰ ਨਹੀਂ ਰਹੀ ਅਤੇ ਹੁਣ ਉਨ੍ਹਾਂ ਦੀ ਪਾਰਟੀ ਵੱਲੋਂ ਹੀ ਲੋਕਾਂ ਦੀ ਸਹਾਇਤਾ ਵਾਸਤੇ ਇਹ ਕੈਂਪ ਲਗਾਇਆ ਗਿਆ ਹੈ। ਉਨ੍ਹਾਂ ਨੇ ਕਾਂਗਰਸ ਸਰਕਾਰ ਉੱਤੇ ਦੋਸ਼ ਲਗਾਏ ਕਿ ਪਹਿਲਾਂ ਵੀ ਉਨ੍ਹਾਂ ਨੇ ਭਾਜਪਾ ਦੇ ਇਕੱਤੀ ਕੈਂਪ ਕੈਂਸਲ ਕਰ ਦਿੱਤੇ ।

ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜੀਵਨ ਗੁਪਤਾ ਵੱਲੋਂ ਪੱਤਰਕਾਰਾਂ ਨਾਲ ਬਦਸਲੂਕੀ ਵੀ ਕੀਤੀ ਗਈ। ਇਕ ਹੋਰ ਭਾਜਪਾ ਦੇ ਸਮਰਥਕ ਵੱਲੋਂ ਧਰਮ ਦੇ ਨਾਂ ਤੇ ਗਿਆਨ ਵੰਡਿਆ ਗਿਆ ।ਸੋ ਅਜਿਹੀਆਂ ਖ਼ਬਰਾਂ ਦੇਖਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਕੋਰੂਨਾ ਸਿਰਫ਼ ਆਮ ਜਨਤਾ ਨੂੰ ਪ੍ਰੇਸ਼ਾਨ ਕਰਨ ਲਈ ਬਣਾਇਆ ਗਿਆ ਹੈ ।ਪਰ ਜਿੱਥੇ ਸਰਕਾਰ ਰਾਜਨੀਤੀ ਕਰੇ ਉੱਥੇ ਕੋਰੂਨਾ ਕਦੇ ਨਹੀਂ ਜਾਂਦਾ , ਪਹਿਲਾਂ ਦੀ ਬੰਗਾਲ ਵਿੱਚ ਕੇਂਦਰ ਸਰਕਾਰ ਵੱਲੋਂ ਬਹੁਤ ਭਾਰੀ ਰੈਲੀਆਂ ਕੀਤੀਆਂ ਗਈਆਂ। ਪਰ ਦੂਜੇ ਪਾਸੇ ਲੋਕਾਂ ਨੂੰ ਲਾਕਡਾਊਨ ਦੇ ਨਾਂ ਤੇ ਘਰਾਂ ਵਿੱਚ ਬਿਠਾ ਕੇ ਰੱਖਿਆ।

Leave a Reply

Your email address will not be published. Required fields are marked *