ਨਵਾਂ ਨਵਾਂ ਹੋਇਆ ਸੀ ਵਿਆਹ! ਗਰਭਵਤੀ ਦੇ ਪੇਟ ਚ ਹੀ ਮਾਰਤਾ ਜਵਾਕ! ਇੰਨਾ ਕਹਿਰ ਨਹੀਂ ਹੁੰਦਾ ਯਕੀਨ

Uncategorized

ਲੁਧਿਆਣਾ ‘ਚ ਮਾਂ ਬਣਨ ਵਾਲੀ ਔਰਤ ਦੀ ਕੁੱਖ ‘ਚ ਬੱਚੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਵਿਆਹੁਤਾ ਦੇ ਮਾਪਿਆਂ ਨੇ ਉਸ ਦੇ ਸਹੁਰੇ ਵਾਲਿਆਂ ‘ਤੇ ਉਨ੍ਹਾਂ ਦੀ ਲੜਕੀ ਦੀ ਕੁੱਟਮਾਰ ਕਰਨ ਅਤੇ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ। ਮਾਪਿਆਂ ਦਾ ਦੋਸ਼ ਹੈ ਕਿ ਉਨ੍ਹਾਂ ਦੇ ਜਵਾਈ ਦੀਆਂ ਭੈਣਾਂ ਅਤੇ ਮਾਂ ਅਕਸਰ ਵਿਦੇਸ਼ ਤੋਂ ਫੋਨ ਕਰਕੇ ਉਨ੍ਹਾਂ ਦੀ ਧੀ ਨੂੰ ਵਿਆਹ ਤੋਂ ਤੁਰੰਤ ਬਾਅਦ ਬੱਚਾ ਨਾ ਹੋਣ ਦਾ ਮਿਹਣਾ ਮਾਰਦੇ ਸਨ।

ਜਦੋਂ ਵਿਆਹੁਤਾ ਔਰਤ ਗਰਭਵਤੀ ਹੋਈ ਤਾਂ ਪਤਾ ਲੱਗਾ ਕਿ ਉਹ ਜੌੜੇ ਬੱਚਿਆਂ ਨੂੰ ਜਨਮ ਦੇਵੇਗੀ। ਇਹ ਪਤਾ ਲੱਗਣ ‘ਤੇ ਕਿ ਉਹ ਜੌੜੇ ਕੁੜੀਆਂ ਤੋਂ ਗਰਭਵਤੀ ਹੈ, ਉਸ ਦੀ ਸੱਸ ਨੇ ਉਸ ਨੂੰ ਮਿਹਣੇ ਮਾਰੇ ਕਿ ਜੇ ਕੁੜੀਆਂ ਪੈਦਾ ਹੋਈਆਂ ਤਾਂ ਉਸ ਨੂੰ ਘਰੋਂ ਕੱਢ ਦਿੱਤਾ ਜਾਵੇਗਾਜਾਣਕਾਰੀ ਦਿੰਦਿਆਂ ਵਿਆਹੁਤਾ ਸੰਦੀਪ ਕੌਰ ਦੀ ਮਾਤਾ ਪਰਮਜੀਤ ਕੌਰ ਨੇ ਦੱਸਿਆ ਕਿ ਉਸ ਦੀ ਕੁੜੀ ਸੰਦੀਪ ਕੌਰ ਦਾ ਵਿਆਹ ਪਿਛਲੇ ਸਾਲ 5 ਮਈ ਨੂੰ ਪਿੰਡ ਗੁੱਜਰਵਾਲ ਦੇ ਰਾਜਦੀਪ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਕੁਝ ਸਮਾਂ ਬਾਅਦ ਸੰਦੀਪ ਕੌਰ ਦੀ ਸੱਸ ਵਿਦੇਸ਼ ਚਲੀ ਗਈ। ਉਸ ਦੇ ਸਹੁਰੇ

ਵਾਲੇ ਉਸ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਨ ਲੱਗੇ। ਇਸ ਸਬੰਧੀ ਪੰਚਾਇਤ ਵਿੱਚ ਫੈਸਲਾ ਵੀ ਲਿਆ ਗਿਆ ਸੀ ਪਰ ਉਸ ਤੋਂ ਬਾਅਦ ਉਸ ਨੂੰ ਮੁੜ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਗਿਆ।ਪਰਮਜੀਤ ਕੌਰ ਨੇ ਦੱਸਿਆ ਕਿ ਉਸ ਦੀ ਲੜਕੀ ਦੇ ਵਿਆਹ ਨੂੰ ਅਜੇ ਦੋ ਮਹੀਨੇ ਹੀ ਹੋਏ ਸਨ ਜਦੋਂ ਉਸ ਦੀ ਨਨਾਣ ਅਤੇ ਸੱਸ ਨੇ ਉਸ ਨੂੰ ਮਿਹਣੇ ਮਾਰਨੇ ਸ਼ੁਰੂ ਕਰ ਦਿੱਤੇ ਕਿ ਉਹ ਜਾਣਬੁੱਝ ਕੇ ਬੱਚੇ ਨੂੰ ਜਨਮ ਨਹੀਂ ਦੇ ਰਹੀ ਕਿਉਂਕਿ ਉਸ ਨੇ ਉਨ੍ਹਾਂ ਦੇ ਮੁੰਡੇ ਛੱਡਣਾ ਹੈ। ਜਿਸ ਤੋਂ ਬਾਅਦ ਵਿਆਹ ਦੇ ਕੁਝ ਮਹੀਨਿਆਂ ਬਾਅਦ ਹੀ ਉਸ ਦੀ ਲੜਕੀ ਗਰਭਵਤੀ ਹੋ ਗਈ। ਡਾਕਟਰਾਂ ਨੇ

ਸਹੁਰਿਆਂ ਨੂੰ ਦੱਸਿਆ ਕਿ ਉਸ ਦੇ ਪੇਟ ਵਿੱਚ ਜੌੜੇ ਬੱਚੇ ਵਧ ਰਹੇ ਹਨ। ਫਿਰ ਉਸ ਦੀ ਵਿਦੇਸ਼ ਰਹਿੰਦੀ ਸੱਸ ਅਤੇ ਨਨਾਣ ਦੋਵੇਂ ਉਸ ਨੂੰ ਫਿਰ ਤੋਂ ਧਮਕੀਆਂ ਦੇਣ ਲੱਗ ਪਈਆਂ ਕਿ ਜੇਕਰ ਕੁੜੀ ਪੈਦਾ ਹੋਈ ਤਾਂ ਉਹ ਉਸ ਨੂੰ ਘਰੋਂ ਕੱਢ ਦੇਣਗੇ। ਕੁਝ ਸਮਾਂ ਪਹਿਲਾਂ ਧੀ ਦੀ ਸੱਸ ਅਤੇ ਨਨਾਣ ਭਾਰਤ ਪਰਤ ਆਏ ਸਨ।ਪਰਮਜੀਤ ਮੁਤਾਬਕ 3 ਫਰਵਰੀ ਨੂੰ ਉਸ ਦੀ ਕੁੜੀ ਨੂੰ ਫਿਰ ਕੁੱਟਿਆ ਗਿਆ, ਜਿਸ ਤੋਂ ਬਾਅਦ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿਣ ਲੱਗੀ। ਉਸ ਦਾ ਪੰਡੋਰੀ ਹਸਪਤਾਲ ਵਿੱਚ ਇਲਾਜ ਕਰਵਾਇਆ ਪਰ ਡਾਕਟਰਾਂ ਨੇ ਜਵਾਬ ਦੇ ਦਿੱਤਾ। ਹੁਣ ਉਸ ਦੀ ਧੀ ਨੂੰ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *