ਸਤਲੁਜ ਦੇ ਤੇਜ ਵਹਾਅ ‘ਚ ਵਹਿ ਗਿਆ ਕਿਸਾਨ, ਹਾਲੇ ਤੱਕ ਨਹੀਂ ਲੱਗਾ ਪਤਾ

Uncategorized

ਬੀਤੀ ਸ਼ਾਮ ਕਸਬਾ ਮਮਦੋਟ ਵਿੱਚ ਕੰਡਿਆਲੀ ਤਾਰ ਦੇ ਦੂਜੇ ਪਾਸੇ ਖੇਤਾਂ ਵਿੱਚ ਜਾ ਰਿਹਾ ਇੱਕ ਕਿਸਾਨ ਸਤਲੁਜ ਦਰਿਆ ਪਾਰ ਕਰਦੇ ਸਮੇਂ ਪਾਣੀ ਦੇ ਤੇਜ਼ ਵਹਾਅ ਕਾਰਨ ਦਰਿਆ ਵਿੱਚ ਰੁੜ੍ਹ ਗਿਆ। ਉਸ ਦੇ ਨਾਲ ਦੋ ਹੋਰ ਕਿਸਾਨ ਵੀ ਸਨ, ਜਿਨ੍ਹਾਂ ਨੂੰ ਰੱਸੀ ਦੀ ਮਦਦ ਨਾਲ ਬਚਾ ਲਿਆ ਗਿਆ ਪਰ ਅਮਰੀਕ ਸਿੰਘ ਨਾਂ ਦਾ ਕਿਸਾਨ ਦਰਿਆ ਦੇ ਵਹਾਅ ਵਿਚ ਰੁੜ੍ਹ ਗਿਆ। ਬੀਐਸਐਫ ਦੇ ਜਵਾਨ ਅਤੇ ਪਿੰਡ ਦੇ ਲੋਕ ਰਾਤ 9.30 ਵਜੇ ਤੱਕ ਕਿਸਾਨ ਦੀ ਭਾਲ ਵਿੱਚ ਲੱਗੇ ਰਹੇ ਪਰ ਕਿਸਾਨ ਦਾ ਪਤਾ ਨਹੀਂ ਲੱਗ ਸਕਿਆ। ਜ਼ਿਲ੍ਹਾ ਪ੍ਰਸ਼ਾਸਨ ਦੇ ਪਟਵਾਰੀ ਵੀ ਰਾਤ 9 ਵਜੇ ਤੋਂ ਬਾਅਦ

ਪਹੁੰਚ ਗਏ ਪਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਮਦਦ ਨਾ ਮਿਲਣ ਕਾਰਨ ਪਿੰਡ ਵਾਸੀਆਂ ਵਿੱਚ ਰੋਹ ਦਾ ਮਾਹੌਲ ਬਣ ਗਿਆ।ਜਾਣਕਾਰੀ ਅਨੁਸਾਰ ਪਾਕਿਸਤਾਨ ਸਰਹੱਦ ‘ਤੇ ਸਥਿਤ ਮਮਦੋਟ ‘ਚ ਬੀਐੱਸਐੱਫ ਦੀ ਤੇਲੁਮਾਲ ਚੌਕੀ ਦੇ ਗੇਟ ਨੰਬਰ 195 ਤੋਂ ਕਿਸਾਨ ਅਮਰੀਕ ਸਿੰਘ ਮੰਗਲਵਾਰ ਸ਼ਾਮ ਨੂੰ ਪੰਜ ਵਜੇ ਦੋ ਹੋਰ ਕਿਸਾਨਾਂ ਨਾਲ ਆਪਣੇ ਖੇਤਾਂ ‘ਚ ਕੰਮ ਕਰਨ ਲਈ ਗਿਆ ਹੋਇਆ ਸੀ। ਖੇਤਾਂ ਤੱਕ ਪਹੁੰਚਣ ਲਈ ਕਿਸਾਨਾਂ ਨੂੰ ਦਰਿਆ ਪਾਰ ਕਰਨਾ ਪੈਂਦਾ ਹੈ। ਦਰਿਆ ਪਾਰ ਕਰਨ ਲਈ ਕਿਸਾਨਾਂ ਨੇ ਦੋਹਾਂ ਕੰਢਿਆਂ ‘ਤੇ ਰੱਸੀਆਂ ਬੰਨ੍ਹੀਆਂ ਹੋਈਆਂ ਹਨ, ਜਿਨ੍ਹਾਂ ਦੀ ਮਦਦ ਨਾਲ

ਉਹ ਦਰਿਆ ਪਾਰ ਕਰਦੇ ਹਨ। ਦਰਿਆ ਦੇ ਵਿਚਕਾਰ ਇੱਕ ਥਾਂ ’ਤੇ ਪਾਣੀ ਜ਼ਿਆਦਾ ਹੋਣ ਕਾਰਨ ਕਿਸਾਨ ਤਿਲਕ ਕੇ ਦਰਿਆ ਦੇ ਪਾਣੀ ਵਿੱਚ ਰੁੜ੍ਹ ਗਿਆ। ਅਚਾਨਕ ਤਿਲਕਣ ਕਾਰਨ ਰੱਸੀ ਵੀ ਟੁੱਟ ਗਈ। ਕਿਸਾਨ ਨੂੰ ਪਾਣੀ ਵਿੱਚ ਡੁੱਬਦਾ ਦੇਖ ਕੇ ਸਾਥੀ ਕਿਸਾਨਾਂ ਨੇ ਰੌਲਾ ਪਾਇਆ ਤਾਂ ਬੀਐਸਐਫ ਦੇ ਜਵਾਨ ਤੇ ਪਿੰਡ ਵਾਸੀ ਕੁਝ ਦੇਰ ਵਿੱਚ ਹੀ ਉਥੇ ਪਹੁੰਚ ਗਏ ਪਰ ਰਾਤ ਦੇ 9 ਵਜੇ ਤੱਕ ਪ੍ਰਸ਼ਾਸਨ ਦੀ ਮਦਦ ਕਰਨ ਦੇ ਨਾਂ ’ਤੇ ਪਟਵਾਰੀ ਹੀ ਪਹੁੰਚਿਆ ਸੀ। ਜਿਸ ਕਾਰਨ ਪਿੰਡ ਵਾਸੀਆਂ ਵਿੱਚ ਰੋੋਸ ਹੈ। ਬੀਐੱਸਐੱਫ ਦੇ ਜਵਾਨ ਵੀ ਪਿੰਡ ਵਾਸੀਆਂ ਨੂੰ ਮੌਕੇ ’ਤੇ ਜਾਣ ਤੋਂ ਰੋਕ ਰਹੇ ਸਨ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *