ਕੋਰੋਨਾ ਨਾਲ ਪੀਡ਼ਤ ਮਰੀਜ਼ਾਂ ਨੂੰ ਕੈਪਟਨ ਵੱਲੋਂ ਦਿੱਤਾ ਜਾਵੇਗਾ ਰਾਸ਼ਨ

Viral Khabar

ਪੰਜਾਬ ਸਰਕਾਰ ਵੱਲੋਂ ਕੋਰੂਨਾ ਮਰੀਜ਼ਾਂ ਨੂੰ ਦੇਣ ਲਈ ਇੱਕ ਲੱਖ ਥੈਲੇ ਤਿਆਰ ਕਰਵਾਏ ਗਏ ਹਨ ,ਜਿਨ੍ਹਾਂ ਵਿੱਚ ਕੋਰੋਨਾ ਮਰੀਜ਼ਾਂ ਤੱਕ ਰਾਸ਼ਨ ਪਹੁੰਚਾਇਆ ਜਾਵੇਗਾ । ਇਸ ਗੱਲ ਦੀ ਜਾਣਕਾਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਦਿੱਤੀ। ਜਾਣਕਾਰੀ ਮੁਤਾਬਕ ਇਨ੍ਹਾਂ ਥੈਲਿਆਂ ਵਿੱਚ ਦੱਸ ਕਿਲੋ ਆਟਾ, ਦੋ ਕਿਲੋ ਖੰਡ, ਦੋ ਕਿਲੋ ਛੋਲੇ ਹਨ।

ਕੈਪਟਨ ਸਰਕਾਰ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼ ਦਿੱਤਾ ਗਿਆ ਹੈ ਕਿ ਭਰੋਸੇਯੋਗ ਪ੍ਰਤੀਨਿਧ ਚੁਣ ਕੇ ਕੋਰੋਨਾ ਮਰੀਜ਼ਾਂ ਤੱਕ ਇਨ੍ਹਾਂ ਥੈਲਿਆਂ ਨੂੰ ਪਹੁੰਚਾਇਆ ਜਾਵੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਥੱਲੇ ਵੰਡੇ ਜਾਣਗੇ ਜੋ ਕਿ ਕੋਰੋਨਾ ਮਰੀਜ਼ਾਂ ਲਈ ਰਾਹਤ ਪਹੁੰਚਾ ਸਕਦੇ ਹਨ । ਇਸ ਤੋਂ ਇਲਾਵਾ ਉਨ੍ਹਾਂ ਨੇ ਲੋਕਾਂ ਨੂੰ ਕਰੋਨਾ ਤੋਂ ਬਚ ਕੇ ਰਹਿਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਕਰੋਨਾ ਤੋਂ ਬਚਾਅ ਲਈ ਜੋ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ ਉਨ੍ਹਾਂ ਦਾ ਪਾਲਣ ਕੀਤਾ ਜਾਵੇ ਤਾਂ ਜੋ ਪੰਜਾਬ ਵਿੱਚ ਕੋਰੂਨਾ ਨੂੰ ਕੰਟਰੋਲ ਕੀਤਾ ਜਾ ਸਕੇ।

ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਕੁਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੀ, ਜਿਸ ਦੌਰਾਨ ਲਾਕਡਾਊਨ ਨੂੰ ਪੰਦਰਾਂ ਮਈ ਤੱਕ ਵਧਾ ਦਿੱਤਾ ਗਿਆ ਹੈ। ਪਰ ਉਨ੍ਹਾਂ ਕਿਹਾ ਕਿ ਉਸਾਰੀ ਕਰਨ ਵਾਲੇ ਕਰਮਚਾਰੀਆਂ ਨੂੰ ਅਤੇ ਉਦਯੋਗਿਕ ਕੰਮਕਾਰ ਕਰਨ ਵਾਲੇ ਕਰਮਚਾਰੀਆਂ ਨੂੰ ਇਸ ਲਾਕਡਾਊਨ ਵਿਚ ਛੋਟ ਹੋਵੇਗੀ।

Leave a Reply

Your email address will not be published. Required fields are marked *